Khanna 'ਚ ਚਿੱਟੇ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਜੇਲ ਤਕ ਫੈਲਾਇਆ ਸੀ ਨੈੱਟਵਰਕ
Published : Oct 3, 2025, 1:31 pm IST
Updated : Oct 3, 2025, 1:31 pm IST
SHARE ARTICLE
The Network of The Gang Smuggling White Powder in Khanna had Spread to The Jail Latest News in Punjabi 
The Network of The Gang Smuggling White Powder in Khanna had Spread to The Jail Latest News in Punjabi 

ਜੇਲ 'ਚ ਬੰਦ ਲਵਪ੍ਰੀਤ ਸਿੰਘ ਚਲਾ ਰਿਹਾ ਸੀ ਰੈਕੇਟ, ਮੋਬਾਈਲ ਬਰਾਮਦ 

The Network of The Gang Smuggling White Powder in Khanna had Spread to The Jail Latest News in Punjabi ਖੰਨਾ : ਖੰਨਾ ਪੁਲਿਸ ਨੇ ਸਾਧੂ ਬਣ ਕੇ ਚਿੱਟਾ (ਹੈਰੋਇਨ) ਸਪਲਾਈ ਕਰਨ ਵਾਲੇ ਗਰੋਹ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ। ਸੱਭ ਤੋਂ ਚੌਕਾਉਣ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਪੂਰਾ ਨੈੱਟਵਰਕ ਜੇਲ ’ਚੋਂ ਚੱਲ ਰਿਹਾ ਸੀ। ਰੋਪੜ ਜੇਲ ’ਚ ਬੰਦ ਲਵਪ੍ਰੀਤ ਸਿੰਘ ਲਵੀ ਇਸ ਰੈਕੇਟ ਨੂੰ ਚਲਾ ਰਿਹਾ ਸੀ। ਪੁਲਿਸ ਨੇ ਖ਼ੁਲਾਸਾ ਕੀਤਾ ਕਿ ਜੇਲ ’ਚੋਂ ਲਵੀ ਦੇ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ, ਜਿਸ ਸਬੰਧੀ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ’ਚ ਹੁਣ ਤਕ 9 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ 1 ਕਿਲੋ 155 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। 

ਐਸ.ਪੀ. ਪਵਨਜੀਤ ਨੇ ਦਸਿਆ ਕਿ ਲਵੀ ਜੇਲ ’ਚੋਂ ਫ਼ੋਨ ਰਾਹੀਂ ਖੰਨਾ ਦੇ ਮਹੰਤ ਕਸ਼ਮੀਰ ਗਿਰੀ ਨਾਲ ਸੰਪਰਕ ਕਰਦਾ ਸੀ। ਕਸ਼ਮੀਰ ਗਿਰੀ ਅਪਣੇ ਸਾਥੀਆਂ ਸ਼ੰਟੀ ਕਾਲੀਆ, ਗੁਲਸ਼ਨ ਕੁਮਾਰ ਅਤੇ ਵਿੱਕੀ ਨਾਲ ਮਿਲ ਕੇ ਹੈਰੋਇਨ ਸਪਲਾਈ ਕਰਦਾ ਸੀ। ਇਹ ਲੁਧਿਆਣਾ ਦੇ ਸ਼ੁਭਮ ਤੋਂ ਹੈਰੋਇਨ ਖ਼ਰੀਦਦੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ੁਭਮ ਕੋਲੋਂ ਵੀ ਦੋ ਵਾਰ ਜੇਲ ’ਚੋਂ ਮੋਬਾਈਲ ਫ਼ੋਨ ਬਰਾਮਦ ਹੋ ਚੁੱਕਾ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪੂਰਾ ਮਾਮਲਾ ਜੇਲ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਬੇਨਕਾਬ ਕਰਦਾ ਹੈ, ਕਿਉਂਕਿ ਕੈਦੀਆਂ ਕੋਲੋਂ ਵਾਰ-ਵਾਰ ਮੋਬਾਈਲ ਮਿਲਣਾ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦਾ ਹੈ।

ਸਾਬਕਾ ਸ਼ਿਵ ਸੈਨਾ ਆਗੂ ਰਹਿ ਚੁੱਕੇ ਮਹੰਤ ਕਸ਼ਮੀਰ ਗਿਰੀ ਬਾਰੇ ਵੀ ਕਈ ਖ਼ੁਲਾਸੇ ਸਾਹਮਣੇ ਆਏ ਹਨ। ਪੁਲਿਸ ਰਿਕਾਰਡ ਅਨੁਸਾਰ ਉਸ ਦੇ ਵਿਰੁਧ ਕਈ ਹੋਰ ਮਾਮਲੇ ਵੀ ਦਰਜ ਹਨ।

ਇਸ ਗਰੋਹ ’ਚ ਸ਼ਾਮਲ ਸ਼ੰਟੀ ਕਾਲੀਆ ਬਾਰੇ ਵੀ ਚਰਚਾ ਹੋ ਰਹੀ ਹੈ। ਕਾਲੀਆ ਪਰਵਾਰ ਕਦੇ ਪੰਜਾਬ ਵਿਚ ਸ਼ਰਾਬ ਦੇ ਕਾਰੋਬਾਰ ਲਈ ਜਾਣਿਆ ਜਾਂਦਾ ਸੀ, ਪਰ ਕਰਜ਼ ਹੇਠਾਂ ਆਉਣ ਤੋਂ ਬਾਅਦ ਸ਼ੰਟੀ ਅਤੇ ਉਸ ਦਾ ਭਰਾ ਨਾਜਾਇਜ਼ ਸ਼ਰਾਬ ਵੇਚਣ ਲੱਗ ਪਏ। ਹਾਲ ਹੀ ਦੇ ਸਾਲਾਂ ’ਚ ਸ਼ੰਟੀ ਨੇ ਹੈਰੋਇਨ ਦਾ ਕਾਰੋਬਾਰ ਸ਼ੁਰੂ ਕਰ ਦਿਤਾ ਸੀ।

ਖੰਨਾ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਇਕ ਡਰੱਗ ਰੈਕੇਟ ਨਹੀਂ, ਸਗੋਂ ਜੇਲ ਪ੍ਰਣਾਲੀ ਦੇ ਅੰਦਰੂਨੀ ਖਾਮੀਆਂ ਨੂੰ ਵੀ ਉਜਾਗਰ ਕਰਦਾ ਹੈ। ਹੁਣ ਜਾਂਚ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਜੇਲ ਦੇ ਅੰਦਰੋਂ ਇਹ ਨੈੱਟਵਰਕ ਕਿਸ ਤਰ੍ਹਾਂ ਚੱਲ ਰਿਹਾ ਸੀ ਅਤੇ ਇਸ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ।

(For more news apart from The Network of The Gang Smuggling White Powder in Khanna had Spread to The Jail Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement