
ਲੁਧਿਆਣਾ ਵਿਚ ਹਰ ਰੋਜ਼ ਅਪਰਾਧ ਦਾ ਗ੍ਰਾਫ ਦਿਨੋ ਦਿਨ ਰਿਹਾ ਵਧ
ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿੱਚ ਬਜ਼ੁਰਗ ਔਰਤਾਂ ਆਪਣੇ ਘਰਾਂ ਅਤੇ ਮੁਹੱਲਿਆਂ ਵਿੱਚ ਸੁਰੱਖਿਅਤ ਨਹੀਂ ਹਨ। ਸ਼ਹਿਰ ਵਿੱਚ ਅਪਰਾਧ ਦਾ ਗ੍ਰਾਫ ਦਿਨੋ ਦਿਨ ਵੱਧ ਰਿਹਾ ਹੈ। ਨਿਊ ਹਰਗੋਬਿੰਦ ਨਗਰ 'ਚ ਸੈਰ ਕਰਕੇ ਵਾਪਸ ਘਰ ਜਾ ਰਹੀ ਬਜ਼ੁਰਗ ਔਰਤ ਤੋਂ ਬਾਈਕ ਸਵਾਰ ਬਦਮਾਸ਼ਾਂ ਨੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ।
ਔਰਤ ਗੁਜਰ ਕੌਰ ਨੇ ਦੱਸਿਆ ਕਿ ਉਹ ਆਪਣੀ ਭੈਣ ਮਨਜੀਤ ਕੌਰ ਨਾਲ ਸੈਰ ਕਰਕੇ ਵਾਪਸ ਘਰ ਜਾ ਰਹੀ ਸੀ। ਦੋਵੇਂ ਭੈਣਾਂ ਆਪਣੀਆਂ ਗੱਲਾਂ 'ਚ ਰੁੱਝੀਆਂ ਹੋਈਆਂ ਸਨ ਕਿ ਪਿੱਛੇ ਤੋਂ ਇਕ ਨੌਜਵਾਨ ਆਇਆ, ਜਿਸ ਨੇ ਉਨ੍ਹਾਂ ਦੀ ਭੈਣ ਦਾ ਕੰਨ ਫੜ ਲਿਆ। ਜਦੋਂ ਤੱਕ ਉਹ ਆਪਣੇ ਆਪ ਨੂੰ ਸੰਭਾਲ ਸਕੀ, ਲੁਟੇਰਾ ਕੰਨਾਂ ਦੀਆਂ ਵਾਲੀਆਂ ਲੈ ਕੇ ਭੱਜ ਗਿਆ।
ਅੱਗੇ ਉਸ ਦੇ ਦੂਜੇ ਸਾਥੀ ਨੇ ਮੋਟਰਸਾਈਕਲ ਸਟਾਰਟ ਕੀਤਾ। ਦੋਸ਼ੀ ਉਸ 'ਤੇ ਬੈਠ ਕੇ ਫਰਾਰ ਹੋ ਗਿਆ। ਗੁੱਜਰ ਕੌਰ ਨੇ ਦੱਸਿਆ ਕਿ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਕੋਲ ਪਿਸਤੌਲ ਸੀ। ਬਾਈਕ 'ਤੇ ਬੈਠੇ ਵਿਅਕਤੀ ਨੇ ਪਿਸਤੌਲ ਤਾਣ ਲਈ ਸੀ। ਉਨ੍ਹਾਂ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਰੌਲਾ ਵੀ ਪਾਇਆ ਪਰ ਬਦਮਾਸ਼ ਫੜੇ ਨਹੀਂ ਜਾ ਸਕੇ। ਇਲਾਕੇ ਦੇ ਲੋਕਾਂ ਨੇ ਵੀ ਮੁਲਜ਼ਮਾਂ ਦਾ ਪਿੱਛਾ ਨਹੀਂ ਕੀਤਾ ਕਿਉਂਕਿ ਬਦਮਾਸ਼ਾਂ ਕੋਲ ਪਿਸਤੌਲ ਸੀ।