1947 ਦੇ ਬਟਵਾਰੇ ਨੂੰ ਯਾਦ ਕਰਵਾਉਂਦਾ ਹੈ ਇਮਾਰਤ ਵਿਚ ਖੜਾ ਕੀਤਾ ਰੇਲਗੱਡੀ ਦਾ ਡੱਬਾ
Published : Dec 3, 2021, 7:55 am IST
Updated : Dec 3, 2021, 7:55 am IST
SHARE ARTICLE
image
image

1947 ਦੇ ਬਟਵਾਰੇ ਨੂੰ ਯਾਦ ਕਰਵਾਉਂਦਾ ਹੈ ਇਮਾਰਤ ਵਿਚ ਖੜਾ ਕੀਤਾ ਰੇਲਗੱਡੀ ਦਾ ਡੱਬਾ

ਫ਼ਿਰੋਜ਼ਪੁਰ, 2 ਦਸੰਬਰ (ਪ੍ਰੇਮਨਾਥ ਸ਼ਰਮਾ): ਭਾਰਤ-ਪਾਕ ਅੰਤਰਰਾਸ਼ਟਰੀ ਹੁਸੈਨੀਵਾਲੇ ਬਾਰਡਰ ਵਿਚ ਸਥਿਤ ਸ਼ਹੀਦੀ ਇਮਾਰਤ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ | ਇਸੇ ਗੱਲ ਨੂੰ  ਧਿਆਨ ਵਿਚ ਰਖਦੇ ਹੋਏ ਇਸ ਇਤਿਹਾਸਕ ਇਮਾਰਤ ਵਿਚ ਰੇਲਗੱਡੀ ਦਾ ਡੱਬਾ ਸਥਾਪਤ ਕੀਤਾ ਗਿਆ ਹੈ, ਜਿਹੜਾ ਕਿ ਸਾਲ 1947 ਦੇ ਬਟਵਾਰੇ ਦੀ ਯਾਦ ਨੂੰ  ਤਾਜ਼ਾ ਕਰਵਾਉਂਦਾ ਹੈ | ਇਹ ਉਹ ਇਤਿਹਾਸਕ ਇਮਾਰਤ ਹੈ ਜਿਹੜੀ ਬਟਵਾਰੇ ਦੌਰਾਨ ਮਰੇ ਹੋਏ ਲੋਕ ਤੇ ਕਤਲੋਗਾਰਤ ਦੇ ਸ਼ਿਕਾਰ ਹੋਏ ਲੋਕਾਂ ਨੂੰ  ਫ਼ਿਰੋਜ਼ਪੁਰ ਛਾਉਣੀ ਵਿਚ ਪਹੁੰਚਦੀ ਸੀ, ਇਸ ਤੋਂ ਪਹਿਲਾ ਲੋਕਾਂ ਦਾ ਫ਼ਿਰੋਜ਼ਪੁਰ ਤੋਂ ਲਾਹੌਰ ਆਦਿ ਸ਼ਹਿਰਾਂ ਵਿਚ ਆਣਾ-ਜਾਣਾ ਸੀ | ਸਤਲੁਜ ਦਰਿਆ ਤੇ ਬਣਿਆ ਦੌਰਾ ਪੁਲ ਜਿਸ ਦੇ ਥੱਲੇ ਟਰੇਨ ਤੇ ਉੱਤੇ ਆਵਾਜਾਈ ਦੇ ਸਾਧਨ ਲੰਘਦੇ ਸੀ, ਇਹ ਪੁਲ ਪਾਕਿਸਤਾਨ ਤੇ ਫ਼ਿਰੋਜ਼ਪੁਰ (ਭਾਰਤ) ਨੂੰ  ਜੋੜਦਾ ਸੀ | ਇਹ ਪੁਲ 1965 ਦੀ ਲੜਾਈ ਦੌਰਾਨ ਗੋਲੀਬਾਰੀ ਨਾਲ ਟੁਟ ਗਿਆ, ਹੁਣ ਵੀ ਇਸ ਪੁਲ ਦੀ ਪੁਰਾਣੀ ਇਮਾਰਤ ਖੜੀ ਹੈ | ਹੁਣ ਇਸ ਇਤਿਹਾਸਕ ਥਾਂ ਤੇ ਲਾਈਟ ਅਤੇ ਸਾਉਂਡ ਸਿਸਟਮ ਲਾਇਆ ਜਾ ਰਿਹਾ ਹੈ, ਜਿਹੜਾ ਕਿ ਆਉਣ ਵਾਲੇ ਦਰਸ਼ਕਾਂ ਨੂੰ  ਅਪਣੇ ਵਲ ਆਕਰਸ਼ਤ ਕਰਦਾ ਹੈ |
ਸ਼ਾਮ ਨੂੰ  ਦੋਹਾਂ ਦੇਸ਼ਾਂ ਦੇ ਸੈਨਿਕਾਂ ਵਿਚ ਰੀਟਰੀਟ ਪਰੇਡ ਹੁੰਦੀ ਹੈ ਜੋ ਕਿ ਲੋਕ ਦੂਰ-ਦਰਾਡੇ ਤੋਂ ਦੇਖਣ ਲਈ ਆਉਂਦੇ ਹਨ | ਸਾਉਂਡ ਸਿਸਟਮ ਵਿਚ ਦੇਸ਼ ਭਗਤੀ ਦੇ ਗੀਤਾਂ ਜ਼ਰੀਏ ਦਰਸ਼ਕਾਂ ਨੂੰ  ਸ਼ਹੀਦਾਂ ਅਤੇ ਫ਼ਿਰੋਜ਼ਪੁਰ ਦੇ ਇਤਿਹਾਸ ਬਾਰੇ ਜਾਣਕਾਰੀ ਦਿਤੀ ਜਾਂਦੀ ਹੈ |

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement