ਥਾਣੇ 'ਚੋਂ ਰਾਈਫ਼ਲ ਖੋਹ ਕੇ ਭੱਜਿਆ ਵਿਅਕਤੀ, ਲਾਈਵ ਹੋ ਕੇ ਪੁਲਿਸ ਨੂੰ ਦਿੱਤੀ ਧਮਕੀ 
Published : Oct 3, 2022, 4:15 pm IST
Updated : Oct 3, 2022, 4:15 pm IST
SHARE ARTICLE
Jaswinder Singh
Jaswinder Singh

ਬਾਅਦ ਵਿਚ ਵਿਅਕਤੀ ਨੇ ਸਰੰਡਰ ਵੀ ਕਰ ਦਿੱਤਾ ਹੈ

 

ਗੁਰਦਾਸਪੁਰ :  ਕਸਬਾ ਧਾਰੀਵਾਲ ਵਿਚ ਇਕ ਵਿਅਕਤੀ ਨੇ ਥਾਣੇ ਅੰਦਰ ਵੜ ਕੇ ਪੁਲਿਸ ਮੁਲਾਜ਼ਮ ਤੋਂ ਨਾ ਸਿਰਫ਼ ਅਸਾਲਟ ਖੋਹੀ ਬਲਕਿ ਅਸਾਲਟ ਖੋਹ ਕੇ ਫਰਾਰ ਹੋ ਗਿਆ ਤੇ ਬਾਅਦ ਵਿਚ ਵਿਅਕਤੀ ਫੇਸਬੁੱਕ ’ਤੇ ਲਾਈਵ ਵੀ ਹੋਇਆ। ਵੀਡੀਓ ਵਿਚ ਉਕਤ ਵਿਅਕਤੀ ਕਹਿ ਰਿਹਾ ਹੈ ਕਿ ਇਕ ਝਗੜੇ ਦੇ ਮਾਮਲੇ ਵਿਚ ਉਸ ਵਲੋਂ ਵਾਰ-ਵਾਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਉਸ ’ਤੇ ਵੀ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ। 

ਅਸਾਲਟ ਖੋਹਣ ਵਾਲਾ ਵਿਅਕਤੀ ਵੀਡੀਓ ’ਚ ਕਹਿ ਰਿਹਾ ਹੈ ਕਿ ਡੇਢ ਮਹੀਨਾ ਪਹਿਲਾਂ ਕੁੱਝ ਵਿਅਕਤੀਆਂ ਨੇ ਉਸ ਦੇ ਘਰ ’ਤੇ ਹਮਲਾ ਕਰਕੇ ਇੱਟਾਂ-ਰੋੜੇ ਚਲਾਏ ਸਨ, ਉਹ ਪਿਛਲੇ ਡੇਢ ਮਹੀਨੇ ਤੋਂ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਥਾਣੇ ਦੇ ਚੱਕਰ ਕੱਢ ਰਿਹਾ ਹੈ ਜਦਕਿ ਐੱਸ. ਐੱਚ. ਓ. ਸਰਬਜੀਤ ਸਿੰਘ ਉਸ ਖਿਲਾਫ਼ ਕਾਰਵਾਈ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਜਿਸ ਦੇ ਚੱਲਦਿਆਂ ਉਸ ਨੇ ਹਾਰ ਕੇ ਅਸਾਲਟ ਖੋਹ ਲਈ ਹੈ ਅਤੇ ਹੁਣ ਉਹ ਦੋਵਾਂ ਵਿਅਕਤੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦੇਵੇਗਾ ਤੇ ਇਸ ਦੀ ਜ਼ਿੰਮੇਵਾਰੀ ਐੱਸ. ਐੱਚ. ਓ. ਸਰਬੀਜਤ ਸਿੰਘ ਦੀ ਹੋਵੇਗੀ। 

ਅਸਾਲਟ ਖੋਹਣ ਵਾਲੇ ਵਿਅਕਤੀ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ। ਜਸਵਿੰਦਰ ਨੇ ਫੇਸਬੁੱਕ ’ਤੇ ਖ਼ੁਦ ਲਾਈਵ ਹੋ ਕੇ ਆਖਿਆ ਹੈ ਕਿ ਉਸ ਨੇ ਹੀ ਪੁਲਿਸ ਦੀ ਅਸਾਲਟ ਖੋਹੀ ਹੈ ਅਤੇ ਹੁਣ ਉਹ ਇਸ ਅਸਾਲਟ ਨਾਲ ਦੋ ਵਿਅਕਤੀਆਂ ਦਾ ਕਤਲ ਕਰੇਗਾ, ਜਿਸ ਲਈ ਪੁਲਿਸ ਖ਼ੁਦ ਜ਼ਿੰਮੇਵਾਰ ਹੋਵੇਗੀ। ਵਿਅਕਤੀ ਨੇ ਲਾਈਵ ਹੋ ਕਿ ਕਿਹਾ ਕਿ ਉਹ ਅਸਾਲਟ ਵਾਪਸ ਕਰਨ ਲਈ ਵੀ ਤਿਆਰ ਹੈ ਪਰ ਪਹਿਲਾਂ ਪੁਲਿਸ ਉਨ੍ਹਾਂ ’ਤੇ ਵੀ ਪਰਚਾ ਦਰਜ ਕਰੇ (ਜਿਨ੍ਹਾਂ ਨਾਲ ਉਸਦਾ ਝਗੜਾ ਹੈ)। ਉਸ ਨੇ ਕਿਹਾ ਕਿ ਜੇਕਰ ਇਕੱਲੇ ਉਸ ਉਪਰ ਹੀ ਕਾਰਵਾਈ ਹੁੰਦੀ ਹੈ ਅਤੇ ਪੁਲਿਸ ਉਸਨੂੰ ਘੇਰਾ ਪਾਉਂਦੀ ਹੈ ਤਾਂ ਉਹ ਪੁਲਸਿ ਨਾਲ ਮੁਕਾਬਲਾ ਵੀ ਕਰੇਗਾ। ਇਸ ਤੋਂ ਬਾਅਦ ਪੁਲਿਸ ਨੇ ਜਸਵਿੰਦਰ ਨੂੰ ਘੇਰਾ ਪਾ ਲਿਆ ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਗ੍ਰਿਫ਼ਤਾਰੀ ਦੇ ਦਿੱਤੀ। ਇਸ ਤਰ੍ਹਾਂ ਥਾਣੇ ਵਿਚ ਦਾਖਲ ਹੋ ਕੇ ਇਕ ਵਿਅਕਤੀ ਵਲੋਂ ਪੁਲਿਸ ਦਾ ਅਸਲਾ ਖੋਹ ਕੇ ਫਰਾਰ ਹੋ ਜਾਣ ਦੀ ਘਟਨਾ ਨੇ ਇਕ ਵਾਰ ਫਿਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ।  


 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement