ਪੰਜਾਬ ਵਿਚ ਹੋਰ ਗਹਿਰਾ ਹੋਇਆ ਬਿਜਲੀ ਸੰਕਟ, ਆਖ਼ਰੀ ਥਰਮਲ ਪਾਵਰ ਪਲਾਂਟ ਨੇ ਵੀ ਕੰਮ ਕਰਨਾ ਕਰ ਦਿੱਤਾ ਬੰਦ
Published : Nov 3, 2020, 9:40 pm IST
Updated : Nov 3, 2020, 9:40 pm IST
SHARE ARTICLE
Pm modi, Captian amrinder singh
Pm modi, Captian amrinder singh

ਕੈਪਟਨ ਸਰਕਾਰ ਪਾਰਟੀਆਂ ਦੇ ਵਿਧਾਇਕਾਂ ਨੂੰ ਧਰਨੇ ਵਿਚ ਪੁੱਜਣ ਦੀ ਕਾਤੀ ਅਪੀਲ

ਚੰਡੀਗੜ :ਰੇਲਵੇ ਵੱਲੋਂ ਮਾਲ ਸਪਲਾਈ ਕਰਨ ਵਾਲੀਆਂ ਰੇਲ ਗੱਡੀਆਂ ਦੀ ਆਵਾਜਾਈ ਲੰਮੇ ਸਮੇਂ ਤੋਂ ਮੁਅੱਤਲ ਕੀਤੇ ਜਾਣ ਦੇ ਨਤੀਜੇ ਵਜੋਂ ਕੋਲੇ ਦਾ ਸਟਾਕ ਖ਼ਤਮ ਹੋਣ ਕਰਕੇ ਪੰਜਾਬ ਨੂੰ ਅੱਜ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪਿਆ। ਸੂਬੇ ਦੇ ਆਖਰੀ ਪਾਵਰ ਪਲਾਂਟ ਜੀ.ਵੀ.ਕੇ. ਥਰਮਲ ਦੇ ਬੰਦ ਹੋਣ ਕਾਰਨ ਦਿਨ ਦੌਰਾਨ ਬਿਜਲੀ ਦੀ ਘਾਟ ਵਿਚ 1000-1500 ਮੈਗਾਵਾਟ ਵਾਧੇ ਦੇ ਮੱਦੇਨਜ਼ਰ, ਬਿਜਲੀ ਵਿਭਾਗ ਕੋਲ ਸਾਰੇ ਰਿਹਾਇਸ਼ੀ, ਵਪਾਰਕ ਅਤੇ ਖੇਤੀਬਾੜੀ ਖ਼ਪਤਕਾਰਾਂ ਨੂੰ ਮੰਗਲਵਾਰ ਸ਼ਾਮ ਤੋਂ ਬਿਜਲੀ ਦੇ ਕੱਟ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਇਕ ਸਰਕਾਰੀ ਬੁਲਾਰੇ ਅਨੁਸਾਰ ਮੌਜੂਦਾ ਸਮੇਂ ਸੂਬੇ ਵਿਚ ਦਿਨ ਦੇ ਸਮੇਂ ਬਿਜਲੀ ਦੀ ਮੰਗ ਲਗਭਗ 5100-5200 ਮੈਗਾਵਾਟ ਹੈ ਅਤੇ ਰਾਤ ਸਮੇਂ ਕਰੀਬ 3400 ਮੈਗਾਵਾਟ ਹੈ।Amrinder singh and sukhbir singh badalAmrinder singh and sukhbir singh badal

