Punjab News: ਭਾਜਪਾ ਵਰਕਰਾਂ ਨੂੰ ਹਵਾਈ ਅੱਡੇ ’ਤੇ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਤੋਂ ਪੁਲਿਸ ਨੇ ਰੋਕਿਆ
Published : Dec 3, 2024, 7:24 am IST
Updated : Dec 3, 2024, 7:24 am IST
SHARE ARTICLE
Police prevented BJP workers from inaugurating the statue of Bhagat Singh at the airport
Police prevented BJP workers from inaugurating the statue of Bhagat Singh at the airport

Punjab News: ਕਈ ਆਗੂ ਤੇ ਸੈਂਕੜੇ ਮੈਂਬਰ ਗ੍ਰਿਫ਼ਤਾਰ, ਦੇਰ ਸ਼ਾਮ ਰਿਹਾਅ

 

Punjab News: ਭਾਜਪਾ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦੇ ਉਦਘਾਟਨ ਨੂੰ ਲੈ ਕੇ ਸੈਂਕੜੇ ਨੌਜਵਾਨਾਂ ਨੇ ਏਅਰਪੋਰਟ ਚੌਕ ਤੋਂ ਭਗਤ ਸਿੰਘ ਦੇ ਬੁੱਤ ਵਲ ਤਿਰੰਗੇ ਝੰਡੇ ਅਤੇ ਭਗਤ ਸਿੰਘ ਦੇ ਪਲੇਕਾਰਡ ਲੈ ਕੇ ਮਾਰਚ ਕੀਤਾ। ਮਾਰਚ ਦੌਰਾਨ ਪੁਲਿਸ ਨੇ ਭਾਜਪਾ ਦੇ ਕਾਰਕੁਨਾਂ ਅਤੇ ਨੇਤਾਵਾਂ ਨੂੰ ਜ਼ਬਰਦਸਤੀ ਰੋਕਿਆ। ਇਸ ਦੌਰਾਨ ਪੁਲਿਸ ਅਤੇ ਭਾਜਪਾਈਆਂ ਵਿਚ ਤਿੱਖੀਆਂ ਝੜਪਾਂ ਵੀ ਹੋਈਆਂ। ਇਸ ਦੌਰਾਨ ਦਰਜਨਾਂ ਨੇਤਾਵਾਂ ਅਤੇ ਕਾਰਕੁਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ।

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਕੇਵਲ ਢਿੱਲੋਂ, ਫ਼ਤਿਹਜੰਗ ਬਾਜਵਾ, ਅਨਿਲ ਸਰੀਨ, ਵੀਨੀਤ ਜੋਸ਼ੀ, ਸੁਸ਼ੀਲ ਰਿੰਕੂ, ਸੰਜੀਵ ਵਿਸ਼ਿਸ਼ਠ, ਅਜੈਬੀਰ ਲਾਲਪੁਰਾ, ਨਿਮਿਸ਼ਾ ਮਹਿਤਾ, ਜਤਿੰਦਰ ਅਟਵਾਲ, ਰਾਜਵਿੰਦਰ ਲੱਕੀ, ਸੰਜੀਵ ਸ਼ਰਮਾ ਬਿੱਟੂ, ਸੁਖਮਿੰਦਰ ਗੋਲਡੀ, ਮਨਪ੍ਰੀਤ ਬੰਨੀ ਸੰਧੂ ਅਤੇ ਰਣਦੀਪ ਦਿਉਲ ਸਮੇਤ ਦਰਜਨਾਂ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਦੇਰ ਸ਼ਾਮ ਰਿਹਾਅ ਕਰ ਦਿਤਾ ਗਿਆ। ਇਸ ਮਾਰਚ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਅੱਜ ਮਾਨ ਸਰਕਾਰ ਨੇ ਇਹ ਸਾਬਤ ਕਰ ਦਿਤਾ ਹੈ ਕਿ ਉਹ ਭਗਤ ਸਿੰਘ ਦੀ ਸੋਚ ’ਤੇ ਚਲਣ ਵਾਲੀ ਸਰਕਾਰ ਨਹੀਂ, ਸਗੋਂ ਅੰਗਰੇਜ਼ੀ ਹਕੂਮਤ ਵਾਂਗ ਜ਼ੁਲਮ ਕਰਨ ਵਾਲੀ ਸਰਕਾਰ ਹੈ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ’ਚ ਜਨਰਲ ਡਾਇਰ ਦੀ ਆਤਮਾ ਆ ਗਈ ਹੈ। ਡਾ. ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ, ਖ਼ਾਸ ਕਰ ਕੇ ਨੌਜਵਾਨ, ਅਪਣੇ ਆਦਰਸ਼ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨਾ ਚਾਹੁੰਦੇ ਸਨ, ਪਰ ਮਾਨ ਸਰਕਾਰ ਨੇ ਲੋਕਾਂ ਦੀ ਭਾਵਨਾਵਾਂ ਦੀ ਪ੍ਰਵਾਹ ਨਾ ਕਰਦੇ ਹੋਏ ਪੁਲਿਸ ਬਲ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਅੱਜ ਤਿਰੰਗਾ ਲਹਿਰਾਉਂਦੇ ਹੋਏ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਮਾਰਚ ਕਢਿਆ, ਪਰ ਕੀ ਅਜ਼ਾਦ ਭਾਰਤ ’ਚ ਭਗਤ ਸਿੰਘ ਦਾ ਨਾਹਰਾ ਲਗਾਉਣਾ ਜੁਰਮ ਹੈ, ਜੋ ਮਾਨ ਸਰਕਾਰ ਦੇ ਕਹਿਣ ’ਤੇ ਪੁਲਿਸ ਨੇ ਰੋਕਿਆ।

 ਇਸ ਮੌਕੇ ਕੇਵਲ ਢਿੱਲੋਂ, ਫ਼ਤਿਹਜੰਗ ਬਾਜਵਾ, ਅਨਿਲ ਸਰੀਨ, ਵਿਨੀਤ ਜੋਸ਼ੀ ਅਤੇ ਸੁਸ਼ੀਲ ਰਿੰਕੂ ਨੇ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਸਿੰਘ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ । 

ਪੁਲਿਸ ਵੱਲੋਂ ਰੋਕੇ ਗਏ ਭਾਜਪਾ ਆਗੂ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਬੁੱਤ ਦੇ ਉਦਘਾਟਨ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨਾਲ ਗੱਲ ਕਰਦੇ ਹੋਏ 

ਸ਼ਹੀਦ ਭਗਤ ਸਿੰਘ ਦੇ ਬੁੱਤ ਉੱਤੇ ਰਾਜਨੀਤੀ ਸ਼ਰਮਨਾਕ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਵਲੋਂ ਕੀਤੇ ਪ੍ਰਦਰਸ਼ਨ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਵਿਵਾਦ ਖੜਾ ਕਰਨਾ ਬੇਲੋੜਾ ਹੈ। ਇਥੇ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਮਾਮਲੇ ’ਚ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸ਼ਹੀਦਾ ਦੇ ਨਾਂ ’ਤੇ ਰਾਜਨੀਤੀ ਅਤਿ ਸ਼ਰਮਨਾਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਾਪਾ ਨੇ ਪਹਿਲਾਂ ਹਵਾਈ ਅੱਡੇ ਦਾ ਸ਼ਹੀਦ ਭਗਤ ਸਿੰਘ ਰੱਖਣ ’ਤੇ ਵਿਰੋਧ ਕੀਤਾ ਸੀ ਅਤੇ ਹੁਣ ਸਿਆੀਸ ਡਰਾਮੇਬਾਜ਼ੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਚੋਣ ਕੋਡ ਕਾਰਨ ਉਦਘਾਟਨ ਲਟਕ ਗਿਆ ਸੀ ਅਤੇ ਹੁਣ 4 ਦਸੰਬਰ ਨੂੰ ਉਦਘਾਟਨ ਕੀਤਾ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement