
ਟਰਾਂਸਜੈਂਡਰ ਦੇ ਸੰਘਰਸ਼ ਅਤੇ ਜੀਵਨ 'ਤੇ ਆਧਾਰਿਤ ਫ਼ਿਲਮ 'ਐਡਮਿਟਡ' ਲਈ ਮਿਲਿਆ ‘ਰਜਤ ਕਮਲ’
ਨਵੀਂ ਦਿੱਲੀ: ਚੰਡੀਗੜ੍ਹ ਨਾਲ ਸਬੰਧਤ ਫਿਲਮ ਨਿਰਮਾਤਾ ਓਜਸਵੀ ਸ਼ਰਮਾ ਨੂੰ ਫ਼ਿਲਮ ‘ਐਡਮਿਟਡ’ ਲਈ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਨਾਨ ਫੀਚਰ ਸ਼੍ਰੇਣੀ ਵਿਚ ‘ਰਜਤ ਕਮਲ’ ਮਿਲਿਆ ਹੈ। ਓਜਸਵੀ ਸ਼ਰਮਾ ਦਾ ਕਹਿਣਾ ਹੈ ਕਿ ਮੇਰੀ ਕੋਸ਼ਿਸ਼ ਹਮੇਸ਼ਾ ਅਜਿਹੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਦੀ ਰਹਿੰਦੀ ਹੈ, ਜੋ ਦਰਸ਼ਕਾਂ ਵਿਚ ਨੈਤਿਕਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ।
ਅਜਿਹਾ ਹੀ ਕੁਝ ਫਿਲਮ 'ਐਡਮਿਟੇਡ' 'ਚ ਵੀ ਹੁੰਦਾ ਹੈ। ਇਹ ਫਿਲਮ ਟਰਾਂਸਜੈਂਡਰ ਦੇ ਸੰਘਰਸ਼ ਅਤੇ ਜੀਵਨ 'ਤੇ ਆਧਾਰਿਤ ਹੈ। ਪੁਰਸਕਾਰ ਮਿਲਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਓਜਸਵੀ ਸ਼ਰਮਾ ਨੇ ਕਿਹਾ ਕਿ ਅਜਿਹੇ ਪੁਰਸਕਾਰ ਭਵਿੱਖ ਵਿਚ ਬਿਹਤਰ ਕੰਮ ਕਰਨ ਦਾ ਜਨੂੰਨ ਪੈਦਾ ਕਰਦੇ ਹਨ।