
ਸੰਗਤ ਦੀ ਸਹੂਲਤ ਲਈ ਹੋਏ ਕਰੋੜਾਂ ਦੇ ਵਿਕਾਸ ਕਾਰਜ
ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਮੁਕੰਮਲ ਵੀ ਹੋ ਚੁੱਕੇ ਹਨ। ਜੇ ਗੱਲ ਕਰੀਏ ਪਵਿੱਤਰ ਵੇਈਂ ਨਦੀ ਦੀ ਤਾਂ ਉਸ ਦੇ ਆਸੇ-ਪਾਸੇ ਕਾਫ਼ੀ ਕੰਮ ਕਰਵਾਇਆ ਜਾ ਰਿਹਾ ਹੈ ਤਾਂ ਜੋ 550 ਸਾਲਾ ਸਮਾਗਮ ’ਤੇ ਆਉਣ ਵਾਲੀ ਸੰਗਤ ਨੂੰ ਸਹੂਲਤ ਹੋ ਸਕੇ।
Sultanpur Lodhi
ਇਸ ਸਬੰਧੀ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਅਪਣੇ ਫੇਸਬੁੱਕ ਪੇਜ਼ ’ਤੇ ਕੁੱਝ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ ਜੋ ਸੁਲਤਾਨਪੁਰ ਵਿਚ ਹੋ ਰਹੇ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਹਨ। ਇਸੇ ਤਰ੍ਹਾਂ ਸੰਗਤਾਂ ਦੀ ਸਹੂਲਤ ਲਈ ਕਰੀਬ 52 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਾਲ ਟੈਂਟ ਸਿਟੀ ਸਥਾਪਿਤ ਕੀਤੀ ਗਈ, ਜਿਸ ਵਿਚ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਹਰ ਸਹੂਲਤ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
Sultanpur Lodhi
ਇਸ ਦੇ ਨਾਲ ਹੀ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ’ਤੇ ਵੀ ਕਰੀਬ 40 ਕਰੋੜ ਰੁਪਏ ਖਰਚ ਕੇ ਉਸ ਦੀ ਨੁਹਾਰ ਬਦਲੀ ਜਾ ਰਹੀ ਹੈ ਅਤੇ ਸੰਗਤ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਤੋਂ ਦਿੱਲੀ ਨੂੰ ਵਿਸ਼ੇਸ਼ ਟ੍ਰੇਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਦੱਸ ਦਈਏ ਕਿ ਸੁਲਤਾਨਪੁਰ ਲੋਧੀ ਵਿਖੇ 1 ਨਵੰਬਰ ਤੋਂ ਹੀ ਧਾਰਮਿਕ ਪ੍ਰੋਗਰਾਮ ਸ਼ੁਰੂ ਹੋ ਰਹੇ ਨੇ ਜਦਕਿ ਮੁੱਖ ਸਮਾਗਮ 12 ਨਵੰਬਰ ਨੂੰ ਹੋਵੇਗਾ।
Sultanpur Lodhi
ਪੂਰੇ ਵਿਸ਼ਵ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਗੰਧੁਵਾਲ ਵਿਚ ਕਰਵਾਇਆ ਗਿਆ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ' ਸ਼ੋਅ ਮਨੁੱਖਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੋਇਆ। ਪਿੰਡ ਗੰਧੂਵਾਲ ਬਿਆਸ ਦਰਿਆ ਨੇੜੇ ਸੰਪੰਨ ਹੋਇਆ।
Sultanpur Lodhi
ਪਿੰਡ ਗੰਧੋਵਾਲ ਅਤੇ ਟੇਰਕਿਆਣਾ ਵਿਖੇ ਚਾਰ ਦਿਨਾਂ ਦੌਰਾਨ ਹੋਏ 8 ਸ਼ੋਆਂ ਦੌਰਾਨ ਸੈਕੜੇ ਸੰਗਤਾਂ ਇਲਾਕਾ ਵਾਸੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜੀਵਨ ਸਾਖੀਆਂ ਅਤੇ ਉਨ੍ਹਾਂ ਦੇ ਫਲਸਫੇ ਦੀ ਜਾਣਕਾਰੀ ਆਧੁਨਿਕ ਤਕਨੀਕ ਨਾਲ ਹਾਸਲ ਕੀਤੀ। ਪਹਿਲੇ ਸ਼ੋਆਂ ਦੀ ਤਰ੍ਹਾਂ ਪਿੰਡ ਗੰਧੂਵਾਲ ਬਿਆਸ ਦਰਿਆ ਨੇੜੇ ਕਰਵਾਇਆ ਸ਼ੋਅ ਸਮੁੱਚੀ ਫਿਜ਼ਾ ਨੂੰ ਅਧਿਆਤਮਕਤਾ ਦੇ ਚਾਨਣ ਨਾਲ ਰੁਸ਼ਨਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।