
ਕਿਸਾਨਾਂ ਦੇ ਹੱਕ 'ਚ ਨਿਤਰੇ ਹਰਭਜਨ ਸਿੰਘ, ਬਜਰੰਗ ਪੂਨੀਆ ਅਤੇ ਹੋਰ ਖਿਡਾਰੀ
ਨਵੀਂ ਦਿੱਲੀ, 2 ਦਸੰਬਰ: ਪੰਜਾਬ ਅਤੇ ਹਰਿਆਣਾ ਦੇ ਕਈ ਖਿਡਾਰੀਆਂ ਵਲੋਂ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਗਈ। ਇਸ ਦੇ ਨਾਲ ਹੀ ਕਈ ਖਿਡਾਰੀਆਂ ਨੇ ਅਪੀਲ ਕੀਤੀ ਹੈ ਕਿ ਕਿਸਾਨ ਸਮੱਸਿਆ ਦੇ ਹੱਲ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਹੱਲ ਕੱਢਣ। ਕਿਸਾਨ ਦਿੱਲੀ ਹਰਿਆਣਾ ਸਰਹੱਦ 'ਤੇ ਨਵੇਂ ਕਿਸਾਨ ਬਿੱਲ ਦਾ ਵਿਰੋਧ ਕਰ ਰਹੇ ਹਨ। ਸੋਮਵਾਰ ਨੂੰ, ਇਸ ਅੰਦੋਲਨ ਨੂੰ ਪੰਜ ਦਿਨ ਹੋ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਧਮਕੀ ਦਿਤੀ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਵਿਚ ਦਾਖ਼ਲਾ ਰੋਕਣਗੇ। ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਰਤ-ਰਹਿਤ ਗੱਲਬਾਤ ਦੀ ਪੇਸ਼ਕਸ਼ ਤੋਂ ਖ਼ੁਸ਼ ਨਹੀਂ ਹਨ। ਭਾਰਤ ਦੇ ਪੁਰਸ਼ ਪਹਿਲਵਾਨ ਬਜਰੰਗ ਪੁਨੀਆ, ਜੋ ਕਿ ਹਰਿਆਣੇ ਦੇ ਰਹਿਣ ਵਾਲੇ ਹਨ, ਨੇ ਕਿਹਾ, “ਅੰਨਾਦਾਤਾ, ਜੋ ਸਭ ਨੂੰ ਖੁਆਉਂਦਾ ਹੈ, ਅਪਣੇ ਬਚਾਅ ਲਈ ਲੜ ਰਿਹਾ ਹੈ। ਆਉ ਉਨ੍ਹਾਂ ਦਾ ਸਮਰਥਨ ਕਰੀਏ, ਉਹਨਾਂ ਦੀ ਆਵਾਜ਼ ਬਣੀਏ। ਬਾਅਦ ਵਿਚ ਰਾਜਨੀਤੀ ਕਰ ਲੈਣਾ। ਕਿਸਾਨਾਂ ਦੇ ਪੁੱਤਰ ਕਿਸਾਨਾਂ ਦੇ ਘਰ ਜੰਮੇ ਹਾਂ। ਜ਼ਮੀਰ ਜਿਉਂਦੀ ਹੈ ਮੇਰੀ। ਜੈ ਕਿਸਾਨ। ''
ਉਲੰਪਿਕ ਤਮਗ਼ਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਲਿਖਿਆ, ''ਜੇ ਕਿਸਾਨ ਬਚੇਗਾ ਤਾਂ ਦੇਸ਼ ਬਚੇਗਾ। ਉਹਨਾਂ ਨੇ ਹੈਸ਼ਟੈਗ ਨਾਲ ਲਿਖਿਆ ਕਿ ਕਿਸਾਨਾਂ ਲਈ ਆਵਾਜ਼ ਬੁਲੰਦ ਕਰੋ।
ਭਾਰਤੀ ਟੀਮ ਦੇ ਆਫ਼ ਸਪਿਨਰ ਹਰਭਜਨ ਸਿੰਘ ਨੇ ਲਿਖਿਆ, ''ਪੰਜਾਬੀ ਨੌਜਵਾਨ ਦਿੱਲੀ ਬਾਰਡਰ 'ਤੇ ਸੜਕ ਸਾਫ਼ ਕਰਦੇ ਹੋਏ। ਅਸੀਂ ਨਹੀਂ ਚਾਹੁੰਦੇ ਕਿ ਹਰਿਆਣੇ ਅਤੇ ਦਿੱਲੀ ਦੇ ਲੋਕ ਇਹ ਕਹਿਣ ਕਿ ਪੰਜਾਬੀ ਆਏ ਅਤੇ ਸਭ ਦਾ ਵਿਗਾੜ ਕੇ ਚਲੇ ਗਏ।
ਮਹਿਲਾ ਕੁਸ਼ਤੀ ਦੀ ਖਿਡਾਰੀ ਬਬੀਤਾ ਫੋਗਾਟ ਨੇ ਟਵੀਟ ਕੀਤਾ, ''ਜਦੋਂ ਤਕ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬੈਠੇ ਹਨ, ਕਿਸਾਨਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਫਿਰ ਵੀ ਕਿਸਾਨਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਦੀ ਕੋਈ ਗੱਲ ਰਹਿ ਗਈ ਹੈ ਤਾਂ ਫਿਰ ਕਿਸਾਨਾਂ ਨੂੰ ਸਰਕਾਰ ਨਾਲ ਬੈਠ ਕੇ ਹੱਲ ਕਰਨਾ ਚਾਹੀਦਾ ਹੈ।
ਉਲੰਪਿਕ ਪਹਿਲਵਾਨ ਸਾਬਕਾ ਕੁਸ਼ਤੀ ਖਿਡਾਰੀ ਯੋਗੇਸ਼ਵਰ ਦੱਤ ਨੇ ਕਿਹਾ, ''ਕਿਰਪਾ ਕਰ ਕੇ ਸਾਰੇ ਕਿਸਾਨ ਭਰਾਵੋ। ਰਾਜ ਅਤੇ ਕੇਂਦਰ ਸਰਕਾਰ ਸਾਰੇ ਜਾਇਜ਼ ਮਸਲਿਆਂ ਦਾ ਹੱਲ ਕਰੇਗੀ।''
31 ਕਿਸਾਨ ਯੂਨੀਅਨਾਂ ਨੇ 26 ਤੋਂ 27 ਨਵੰਬਰ ਤਕ ਦਿੱਲੀ ਵਿਚ ਕਿਸਾਨ ਕਾਨੂੰਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਨ ਦੀ ਇੱਛਾ ਪ੍ਰਗਟਾਈ ਸੀ। ਹਾਲਾਂਕਿ ਪੁਲਿਸ ਨੇ ਉਨ੍ਹਾਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਹਰਿਆਣਾ ਵਿਚ ਦਿੱਲੀ ਵਲ ਗਏ ਸਨ, ਪਰ ਉਹ ਅੱਗੇ ਵਧੇ ਅਤੇ ਸਿੰਧ ਅਤੇ ਤਿਗੜੀ ਸਰਹੱਦ 'ਤੇ ਪਹੁੰਚ ਗਏ। (ਸਸਸ)image