Ministry of Women and Child Development: ਨੌਕਰੀ ਦੇਣ ਮਗਰੋਂ ਵਿਭਾਗ ਨੂੰ ਚੇਤੇ ਆਈ ਗ਼ਲਤ ਮੈਰਿਟ
Published : Nov 3, 2023, 3:07 pm IST
Updated : Nov 3, 2023, 3:07 pm IST
SHARE ARTICLE
File Photo
File Photo

ਲੋਕਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਾਂਗੇ

ਬਲਾਕ ਵਿਕਾਸ ਪ੍ਰਾਜੈਕਟ ਦਫ਼ਤਰ ਲੰਬੀ ਨੇ ਕਲੈਰੀਕਲ ਖਾਮੀ ਦੇ ਹਵਾਲੇ ਨਾਲ ਕੰਮ ਵਾਪਸ ਲੈਣ ਬਾਰੇ ਪੰਜ ਆਂਗਣਵਾੜੀ ਵਰਕਰਾਂ, ਹੈਲਪਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਭਰਤੀ ਤੋਂ ਕੁੱਝ ਦਿਨ ਮਗਰੋਂ ਹੀ ਪੰਜ ਵਰਕਰਾਂ, ਹੈਲਪਰਾਂ ਨੂੰ ਵਿਭਾਗ ਤੋਂ ‘ਫਾਰਗੀ’ ਦੇ ਨੋਟਿਸ ਮਿਲ ਗਏ ਹਨ। ‘ਗ਼ਲਤ ਮੈਰਿਟ’ ਦਾ ਮਾਮਲਾ ਪਿੰਡ ਕਿੱਲਿਆਂਵਾਲੀ, ਮਹਿਣਾ, ਭੁੱਲਰਵਾਲਾ ਅਤੇ ਲੰਬੀ ਸਣੇ ਪੰਜ ਆਂਗਣਵਾੜੀ ਸੈਂਟਰਾਂ ਨਾਲ ਜੁੜਿਆ ਦੱਸਿਆ ਜਾਂਦਾ ਹੈ।

ਦੱਸ ਦਈਏ ਕਿ ਤਕਰੀਬਨ ਤਿੰਨ ਹਫਤੇ ਪਹਿਲਾ ਜਾਰੀ ਕੀਤੇ ਸਰਕਾਰੀ ਨਿਯੁਕਤੀ ਪੱਤਰਾਂ 'ਤੇ ਆਂਗਣਵਾੜੀ ਵਰਕਰਾਂ, ਹੈਲਪਰਾਂ ਵਲੋਂ ਜੁਆਇਨ ਕਰਨ ਮਗਰੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਗ਼ਲਤ ਮੈਰਿਟ ਚੇਤੇ ਆ ਗਈ ਹੈ। 

ਮਹਿਣਾ ਦੇ ਆਂਗਣਵਾੜੀ ਸੈਂਟਰ ਨੰਬਰ 03044020623 ਵਿਖੇ ਬਤੌਰ ਹੈਲਪਰ ਨਿਯੁਕਤ ਲਵਪ੍ਰੀਤ ਕੌਰ ਨੇ ਕਿਹਾ ਕਿ ਜੁਆਇਨ ਕਰਨ ਮਗਰੋਂ ਅਸਾਮੀ ਤੋਂ ਕੱਢਣ ਦਾ ਫ਼ਰਮਾਨ ਨਾ-ਸਹਿਣਯੋਗ ਹੈ। ਪਿੰਡ ਕਿੱਲਿਆਂਵਾਲੀ ਦੇ ਸੈਂਟਰ ਨੰਬਰ 03044020510 ਦੀ ਆਂਗਣਵਾੜੀ ਵਰਕਰ ਸਮਨਦੀਪ ਕੌਰ ਨੇ ਵਿਭਾਗੀ ਨੋਟਿਸ ਲੈਣ ਤੋਂ ਨਾਂਹ ਕਰ ਦਿੱਤੀ ਹੈ। ਸਮਨਦੀਪ ਕੌਰ ਦੇ ਸਹੁਰਾ ਸਰਵਨ ਸਿੰਘ (ਸੇਵਾਮੁਕਤ ਪਟਵਾਰੀ) ਨੇ ਕਿਹਾ ਕਿ ਉਹ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਨਗੇ।

ਦੂਜੇ ਪਾਸੇ ਲੰਬੀ ਦੇ ਸੀਡੀਪੀਓ ਰਣਜੀਤ ਕੌਰ ਦਾ ਕਹਿਣਾ ਸੀ ਕਿ ਦਫ਼ਤਰੀ ਅਮਲੇ ਦੇ ਕੰਪਿਊਟਰ ’ਤੇ ਕਲੈਰੀਕਲ ਖਾਮੀ ਕਰਕੇ ਪਿੰਡ ਪੱਧਰ ’ਤੇ ਬਣਨ ਵਾਲੀ ਮੈਰਿਟ, ਸੈਂਟਰ ਆਧਰ ’ਤੇ ਬਣ ਗਈ ਸੀ। ਮਾਮਲਾ ਸਾਹਮਣੇ ਆਉਣ ’ਤੇ ਯੋਗ ਉਮੀਦਵਾਰਾਂ ਦੇ ਹੱਕ ਖੁਸਣ ਦੇ ਮੱਦੇਨਜ਼ਰ ਨੋਟਿਸ ਜਾਰੀ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਉਂਜ ਉਨ੍ਹਾਂ ਬਾਅਦ ਵਿਚ ਆਖਿਆ ਕਿ ਉਹ ਮਾਮਲੇ ਦੀ ਜਾਂਚ ਵਿਚ ਜੁਟੇ ਹੋਏ ਹਨ।

(For more news apart from Ministry of Women and Child Development, stay tuned to Rozana Spokesman).
 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement