ਗੁਰਦਾਸਪੁਰ 'ਚ ਕਾਰ ਨੇ 3 ਦੋਸਤਾਂ ਨੂੰ ਕੁਚਲਿਆ, 1 ਨੌਜਵਾਨ ਦੀ ਮੌਤ, 2 ਦੀ ਹਾਲਤ ਨਾਜ਼ੁਕ
Published : Oct 3, 2023, 3:53 pm IST
Updated : Oct 3, 2023, 3:53 pm IST
SHARE ARTICLE
Mumtaz Masih
Mumtaz Masih

 ਮੁਲਜ਼ਮ ਫਰਾਰ, ਦੋਵੇਂ ਜ਼ਖਮੀਆਂ ਦਾ ਦੋ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ

ਗੁਰਦਾਸਪੁਰ - ਗੁਰਦਾਸਪੁਰ ਦੇ ਨੇੜਲੇ ਪਿੰਡ ਅਠਵਾਲ (ਭੁੱਲਰ) ਵਿਖੇ ਦੇਰ ਰਾਤ ਸੜਕ 'ਤੇ ਪੈਦਲ ਜਾ ਰਹੇ ਤਿੰਨ ਦੋਸਤਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ। ਇਸ ਘਟਨਾ ਵਿਚ ਹੁਣ ਤੱਕ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਦਕਿ ਦੋ ਦੋਸਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵੇਂ ਜ਼ਖਮੀਆਂ ਦਾ ਦੋ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਅਠਵਾਲ ਦੇ ਕਿਸਾਨ ਆਗੂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹੋਣਹਾਰ ਨੌਜਵਾਨ ਮੁਮਤਾਜ਼ ਮਸੀਹ (21) ਪੁੱਤਰ ਹਰਦੇਵ ਮਸੀਹ ਆਪਣੇ ਦੋਸਤਾਂ ਅਮਨ ਅਤੇ ਦੀਪਕ ਨਾਲ ਬੀਤੀ ਰਾਤ 9.30 ਵਜੇ ਦੇਹਰ ਫੱਤੂਪੁਰ ਨੂੰ ਜਾਂਦੀ ਸੜਕ 'ਤੇ ਪੈਦਲ ਜਾ ਰਿਹਾ ਸੀ। ਇਸੇ ਦੌਰਾਨ ਕਲਾਨੌਰ ਵੱਲੋਂ ਆ ਰਹੀ ਇਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਮੁਮਤਾਜ਼ ਮਸੀਹ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉਸ ਦੇ ਦੋਸਤ ਅਮਨ ਅਤੇ ਦੀਪਕ ਗੰਭੀਰ ਜਖ਼ਮੀ ਹੋ ਗਏ ਜਿਹਨਾਂ ਨੂੰ ਅਲੱਗ-ਅਲੱਗ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। 

ਇਸ ਘਟਨਾ ਦੇ ਸਬੰਧ 'ਚ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਮਤਾਜ਼ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਪੁਲਿਸ ਜਲਦ ਹੀ ਦੋਸ਼ੀ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।   

 

SHARE ARTICLE

ਏਜੰਸੀ

Advertisement
Advertisement

Today Punjab News : ਸਕੂਲ ‘ਚ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲਾ ਅਧਿਆਪਕ, ਹੋ ਗਿਆ ਪੱਤਰਕਾਰਾਂ ਨਾਲ ਔਖਾ...

10 Dec 2023 3:53 PM

ਸਿੱਖਾਂ 'ਤੇ ਕਿਉਂ ਲੱਗਦਾ ਹੈ UAPA ? "ਕਾਨੂੰਨ ਮੱਕੜੀ ਦਾ ਜਾਲਾ ਹੈ"

09 Dec 2023 5:12 PM

Batala News: 13 ਸਾਲ ਦੀ ਉਮਰ 'ਚ ਹੋਇਆ Marriage, ਸਹੇਲੀ ਦੇ ਕਹਿਣ 'ਤੇ Chitta ਪੀਣ ਲੱਗ ਪਈ' ਸੁਣੋ ਵੱਡੇ ਖੁਲਾਸੇ..

09 Dec 2023 5:09 PM

Tarn Taran News: ਨਿੱਕੇ-ਨਿੱਕੇ ਜਵਾਕ ਪੀਂਦੇ Chitta, ਇਕ Phone ਕਰਨ 'ਤੇ ਮਿਲ ਜਾਂਦੀ ਪੁੜੀ, ਸੁਣੋ Pind ਵਾਲਿਆਂ ਦਾ

09 Dec 2023 4:36 PM

Today Gurdaspur News- Mehak Sharma Antim Yatra | Latest Punjab News

09 Dec 2023 3:51 PM