
ਮੋਦੀ ਸਰਕਾਰ ਦੀਆਂ ਖੋਲ੍ਹੀਆਂ ਪੋਲਾਂ
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਹਰਿਆਣਾ ਦੀ ਸ਼ੇਰਨੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਉਸਨੇ ਮੋਦੀ ਤੋਂ ਲੈ ਖੱਟੜ ਸਰਕਾਰ ਦੀਆਂ ਵੱਖੀਆਂ ਉਧੇੜ ਕੇ ਰੱਖ ਦਿੱਤੀਆਂ ਨੇ ਜੋ ਅੱਜ ਤੱਕ ਕਿਸੇ ਤੋਂ ਓਧੇੜੀਆਂ ਤੱਕ ਨਹੀਂ ਗਈਆਂ।
Farmer Bibi
ਵੀਡੀਓ ਦਿੱਲੀ ਬਾਰਡਰ ਦੀ ਹੈ ਜਿੱਥੇ ਭਰੀ ਭੀੜ 'ਚ ਇਸ ਕਿਸਾਨ ਬੀਬੀ ਨੇ ਜਿੱਥੇ ਹੁੱਬ ਹੁੱਬ ਪੰਜਾਬੀਆਂ ਤੇ ਹਰਿਆਣਵੀਆਂ ਦੀਆਂ ਸਿਫਤਾਂ ਸੁਣਾਈਆਂ ਓਥੇ ਹੀ ਭਾਜਪਾ ਨੂੰ ਵੀ ਅਜਿਹੀ ਲਾਹਣਤਾ ਪਾ ਛੱਡੀਆਂ ਜਿਸ ਨੂੰ ਸੁਣ ਹਰ ਇਕ ਭਾਜਪਾ ਆਗੂ ਸ਼ਰਮਸਾਰ ਹੋ ਜਾਵੇਗਾ।
Farmer Bibi
ਕਿਸਾਨ ਬੀਬੀ ਨੇ ਕਿਹਾ ਕਿ ਮੇਰੇ ਘਰਦਿਆਂ ਨੇ ਮੈਨੂੰ ਤਿਆਰ ਕਰਕੇ ਸੀਨਾ ਤਾਨ ਕੇ ਭੇਜਿਆ ਹੈ। 6 ਸਾਲ ਤੋਂ ਲੜਾਈ ਲੜ ਰਹੇ ਹਾਂ, ਕੋਈ ਕਾਂਗਰਸ ਨਹੀਂ,ਕੋਈ ਬੀਜੇਪੀ ਨਹੀਂ। ਜੇ ਕੋਈ ਕਿਸਾਨ ਦੇ ਹਿੱਤ ਵਿਚ ਨਹੀਂ ਆਉਂਦਾ ਤਾਂ ਉਹ ਆਪਣੀ ਮਾਂ ਦਾ ਪੁੱਤ ਨਹੀਂ। ਕਿਸਾਨ ਦਾ ਇੱਕ -ਇੱਕ ਪੁੱਤ ਸਾਡੇ ਧਰਨੇ ਵਿਚ ਆਵੇਗਾ। ਸਾਰਿਆਂ ਜਿਲਿਆਂ ਦੇ ਕਿਸਾਨ ਧਰਨੇ ਵਿਚ ਆ ਰਹੇ ਹਨ। ਅਸੀਂ ਤਾਂ ਇੰਦਰਾ ਗਾਂਧੀ ਨਹੀਂ ਛੱਡੀ ਸੀ ਤਾਂ ਮੋਦੀ ਕੀ ਚੀਜ਼ ਹੈ।
Farmer Bibi
'ਪ੍ਰਧਾਨਮੰਤਰੀ' ਬਾਜੇ ਕੇ ਵੀ ਇਸ ਸਮੇਂ ਮੌਜੂਦ ਸਨ ਉਹਨਾਂ ਨੇ ਇਸ ਕਿਸਾਨ ਬੀਬੀ ਦੇ ਪੈਰ ਛੂੰਹ ਕੇ ਕਿਹਾ ਕਿ ਇਹਨਾਂ ਮਾਵਾਂ ਦੇ ਹੌਸਲੇ ਕਰਕੇ ਹੀ ਅਸੀਂ ਅੱਜ ਇਥੇ ਹਾਂ ਇਹਨਾਂ ਮਾਵਾਂ ਨੂੰ ਧਰਨਿਆਂ ਵਿਚ ਵੇਖ ਕੇ ਸਾਡਾ ਖੂਨ 100 ਗ੍ਰਾਮ ਵਧ ਜਾਂਦਾ ਹੈ। ਕਿਸਾਨ ਬੀਬੀ ਨੇ ਮੋਦੀ ਨੂੰ ਲਾਹਣਤਾਂ ਪਾਈਆਂ ਤੇ ਕਿਹਾ ਕਿ ਇੱਕ ਵਾਰ ਤੂੰ ਸਾਹਮਣੇ ਆ ਜਾ ਤੈਨੂੰ ਕਿਸਾਨ ਲਲਕਾਰ ਰਹੇ ਹਨ।
Farmer Bibi
ਉਹਨਾਂ ਕਿਹਾ ਕਿ ਬੀਜੇਪੀ ਸਰਕਾਰ ਨਾ ਤਾਂ ਕਿਸੇ ਦੀ ਸੀ ਨਾ ਹੀ ਕਿਸੇ ਦੀ ਹੋਵੇਗੀ ਇਹ ਸਿਰਫ ਗੱਲਾਂ ਵਿਚ ਫਸਾਉਣ ਵਾਲੇ ਹਨ। ਮੁਕੇਸ਼ ਅੰਬਾਨੀ, ਅਡਾਨੀ ਇਹਨਾਂ ਪੂੰਜੀਵਤੀਆਂ ਨੂੰ ਅੱਗੇ ਵਧਾਇਆ ਹੈ। ਕਿਸਾਨ ਬੀਬੀ ਨੇ ਕਿਹਾ ਕਿ ਜਿੰਨੇ ਸਾਡੇ ਅੰਦਰ ਦਰਦ ਹਨ ਅਸੀਂ ਤੇਰੇ ਕੋਲੋਂ ਇੱਕ ਇੱਕ ਦਰਦ ਦਾ ਹਿਸਾਬ ਲੈ ਕੇ ਛੱਡਾਂਗੇ।