
122ਵੇਂ ਜੱਥੇ ’ਚ ਸ਼ਾਮਲ 23 ਬੀਬੀਆਂ ਨੇ ਸੋਨੀਆ ਮਾਨ ਦੀ
ਆਰਐਸਐਸ ਵਰਗੀਆਂ ਤਾਕਤਾਂ ਸਿੱਖ ਧਰਮ ਨੂੰ ਬਰਬਾਦ ਕਰਨ ’ਤੇ ਤੁਲੀਆਂ: ਮਾਨ
ਕੋਟਕਪੂਰਾ, 2 ਨਵੰਬਰ (ਗੁਰਿੰਦਰ ਸਿੰਘ) : ਗੁਰੂ ਸਾਹਿਬਾਨਾਂ ਨੇ ਸਿੱਖ ਧਰਮ ’ਚ ਮਰਦਾਂ ਦੇ ਬਰਾਬਰ ਬੀਬੀਆਂ ਨੂੰ ਇੱਕੋ ਜਿਹਾ ਦਰਜਾ ਦੇ ਕੇ ਸਤਿਕਾਰ ਦੀ ਪਾਤਰ ਬਣਾਇਆ, ਜਿਸ ਦੀ ਬਦੌਲਤ ਮਾਤਾ ਭਾਗੋ ਵਰਗੀਆਂ ਅਨੇਕਾਂ ਬੀਬੀਆਂ ਨੇ ਸ਼ਾਨਾਮੱਤਾ ਇਤਿਹਾਸ ਸਿਰਜਿਆ, ਹੁਣ ਜਦੋਂ ਸਿੱਖ ਕੌਮ ਨੂੰ ਆਰਐਸਐਸ ਵਰਗੀਆਂ ਕੱਟੜ ਸਿੱਖ ਵਿਰੋਧੀ ਤਾਕਤਾਂ ਸਿੱਖ ਧਰਮ ਅਤੇ ਕੌਮ ਨੂੰ ਨਾਸਤੋਨਬੂਦ ਕਰਨ ’ਤੇ ਤੁਲੀਆਂ ਹੋਈਆਂ ਹਨ ਤਾਂ ਇਸ ਸਮੇਂ ਸਿੱਖ ਬੀਬੀਆਂ ਨੂੰ ਮਾਈ ਭਾਗੋ ਦੀਆਂ ਵਾਰਸਾਂ ਬਣ ਕੇ ਅੱਗੇ ਆਉਣਾ ਪਵੇਗਾ। ਉਕਤ ਸ਼ਬਦ ਦਾ ਪ੍ਰਗਟਾਵਾ ਕਰਦਿਆਂ ਅੱਜ ਬਰਗਾੜੀ ਵਿਖੇ ਗੁਰਦੁਆਰਾ ਸਾਹਿਬ ’ਚ ਪਾਰਟੀ ਵਲੋਂ ਹਰ ਰੋਜ ਗਿ੍ਰਫਤਾਰੀ ਦੇਣ ਵਾਲੇ 122ਵੇਂ ਜਥੇ ਨੂੰ ਤੋਰਨ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 28 ਨਵੰਬਰ ਨੂੰ ਬਰਗਾੜੀ ’ਚ ਇੱਕ ਵੱਡਾ ਇਕੱਠ ਕਰਕੇ ਗ੍ਰੰਥ, ਪੰਥ ਅਤੇ ਕਿਸਾਨੀ ਮਸਲਿਆਂ ’ਤੇ ਵਿਚਾਰ ਕੀਤੀ ਜਾਵੇਗੀ, ਜਿਸ ’ਚ ਸਮੂਹ ਪੰਥਦਰਦੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਅੱਜ ਦੇ ਜੱਥੇ ਦੀ ਅਗਵਾਈ ਮਾਈ ਭਾਗੋ ਚੈਰਿਟੀ ਦੇ ਮੁਖੀ ਬੀਬੀ ਸੋਨੀਆ ਕੌਰ ਮਾਨ ਨੇ ਬੀਬੀਆਂ ਦੇ ਜਥੇ ਸਮੇਤ ਗਿ੍ਰਫਤਾਰੀ ਦਿੱਤੀ। ਇਸ ਮੌਕੇ ਬੋਲਦਿਆਂ ਬੀਬੀ ਸੋਨੀਆ ਮਾਨ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਾ ਹੋਣਾ ਅਤੇ ਸਿੱਖ ਕੌਮ ਦਾ ਇਸ ਮਸਲੇ ’ਤੇ ਇੱਕਮੁੱਠ ਨਾ ਹੋਣਾ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ, ਜਿਹੜੇ ਵੀ ਲੋਕ ਜਾਂ ਸੰਸਥਾ ਇਸ ਅਪਰਾਧ ’ਚ ਸ਼ਾਮਲ ਹਨ, ਉਹਨਾ ਦੀ ਸ਼ਨਾਖਤ ਕਰਕੇ ਤੁਰਤ ਸਜਾਵਾਂ ਦੇਣਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ, ਮੈ ਨਿੱਜੀ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਦੀ ਅਜਮਤ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ, ਮੈ ਆਪਣੇ ਆਪ ਨੂੰ ਗੁਰੂ ਦੀ ਅਮਾਨਤ ਸਮਝਦੀ ਹਾਂ। ਅੱਜ 122ਵੇਂ ਜੱਥੇ ’ਚ ਸ਼ਾਮਲ ਜਿਲਾ ਬਰਨਾਲਾ ਦੀਆਂ 23 ਬੀਬੀਆਂ ਅਤੇ 1 ਸਿੰਘ ਨੂੰ ਗਿ੍ਰਫਤਾਰੀ ਤੋਂ ਪਹਿਲਾਂ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ ਉਪਰੰਤ ਉਕਤ ਜੱਥੇ ਨੇ ਅਕਾਸ਼ ਗੁੰਜਾਊ ਜੈਕਾਰਿਆਂ ਅਤੇ ਨਾਹਰਿਆਂ ਨਾਲ ਗਿ੍ਰਫਤਾਰੀ ਦਿੱਤੀ।
ਫੋਟੋ :- ਕੇ.ਕੇ.ਪੀ.-ਗੁਰਿੰਦਰ-2-4ਡੀ