ਦੂਜੇ ਪਾਸੇ, ਸਪਲਾਈ ਲੋੜ ਤੋਂ ਬਹੁਤ ਘੱਟ ਹੈ ਕਿਉਂ ਜੋ ਦਿਨ ਸਮੇਂ ਰੋਜ਼ਾਨਾ 4-5 ਘੰਟਿਆਂ ਲਈ ਸਿਰਫ਼ ਸਬਜ਼ੀ ਫੀਡਰਾਂ (800 ਮੈਗਾਵਾਟ) ਦੀ ਖੇਤੀਬਾੜੀ ਬਿਜਲੀ (ਏਪੀ) ਲੋਡ ਸਪਲਾਈ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਹੋਰ ਏ.ਪੀ. ਲੋਡ (ਲਗਭਗ 300 ਮੈਗਾਵਾਟ) ਘੱਟ ਹੈ। ਬੁਲਾਰੇ ਨੇ ਦੱਸਿਆ ਕਿ ਸਥਿਤੀ ਗੰਭੀਰ ਬਣੀ ਹੋਈ ਹੈ ਕਿਉਂਕਿ ਪਾਵਰਕਾਮ ਕੋਲ ਕੋਈ ਵੀ ਉਤਪਾਦਨ ਨਿਯੰਤਰਣ ਨਹੀਂ ਬਚਿਆ ਅਤੇ ਬਿਜਲੀ ਦੀਆਂ ਮਾਰਕੀਟ ਦਰਾਂ ਜ਼ਿਆਦਾਤਰ ਪਰਿਵਰਤਨਸ਼ੀਲ ਚੱਲ ਰਹੀਆਂ ਹਨ ਅਤੇ ਕਿਸੇ ਵੀ ਸਮੇਂ ਇਸ ਵਿਚ ਵਾਧਾ ਹੋ ਸਕਦਾ ਹੈ Farmer ProtestFarmer Protest

ਜਿਸ ਦੇ ਨਤੀਜੇ ਵਜੋਂ ਬਿਜਲੀ ਖਰੀਦ ਦੀ ਲਾਗਤ ਵਿੱਚ ਵੀ ਵਾਧਾ ਹੋਇਆ ਹੈ। ਮਾਰਕੀਟ ਦਰਾਂ ਵਿੱਚ ਵਾਧੇ ਦੇ ਕਾਰਨ, ਦਿਨ ਸਮੇਂ ਬਿਜਲੀ ਦੀ ਕਮੀ ਘੱਟ ਹੋਣ ਕਾਰਨ, ਅੱਜ ਸਵੇਰੇ ਸਾਰੇ ਏਪੀ/ਸਬਜ਼ੀਆਂ ਅਤੇ ਅਰਬਨ ਪੈਟਰਨ ਪਾਵਰ ਸਪਲਾਈ (ਯੂ.ਪੀ.ਐਸ.) 'ਤੇ ਪੇਂਡੂ ਫੀਡਰਾਂ ਵਿੱਚ ਲੋਡ ਦੀ ਵੰਡ ਕੀਤੀ ਜਾਣੀ ਸੀ। ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਫੀਡਰਾਂ 'ਤੇ ਦੁਪਹਿਰ 4 ਵਜੇ ਤੋਂ ਬਾਅਦ ਰੋਜ਼ਾਨਾ 4-5 ਘੰਟਿਆਂ ਲਈ ਨਿਯਮਤ ਤੌਰ 'ਤੇ ਲੋਡ ਦੀ ਵੰਡ ਕੀਤੀ ਜਾ ਰਹੀ ਹੈ, ਜਦੋਂਕਿ ਏ.ਪੀ./ਸਬਜ਼ੀਆਂ ਸਬੰਧੀ ਸਪਲਾਈ ਵੀ ਘੱਟ ਕੀਤੀ ਜਾ ਰਹੀ ਹੈ। PM Modi addresses election rally in SaharsaPM Modi

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅੱਜ ਜੀ.ਵੀ.ਕੇ. (2x270 ਮੈਗਾਵਾਟ) ਦਾ ਇਕ ਯੂਨਿਟ ਜੋ ਦੁਪਹਿਰ ਕਰੀਬ 12 ਵਜੇ ਕੰਮ ਕਰ ਰਿਹਾ ਸੀ, ਸ਼ਾਮ 5 ਵਜੇ ਕੋਲੇ ਦਾ ਭੰਡਾਰ ਪੂਰੀ ਤਰ÷ ੍ਹਾਂ ਖਤਮ ਹੋਣ ਕਾਰਨ ਬੰਦ ਹੋ ਗਿਆ ਜਿਸ ਨਾਲ ਸਥਿਤੀ ਹੋਰ ਵੀ ਖ਼ਰਾਬ ਹੋ ਗਈ ਹੈ। ਹੋਰ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਐਨ.ਪੀ.ਐਲ. (2x660 ਮੈਗਾਵਾਟ) ਅਤੇ ਟੀ.ਐਸ.ਪੀ.ਐਲ. (3 x 660 ਮੈਗਾਵਾਟ) ਵਿਚ ਪਹਿਲਾਂ ਹੀ ਕੋਲਾ ਖ਼ਤਮ ਹੋਣ ਕਾਰਨ ਕੰਮ ਬੰਦ ਹੋ ਚੁੱਕਾ ਹੈ। ਇਸ ਸਮੇਂ ਸੂਬੇ ਦੇ ਰੋਪੜ ਅਤੇ ਲਹਿਰਾ ਮੁਹੱਬਤ ਦੇ ਥਰਮਲ ਪਾਵਰ ਸਟੇਸ਼ਨ (4x210 ਮੈਗਾਵਾਟ+2x210 ਮੈਗਾਵਾਟ + 2x250 ਮੈਗਾਵਾਟ= 1760 ਮੈਗਾਵਾਟ) ਵੀ ਬੰਦ ਹੋ ਗਏ ਹਨ। ਹਾਲਾਂਕਿ, ਜੀਵੀਕੇ ਵਿਖੇ ਬਿਜਲੀ ਪੈਦਾ ਕਰਨ ਦੇ ਘਾਟੇ ਨੂੰ ਪੂਰਾ ਕਰਨ ਅਤੇ ਸਿਸਟਮ ਨੂੰ ਸਥਿਰਤਾ ਪ੍ਰਦਾਨ ਕਰਨ ਲਈ ਇਨਹਾਂ ਪਲਾਂਟਾਂ ਵਿੱਚੋਂ ਹਰੇਕ ਦੀ ਇਕ ਯੂਨਿਟ ਨੂੰ ਅੱਜ ਸ਼ਾਮ ਤੱਕ ਜੋੜਿਆ ਜਾਵੇਗਾ।

 

ਇਤਫਾਕਨ, ਆਮ ਹਾਲਤਾਂ ਵਿੱਚ, ਸੂਬੇ ਵਿੱਚ ਬਿਜਲੀ ਸਬੰਧੀ ਦਿਨ ਸਮੇਂ ਮੰਗ ਆਮ ਤੌਰ 'ਤੇ ਹੇਠ ਦਿੱਤੇ ਸਰੋਤਾਂ ਤੋਂ ਪੂਰੀ ਕੀਤੀ ਜਾਂਦੀ ਹੈ: ਸੈਂਟਰ ਪਬਲਿਕ ਸੈਕਟਰ ਸਟੇਸ਼ਨ (ਪੰਜਾਬ ਦਾ ਹਿੱਸਾ/ਲੰਬੀ ਮਿਆਦ ਦੀ ਬਿਜਲੀ)- 2500 ਮੈਗਾਵਾਟ,  ਹਾਈਡ੍ਰੋ ਪਾਵਰ ਸਟੇਸ਼ਨਾਂ (375), ਜੀ.ਵੀ.ਕੇ. ਥਰਮਲ (1 ਯੂਨਿਟ) - 250 ਮੈਗਾਵਾਟ,  ਨਵਿਆਉਣਯੋਗ (ਮੁੱਖ ਤੌਰ 'ਤੇ ਦਿਨ ਦੇ ਸਮੇਂ ਸੂਰਜੀ ਊਰਜਾ) - 450 ਮੈਗਾਵਾਟ, ਬਿਜਲੀ ਆਦਾਨ-ਪ੍ਰਦਾਨ/ਟੈਂਡਰਾਂ ਤੋਂ ਖਰੀਦ - 2700 ਮੈਗਾਵਾਟ, ਸੂਬਾ ਸਰਕਾਰ ਦੀ ਦਿਨ ਦੇ ਸਮੇਂ ਦੇਣੀ ਬਣਦੀ ਤਕਰੀਬਨ 1070 ਮੈਗਾਵਾਟ ਬਿਜਲੀ ਵਿੱਚ ਕਟੌਤੀ ਕਰਨ ਤੋਂ ਬਾਅਦ ਇਹ ਕੁੱਲ 5200 ਮੈਗਾਵਾਟ ਬਣਦੀ ਹੈ, ਜਿਹੜੀ ਕਿ ਆਮ ਹਾਲਤਾਂ ਵਿੱਚ ਸੂਬੇ ਦੀ ਰੋਜ਼ਾਨਾ ਔਸਤਨ ਬਿਜਲੀ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਹੈ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement