
ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਹੋਈ ਮੌਤ
ਲੁਧਿਆਣਾ: ਲੁਧਿਆਣਾ ਦੇ ਸ਼ੇਰਪੁਰ ਫੌਜੀ ਕਲੋਨੀ ਤੋਂ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਬੀਤੇ ਕੱਲ ਫਾਇਰਿੰਗ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਮੋਨੂ ਉਮਰ 20 ਸਾਲ ਦੱਸਿਆ ਜਾ ਰਿਹਾ ਹੈ। ਮੋਨੂ ਦੇ ਮਾਮਾ ਗੁੱਡੂ ਕੁਮਾਰ ਨੇ ਦੱਸਿਆ ਕਿ ਉਹ ਜਮਾਲਪੁਰ ਮੇਲੇ ਵਿੱਚ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਭਾਂਜੇ ਦਾ ਫੋਨ ਆਇਆ ਕਿ ਫੌਜੀ ਕਲੋਨੀ ਵਿੱਚ ਉਸ ਦੇ ਪਿਤਾ ਜੋ ਇੱਕ ਦੁਕਾਨ ਚਲਾਉਂਦੇ ਨੇ, ਉਸ ਦੇ ਕੋਲ ਮੂਰਤੀ ਪੂਜਨ ਹੈ। ਜਦੋਂ ਮੈਂ ਉੱਥੇ ਜਾ ਰਿਹਾ ਸੀ ਰਸਤੇ ਦੇ ਵਿੱਚ ਫੋਨ ਆਇਆ ਕਿ ਮੂਰਤੀ ਪੂਜਨ ਦੌਰਾਨ ਕੁਝ ਨੌਜਵਾਨਾਂ ਨੇ ਅਟੈਕ ਕਰ ਦਿੱਤਾ। ਜਦੋਂ ਮੈਂ ਉੱਥੇ ਪਹੁੰਚਿਆ ਮੇਰਾ ਭਾਣਜਾ ਮੋਨੂ ਜ਼ਮੀਨ ’ਤੇ ਖੂਨ ਦੇ ਨਾਲ ਲਥਪਥ ਪਿਆ ਸੀ। ਗੱਲ ਸੁਣ ਉਸ ਨੇ ਕਿਹਾ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਂ ਨੌਜਵਾਨਾਂ ਨੂੰ ਪੁੱਛਿਆ ਕਿ ਕੀ ਹੋਇਆ। ਇਨੀ ਦੇਰ ਦੇ ਵਿੱਚ ਨੌਜਵਾਨਾਂ ਨੇ ਮੇਰੇ ’ਤੇ ਹਮਲਾ ਕਰ ਦਿੱਤਾ। ਮੇਰੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਅਤੇ ਉਥੋਂ ਫਰਾਰ ਹੋ ਗਏ।
ਆਪਣੇ ਭਾਣਜੇ ਨੂੰ ਸਿਵਲ ਹਸਪਤਾਲ ਲੈ ਕੇ ਆਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸਨੇ ਕਿਹਾ ਮੈਨੂੰ ਪਤਾ ਲੱਗਿਆ ਇਲਾਕੇ ਦੇ ਵਿੱਚ ਪੱਪੂ ਕੁਮਾਰ ਪਵਨ ਅਤੇ ਸੋਰਵ ਉੱਥੇ ਸੀ। ਪਰ ਗੋਲੀ ਕਿਸ ਨੇ ਚਲਾਈ ਇਹ ਪਤਾ ਨਹੀਂ ਲੱਗਿਆ। ਲੜਾਈ ਦਾ ਕੀ ਕਾਰਨ ਸੀ ਉਹ ਵੀ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।