
ਲੰਮੇ ਸਮੇਂ ਤੋਂ ਸਿੱਖ ਪੰਥ ਵਿਚੋਂ ਛੇਕੇ ਲੋਕਾਂ ਬਾਰੇ ਨਜ਼ਰਸਾਨੀ ਕਰਨੀ ਸਿਹਤਮੰਦ ਤੇ ਚੰਗੀ ਸੋਚ ਦਾ ਪ੍ਰਗਟਾਵਾ ਹੈ। ਅਜਿਹਾ ਇਤਿਹਾਸ ਵਿਚ ਪਹਿਲਾਂ ਵੀ ਹੁੰਦਾ ਰਿਹਾ ਹੈ,
ਅੰਮ੍ਰਿਤਸਰ (ਚਰਨਜੀਤ ਸਿੰਘ) : ਲੰਮੇ ਸਮੇਂ ਤੋਂ ਸਿੱਖ ਪੰਥ ਵਿਚੋਂ ਛੇਕੇ ਲੋਕਾਂ ਬਾਰੇ ਨਜ਼ਰਸਾਨੀ ਕਰਨੀ ਸਿਹਤਮੰਦ ਤੇ ਚੰਗੀ ਸੋਚ ਦਾ ਪ੍ਰਗਟਾਵਾ ਹੈ। ਅਜਿਹਾ ਇਤਿਹਾਸ ਵਿਚ ਪਹਿਲਾਂ ਵੀ ਹੁੰਦਾ ਰਿਹਾ ਹੈ, ਸਿੱਖ ਕੌਮ ਦੀ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਨ ਅਧਿਕਾਰ ਹੈ ਕਿ ਉਹ ਆਈਆਂ ਅਪੀਲਾਂ 'ਤੇ ਮੁੜ ਘੋਖ ਵਿਚਾਰ ਕਰਕੇ ਕੋਈ ਯੋਗ ਤੇ ਪੰਥ ਦੇ ਹਿਤ ਵਿਚ ਨਿਰਨਾ ਲਵੇ।
Akal Takht Sahib
ਇੱਥੇ ਬੁੱਢਾ ਦਲ ਵੱਲੋਂ ਜਾਰੀ ਬਿਆਨ ਵਿਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅੱਜ ਸਿੱਖ ਸਮਾਜ ਦੀਆਂ ਸਮੁੱਚੀਆਂ ਇਕਾਈਆਂ ਬਾਰੇ ਘੋਖ ਕਰਨੀ ਸਮੇਂ ਦੀ ਮੰਗ ਤੇ ਲੋੜ ਹੈ। ਸਭ ਧਿਰਾਂ ਜੋ ਪੰਥ ਤੋਂ ਕਿਸੇ ਕਾਰਨ ਦੂਰ ਹੋ ਚੁੱਕੀਆਂ ਹਨ ਜਾਂ ਧਕੇਲ ਦਿੱਤੀਆਂ ਗਈਆਂ ਬਾਰੇ ਦੀਰਘ ਵਿਚਾਰ ਦੀ ਲੋੜ ਹੈ। ਹਰੇਕ ਨੂੰ ਆਪਣਾ ਪੱਖ ਸ੍ਰੀ ਅਕਾਲ ਤਖ਼ਤ ਉਤੇ ਰੱਖਣ ਦਾ ਹੱਕ ਹੈ।
Baba Balbir Singh
ਉਸ ਦੇ ਸਿੱਖ ਹੋਣ ਤੇ ਮੁਖਧਾਰਾ ਸ਼ਾਮਲ ਹੋਣ ਦੀ ਅਰਜੋਈ ਨੂੰ ਅਜਾਣੇ ਹੀ ਛੱਡ ਨਹੀਂ ਦੇਣਾ ਚਾਹੀਦਾ। ਪੰਥ ਦੇ ਦੂਰ ਅੰਦੇਸ਼ ਸਰਬ ਪ੍ਰਵਾਨਿਤ ਸ਼ਖ਼ਸੀਅਤਾਂ ਦੀ ਕਮੇਟੀ ਦਾ ਗਠਨ ਕਰ ਕੇ ਪੂਰਨ ਵਿਚਾਰ ਕਰਨ ਵਿਚ ਕੋਈ ਹਰਜ ਨਹੀਂ ਹੈ।