
ਅਦਾਲਤ ਨੇ ਚਿਦੰਬਰਮ, ਕੀਰਤੀ ਵਿਰੁਧ ਜਾਂਚ ਵਿਚ ਦੇਰੀ 'ਤੇ ਨਾਰਾਜ਼ਗੀ ਪ੍ਰਗਟਾÂਾਂੀ
ਨਵੀਂ ਦਿੱਲੀ, 2 ਦਸੰਬਰ : ਦਿੱਲੀ ਦੀ ਇਕ ਅਦਾਲਤ ਨੇ ਏਅਰਸੈਲ-ਮੈਕਸਿਸ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਪੁੱਤਰ ਕੀਤੀ ਵਿਰੁਧ ਜਾਂਚ ਵਿਚ ਦੇਰੀ ਲਈ ਨਾਰਾਜ਼ਗੀ ਜਤਾਈ ਹੈ। ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫ਼ੋਰਸਮੈਂਟ ਵਿਭਾਗ (ਈਡੀ) ਨੂੰ ਜਾਂਚ ਪੂਰੀ ਕਰਨ ਲਈ ਦੋ ਮਹੀਨੇ ਦਾ ਹੋਰ ਸਮਾਂ ਦਿਤਾ। ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾਰ ਨੇ ਦੋਹਾਂ ਏਜੰਸੀਆਂ ਦੀ ਇਸ ਮਾਮਲੇ ਵਿਚ ਜਾਰੀ ਜਾਂਚ ਦੇ ਸਿਲਸਿਲੇ ਵਿਚ ਬ੍ਰਿਟੇਨ ਅਤੇ ਸਿੰਗਾਪੁਰ ਨੂੰ ਬੇਨਤੀ ਪੱਤਰ (ਐਲਆਰ) 'ਤੇ ਰਿਪੋਰਟ ਲਈ ਅਤੇ ਸਮਾਂ ਦੇਣ ਦੀ ਬੇਨਤੀ ਮੰਨ ਲਈ। ਅਦਾਲਤ ਨੇ ਕਿਹਾ,''ਇਸ ਮਾਮਲੇ ਵਿਚ ਗ਼ੈਰ ਜ਼ਰੂਰੀ ਰੂਪ ਵਿਚ ਦੇਰੀ ਹੋ ਰਹੀ ਹੈ।'' ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਇਕ ਫ਼ਰਵਰੀ ਨੂੰ ਹੋਵੇਗੀ। ਇਹ ਮਾਮਲਾ ਏਅਰਸੈਲ-ਮੈਕਸਿਸ ਸੌਦੇ ਮਿਵਮਚ ਵਿਦੇਸ਼ੀ ਨਿਵੇਸ਼ ਬੋਰਡ (ਐਫ਼ਆਈਪੀਬੀ) ਦੀ ਮਨਜ਼ੂਰੀ ਵਿਚ ਕਥਿਤ ਖ਼ਾਮੀਆਂ ਨਾਲ ਜੁੜਿਆ ਹੈ। (ਪੀਟੀਆਈ)