ਉਦਯੋਗ ਅਤੇ ਵਣਜ ਵਿਭਾਗ ਨੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ 
Published : Dec 3, 2022, 7:01 pm IST
Updated : Dec 3, 2022, 7:01 pm IST
SHARE ARTICLE
Industries & Commerce Department organises Awareness Programme
Industries & Commerce Department organises Awareness Programme

ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਸਕੀਮਾਂ ਬਾਰੇ ਦਿਤੀ ਗਈ ਜਾਣਕਾਰੀ 

ਚੰਡੀਗੜ੍ਹ: ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਨੇ  ਐਸ.ਆਈ.ਡੀ.ਬੀ.ਆਈ. ਦੇ ਸਹਿਯੋਗ ਨਾਲ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਭਵਨ ਵਿਖੇ 2 ਦਸੰਬਰ 2022 ਨੂੰ ਐਮ.ਐਸ.ਐਮ.ਈਜ਼ ਲਈ ਐਸ.ਆਈ.ਡੀ.ਬੀ.ਆਈ. ਦੀਆਂ ਸਕੀਮਾਂ, ਟੀਆਰਈਡੀਐਸ ਸਕੀਮ ਅਤੇ ਸੂਰਜੀ ਊਰਜਾ ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ।  ਉਦਯੋਗ ਅਤੇ ਵਣਜ ਵਿਭਾਗ , ਪੰਜਾਬ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਐਸ.ਆਈ.ਡੀ.ਬੀ.ਆਈ. ਨਾਲ ਐਮਓਯੂ (ਸਮਝੌਤਾ) ਸਹੀਬੱਧ ਕੀਤਾ ਹੈ ਤਾਂ ਜੋ ਐਸ.ਆਈ.ਡੀ.ਬੀ.ਆਈ. ਦੀਆਂ ਵੱਖ-ਵੱਖ ਸਕੀਮਾਂ ਅਤੇ ਭਾਰਤ ਸਰਕਾਰ ਦੀਆਂ ਹੋਰ ਸਕੀਮਾਂ ਦਾ ਲਾਭ ਲੈਣ ਵਿੱਚ ਐਮ.ਐਸ.ਐਮ.ਈਜ਼ ਦੀ ਮਦਦ ਕੀਤੀ ਜਾ ਸਕੇ । ਉਨ੍ਹਾਂ ਉਦਯੋਗਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਸੂਬਾ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

ਇਸ ਦੌਰਾਨ, ਐਸ.ਆਈ.ਡੀ.ਬੀ.ਆਈ. ਦੇ ਜਨਰਲ ਮੈਨੇਜਰ ਨੇ ਐਮ.ਐਸ.ਐਮ.ਈਜ਼ ਅਤੇ ਆਰਐਕਸਆਈਐਲ ਲਈ ਉਪਲਬਧ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਟੀ.ਆਰ.ਈ.ਡੀਜ਼. ਪਲੇਟਫਾਰਮ ਦੇ ਫਾਇਦੇ ਉਜਾਗਰ ਕੀਤੇ। ਟਾਟਾ ਪਾਵਰ ਦੀ ਟੀਮ ਨੇ ਰਾਜ ਵਿੱਚ ਟਾਟਾ ਗਰੁੱਪ ਨੇ, ਐਸ.ਆਈ.ਡੀ.ਬੀ.ਆਈ.ਦੀਆਂ ਸਕੀਮਾਂ ਅਧੀਨ ਵਾਤਾਵਰਣ ਪੱਖੀ  ਊਰਜਾ (ਗ੍ਰੀਨ ਐਨਰਜੀ) ਦੀ ਵਰਤੋਂ ਕਰ ਕੇ ਲਗਾਏ ਜਾ ਰਹੇ ਸੂਰਜੀ ਊਰਜਾ ਪਲਾਂਟਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਇਸ ਸਮਾਗਮ ਵਿੱਚ ਉਦਯੋਗ ਅਤੇ ਵਣਜ ਵਿਭਾਗ ਪੰਜਾਬ, ਐਸ.ਆਈ.ਡੀ.ਬੀ.ਆਈ ਅਤੇ ਜ਼ਿਲ੍ਹਾ ਐਸ.ਏ.ਐਸ. ਨਗਰ, ਰੂਪਨਗਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਐਸ.ਬੀ.ਐਸ. ਨਗਰ ਦੇ 100 ਤੋਂ ਵੱਧ ਐਮ.ਐਸ.ਐਮ.ਈਜ਼ ਦੇ ਅਧਿਕਾਰੀਆਂ ਨੇ ਭਾਗ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement