ਮੁੰਬਈ ਤੋਂ ਫ਼ਿਲਮ ਸਿਟੀ ਨੂੰ ਹਟਾਉਣਾ ਆਸਾਨ ਨਹੀਂ: ਰਾਊਤ
Published : Dec 3, 2020, 1:00 am IST
Updated : Dec 3, 2020, 1:00 am IST
SHARE ARTICLE
image
image

ਮੁੰਬਈ ਤੋਂ ਫ਼ਿਲਮ ਸਿਟੀ ਨੂੰ ਹਟਾਉਣਾ ਆਸਾਨ ਨਹੀਂ: ਰਾਊਤ

ਮੁੰਬਈ, 2 ਦਸੰਬਰ : ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਬੁਧਵਾਰ ਨੂੰ ਕਿਹਾ ਕਿ ਮੁੰਬਈ ਦੀ 'ਫ਼ਿਲਮ ਸਿਟੀ' ਨੂੰ ਕਿਤੇ ਹੋਰ ਸਥਾਪਤ ਕਰਨਾ ਸੌਖਾ ਨਹੀਂ ਹੈ, ਹਾਲਾਂਕਿ ਇਸ ਦੀ ਕੋਸ਼ਿਸ਼ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਬੁਧਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਸਤਾਵਿਤ ਫ਼ਿਲਮ ਸਿਟੀ ਬਾਰੇ ਵਿਚਾਰ-ਵਟਾਂਦਰੇ ਲਈ ਬਾਲੀਵੁਡ ਫ਼ਿਲਮ ਨਿਰਮਾਤਾਵਾਂ ਅਤੇ ਸਨਅਤਕਾਰਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕਰਨ ਵਾਲੇ ਹਨ।
ਇਸ ਤੋਂ ਪਹਿਲਾਂ, ਆਦਿਤਿਆਨਾਥ ਨੇ ਇਕ ਫ਼ਿਲਮ ਸਿਟੀ ਸਥਾਪਤ ਕਰਨ ਦੀ ਇਕ ਉਤਸ਼ਾਹੀ ਯੋਜਨਾ ਵੀ ਜਾਰੀ ਕੀਤੀ ਸੀ ਅਤੇ ਫ਼ਿਲਮ ਜਗਤ ਦੇ ਲੋਕਾਂ ਨੂੰ ਉੱਤਰ ਪ੍ਰਦੇਸ਼ ਜਾਣ ਦਾ ਪ੍ਰਸਤਾਵ ਦਿਤਾ ਸੀ।
ਉੱਤਰ ਪ੍ਰਦੇਸ਼ ਸਰਕਾਰ ਨੇ ਗੌਤਮ ਬੁੱਧ ਨਗਰ ਵਿਚ ਯਮੁਨਾ ਐਕਸਪ੍ਰੈਸਵੇਅ ਨੇੜੇ ਸੈਕਟਰ -21 ਵਿਚ ਇਕ ਫ਼ਿਲਮ ਸਿਟੀ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ। ਇਸ ਸਾਰੀ ਘਟਨਾ 'ਤੇ ਰਾਉਤ ਨੇ ਪੁਛਿਆ ਕਿ ਨੋਇਡਾ ਫ਼ਿਲਮ ਸਿਟੀ ਦੀ ਮੌਜੂਦਾ ਸਥਿਤੀ ਕੀ ਹੈ? ਕੀ ਤੁਸੀਂ ਲਖਨਊ ਅਤੇ ਪਟਨਾ ਵਿਚ ਮੁੰਬਈ ਫ਼ਿਲਮ ਸਿਟੀ ਸਥਾਪਤ ਕਰ ਸਕਦੇ ਹੋ?
ਸ਼ਿਵ ਸੈਨਾ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਪਹਿਲਾਂ ਵੀ ਕੀਤੀਆਂ ਗਈਆਂ ਹਨ। ਮੁੰਬਈ ਫ਼ਿਲਮ ਸਿਟੀ ਵਰਗੀ ਕੋਈ ਵੀ ਚੀਜ਼ ਕਿਤੇ ਵੀ ਸਥਾਪਤ ਕਰਨੀ ਸੌਖੀ ਨਹੀਂ ਹੈ। ਮੁੰਬਈ ਦਾ ਇਕ ਸ਼ਾਨਦਾਰ ਫ਼ਿਲਮੀ ਇਤਿਹਾਸ ਰਿਹਾ ਹੈ।
ਰਾਉਤ ਨੇ ਕਿਹਾ ਕਿ ਦਖਣੀ ਅਤੇ ਬੰਗਾਲ ਵਿਚ ਵੀ ਫ਼ਿਲਮਾਂ ਦੇ ਉਦਯੋਗ ਹਨ। ਦੱਖਣੀ ਸੁਪਰਸਟਾਰ ਰਜਨੀਕਾਂਤ, ਨਾਗਰਜੁਨ, ਚਿਰੰਜੀਵੀ ਵੀ ਹਿੰਦੀ ਫ਼ਿਲਮਾਂ ਵਿਚ ਕੰਮ ਕਰ ਚੁਕੇ ਹਨ।
ਰਾਜ ਸਭਾ ਦੇ ਸੰਸਦ ਮੈਂਬਰ ਨੇ ਪੁਛਿਆ ਕਿ ਕੀ ਯੋਗੀ ਜੀ ਉਨ੍ਹਾਂ ਸੂਬਿਆਂ ਤਕ ਪਹੁੰਚ ਕਰਨਗੇ ਜਾਂ ਸਿਰਫ਼ ਮੁੰਬਈ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਸ਼ਿਵ ਸੈਨਾ ਦੀ ਮੁਢਲੀ ਵਿਚਾਰਧਾਰਾ ਨੂੰ ਭੁੱਲਣ ਦੇ ਭਾਜਪਾ ਦੇ ਦਾਅਵੇ 'ਤੇ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਹਿੰਦੂਤਵ ਦੀ ਬਜਾਏ, ਬੇਰੁਜ਼ਗਾਰੀ, ਡਿੱਗ ਰਹੀ ਜੀਡੀਪੀ ਅਤੇ ਆਰਥਿਕਤਾ ਬਾਰੇ ਵਿਚਾਰ ਕਰੋ। (ਪੀਟੀਆਈ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement