
ਕੂੜੇ ਤੋਂ ਖਾਦ ਬਣਾ ਕੇ ਤਿਆਰ ਕਰ ਰਿਹਾ ਸਬਜੀਆਂ
ਨੌਜਵਾਨ ਗੁਰਜਿੰਦਰ ਸਿੰਘ ਕਰ ਰਿਹਾ ਲੋਕਾਂ ਨੂੰ ਪ੍ਰੇਰਿਤ
3 ਸਾਲ ਇੰਗਲੈਂਡ ਪੜ ਕੇ ਆਇਆ ਗੁਰਜਿੰਦਰ
ਮੁਕਤਸਰ ਸਾਹਿਬ (ਸੋਨੂੰ ਖੇੜਾ)- ਕੂੜਾ ਲੈ ਆਓ ਤੇ ਸਬਜ਼ੀ ਲੈ ਜਾਓ, ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿਉਂਕਿ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਇਹ ਨੌਜਵਾਨ ਗੁਰਜਿੰਦਰ ਸਿੰਘ ਲੋਕਾਂ ਨੂੰ ਇਹ ਖਾਸ ਆਫਰ ਦੇ ਰਿਹਾ ਹੈ। ,ਪੇਸ਼ੇ ਵਜੋਂ ਖੇਤੀਬਾੜੀ ਕਰ ਰਿਹਾ ਇਹ ਗੁਰਜਿੰਦਰ 3 ਸਾਲ ਵਿਦੇਸ਼ ਵਿਚ ਪੜ੍ਹਾਈ ਕਰਕੇ ਵਾਪਿਸ ਪਰਤਿਆਂ ਤਾਂ ਉਸਨੂੰ ਇੰਝ ਲੱਗਾ ਕਿ ਉਸਦੇ ਘਰ ਅਤੇ ਆਲੇ ਦੁਆਲੇ ਵਿਚ ਸਭ ਤੋਂ ਵੱਡੀ ਸਮੱਸਿਆ ਘਰ ਦੀ ਰਸੋਈ ਅਤੇ ਆਸੇ ਪਾਸੇ ਤੋਂ ਪੈਦਾ ਹੋਣ ਵਾਲਾ ਕੂੜਾ ਹੈ, ਜਿਸ ਨੂੰ ਨਿਪਟਾਉਣ ਲਈ ਉਸਨੇ ਜੋ ਵਿਦੇਸ਼ਾਂ 'ਚ ਸਿੱਖਿਆ ਉਹੀ ਇਥੇ ਆ ਕੇ ਸ਼ੁਰੂ ਕੀਤਾ।
File Photo
ਦਰਅਸਲ ਗੁਰਜਿੰਦਰ ਕੂੜੇ ਨੂੰ ਡਿਕੰਪੋਜ਼ ਕਰਕੇ ਖਾਦ ਦੇ ਤੌਰ ਤੇ ਵਰਤਦਾ ਹੈ ਤੇ ਇਸਦੇ ਬਦਲੇ ਉਹ ਲੋਕਾਂ ਨੂੰ ਸਬਜ਼ੀਆਂ ਦੇ ਰਿਹਾ ਹੈ। ਇੱਥੋਂ ਤਕ ਉਸਨੇ ਕੁਝ ਮਿਊਸਪਲ ਕੌਂਸਲ ਦੇ ਸਫਾਈ ਸੇਵਕਾਂ ਨੂੰ ਵੀ ਰਸੋਈ ਵਾਲਾ ਕੂੜਾ ਪਲਾਟ ਵਿਚ ਸੁੱਟਣ ਲਈ ਕਿਹਾ ਅਤੇ ਫਿਰ ਕੂੜੇ ਦੇ ਉਪਰ ਥੋੜੀ ਮਿੱਟੀ ਪਾ ਕੇ ਉਸਨੇ ਇੱਥੇ ਵੱਖ ਵੱਖ ਸਬਜੀਆਂ ਅਤੇ ਫਲਾਂ ਦੇ ਬੂਟੇ ਲਗਾਏ,
File Photo
ਹੁਣ ਉਸਨੇ ਇਸ ਪਲਾਟ ਵਿਚ ਦੋ ਵੱਡੇ ਕੂੜੇ ਦੀ ਸਟੋਰਜ਼ ਲਈ ਖੁਰਲੀਆਂ ਬਣਾਈਆਂ ਅਤੇ ਆਸ ਪਾਸ ਦੇ ਘਰਾਂ ਨੂੰ ਕਹਿ ਦਿੱਤਾ ਕਿ ਰਸੋਈ ਅਤੇ ਖਾਣ ਪੀਣ ਵਾਲੀਆਂ ਵਸਤਾਂ ਦਾ ਹੋਰ ਕੂੜਾ ਉਹ ਇਹਨਾਂ ਖੁਰਲੀਆਂ ਵਿਚ ਸੁੱਟ ਜਾਣ ਅਤੇ ਪਲਾਟ ਵਿਚ ਲੱਗੀਆਂ ਸਬਜੀਆਂ 'ਚੋਂ ਆਪਣੀ ਮਨ ਭਾਉਂਦੀ ਸਬਜੀ ਲੈ ਜਾਣ।
File photo
ਇਸ ਵੇਲੇ ਗੁਰਜਿੰਦਰ ਲੋਕਾਂ ਲਈ ਇੱਕ ਮਿਸਾਲ ਬਣਦਾ ਜਾ ਰਿਹਾ ਹੈ ਜਿਸਨੇ ਵਿਦੇਸ਼ਾਂ 'ਚੋਂ ਸਿੱਖ ਕੇ ਆਪਣੇ ਦੇਸ਼ 'ਚ ਆ ਕੇ ਖੁਦ ਸੁਧਾਰ ਕਰਨ ਦਾ ਉਪਰਾਲਾ ਕੀਤਾ ਹੈ, ਗੁਰਜਿੰਦਰ ਦਾ ਸਾਥ ਦੇਣ ਵਾਲੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆਂ ਉਪਰਾਲਾ ਹੈ ਤੇ ਹੋਰ ਲੋਕ ਵੀ ਗੁਰਜਿੰਦਰ ਤੋਂ ਪ੍ਰੇਰਿਤ ਹੋ ