
ਕੁੱਲ 300 'ਚੋਂ ਪਹਿਲੇ ਪੜਾਅ ਤਹਿਤ 60 ਬੱਸਾਂ ਲਾਈਆਂ
ਸੁਲਤਾਨਪੁਰ ਲੋਧੀ (ਲਖਵੀਰ ਸਿੰਘ ਲੱਖੀ) : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੂਰ ਦੁਰਾਡੇ ਤੋਂ ਆ ਰਹੀ ਸੰਗਤ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਦੇ ਬਾਹਰਵਾਰ ਬਣਾਈਆਂ ਗਈਆਂ ਪਾਰਕਿੰਗਾਂ ਤੋਂ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਪਹਿਲੇ ਪੜਾਅ ਤਹਿਤ ਕੁੱਲ 60 ਬੱਸਾਂ ਨੂੰ ਸੇਵਾ ਵਿਚ ਲਗਾਇਆ ਗਿਆ ਹੈ, ਜਿਨ੍ਹਾਂ ਨੂੰ ਸੰਗਤ ਦੀ ਆਮਦ ਦੇ ਹਿਸਾਬ ਨਾਲ 300 ਤਕ ਵਧਾਇਆ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਮੁੱਖ ਸੜਕਾਂ 'ਤੇ 200-200 ਏਕੜ ਵਿਚ ਪਾਰਕਿੰਗਾਂ ਬਣਾਈਆਂ ਗਈਆਂ ਹਨ।
Sultanpur Lodhi
ਬਾਹਰਵਾਰ ਵਾਲੀਆਂ ਇਨ੍ਹਾਂ ਸਾਰੀਆਂ ਪਾਰਕਿੰਗਾਂ ਤੋਂ ਅੰਦਰੂਨੀ ਪਾਰਕਿੰਗਾਂ ਜੋ ਕਿ ਸ਼ਹੀਦ ਊਧਮ ਸਿੰਘ ਚੌਂਕ, ਪੁੱਡਾ ਕਾਲੋਨੀ, ਸਫਰੀ ਇੰਟਰਨੈਸ਼ਨਲ ਪੈਲੇਸ ਦੇ ਸਾਹਮਣੇ ਸਥਿਤ ਹਨ, ਵਿਖੇ ਸੰਗਤ ਮੁਫ਼ਤ ਬੱਸ ਸੇਵਾ ਰਾਹੀਂ ਪਹੁੰਚ ਰਹੀ ਹੈ। ਇਨਾਂ ਅੰਦਰੂਨੀ ਪਾਰਕਿੰਗਾਂ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਦੂਰੀ ਕੇਵਲ 500 ਮੀਟਰ ਹੈ, ਜਿਥੋਂ ਸੰਗਤ ਪੈਦਲ ਚੱਲ ਕੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰ ਸਕਦੀ ਹੈ। ਇਸ ਤੋਂ ਇਲਾਵਾ ਬਜ਼ੁਰਗ ਸ਼ਰਧਾਲੂਆਂ ਦੀ ਸਹੂਲਤ ਲਈ ਈ-ਰਿਕਸ਼ਾ ਸੇਵਾ ਵੀ ਸ਼ੁਰੂ ਕੀਤੀ ਗਈ ਹੈ।
Punjab Govt
ਸ਼ਹਿਰ ਵਿਚ ਜਾਮ ਤੋਂ ਬਚਣ ਲਈ ਸਾਰੀਆਂ ਪਾਰਕਿੰਗਾਂ ਤੋਂ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਗੁਰਪੁਰਬ ਸਮਾਗਮਾਂ ਲਈ ਟਰਾਂਸਪੋਰਟ ਦੇ ਨੋਡਲ ਅਫਸਰ ਸ੍ਰੀ ਪਰਨੀਤ ਸਿੰਘ ਮਿਨਹਾਸ ਜਨਰਲ ਮੈਨੇਜ਼ਰ ਰੋਡਵੇਜ਼ ਜਲੰਧਰ ਨੇ ਦਸਿਆ ਕਿ ਹਰ ਪਾਰਕਿੰਗ ਉੱਪਰ ਬੱਸਾਂ ਤਾਇਨਾਤ ਕਰ ਕੇ ਵਿਸ਼ੇਸ਼ ਕਾਊਂਟਰ ਵੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੱਸਾਂ ਸੰਗਤ ਦੀ ਸਹੂਲਤ ਦੇ ਹਿਸਾਬ ਨਾਲ ਲਗਾਤਾਰ ਚੱਲਣਗੀਆਂ ਤੇ ਸੰਗਤ ਨੂੰ ਵਾਪਸ ਉਸ ਪਾਰਕਿੰਗ ਤਕ ਲੈ ਕੇ ਵੀ ਆਉਣਗੀਆਂ ਜਿੱਥੇ ਉਨ੍ਹਾਂ ਦਾ ਵਾਹਨ ਪਾਰਕ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।