ਪਿੰਡ ਧਰਮਗੜ੍ਹ ਦੇ ਲਾਪਤਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼
Published : Dec 3, 2022, 3:07 pm IST
Updated : Dec 3, 2022, 3:07 pm IST
SHARE ARTICLE
A few days after the marriage, the body of the missing youth was found floating in the canal
A few days after the marriage, the body of the missing youth was found floating in the canal

ਸਤਵਿੰਦਰ ਸਿੰਘ ਦਾ 21 ਨਵੰਬਰ ਨੂੰ ਵਿਆਹ ਹੋਇਆ ਸੀ ਅਤੇ 24 ਨਵੰਬਰ ਨੂੰ ਘਰ ਤੋਂ ਮੋਟਰਸਾਇਕਲ ਤੇ ਗਿਆ ਸੀ, ਮੁੜ ਨਹੀ ਆਇਆ

ਬਨੂੜ: ਪਿੰਡ ਧਰਮਗੜ ਦੇ 26 ਸਾਲਾ ਲਾਪਤਾ ਨੌਜਵਾਨ ਦੀ ਲਾਸ਼ ਮੰਡੋਲੀ ਨੇੜੇ ਨਰਵਾਣਾ ਬਰਾਂਚ ਵਿੱਚੋਂ ਤੈਰਦੀ ਹੋਈ ਮਿਲੀ। ਪਿੰਡ ਦੇ ਸਾਬਕਾ ਸਰਪੰਚ ਦਰਸਨ ਸਿੰਘ ਨੇ ਦੱਸਿਆ ਕਿ ਸਿੰਗਾਰਾਂ ਸਿੰਘ ਦਾ ਪੁੱਤਰ ਸਤਵਿੰਦਰ ਸਿੰਘ ਦਾ 21 ਨਵੰਬਰ ਨੂੰ ਵਿਆਹ ਹੋਇਆ ਸੀ ਅਤੇ 24 ਨਵੰਬਰ ਨੂੰ ਘਰ ਤੋਂ ਮੋਟਰਸਾਇਕਲ ਤੇ ਗਿਆ ਸੀ, ਮੁੜ ਨਹੀ ਆਇਆ। 

ਘਰਦਿਆਂ ਨੇ ਉਸ ਦੇ ਮੁਬਾਇਲ ਤੇ ਫੋਨ ਕੀਤਾ, ਉਸ ਦਾ ਫੋਨ ਗੰਡਿਆਂ ਖੇੜੀ ਨਹਿਰ ਤੇ ਬੈਠੇ ਗੋਤਾਖੋਰ ਨੇ ਚੁੱਕਿਆ ਤੇ ਕਿਹਾ ਕਿ ਮੁਬਾਇਲ ਤੇ ਮੋਟਰਸਾਇਕਲ ਨਹਿਰ ਕੰਢੇ ਪਿਆ ਹੈ। ਪਰਿਵਾਰਿਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਭਾਂਵੇ ਨੌਜਵਾਨ ਦੀ ਉਸੇ ਦਿਨ ਤੋਂ ਭਾਲ ਕੀਤੀ ਜਾ ਰਹੀ ਸੀ, ਪਰ ਅੱਜ ਨਹਿਰ ਇੱਕ ਲਾਸ਼ ਮਿਲੀ ਸੀ। ਜਿਸ ਦੀ ਪਰਿਵਰਿਕ ਮੈਂਬਰਾਂ ਨੇ ਸਨਾਖ਼ਤ ਕੀਤੀ ਗਈ। ਮ੍ਰਿਤਕ ਸਤਵਿੰਦਰ ਸਿੰਘ ਆਪਣੇ ਮਾਪਿਆਂ ਦਾ ਇੱਕਲੋਤਾ ਪੁੱਤਰ ਸੀ। ਪਿੰਡ ਦੇ ਹੀ ਉਸ ਦੇ ਨਜਦੀਕੀ ਦੋਸਤ ਨੇ ਉਸ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ। ਦੋਵੇਂ ਨੌਜਵਾਨਾਂ ਵੱਲੋਂ ਇੱਕ ਹਫਤੇ ਅੰਦਰ ਕੀਤੀ ਖ਼ੁਦਕੁਸ਼ੀ ਭੇਦ ਬਣੀ ਹੋਈ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement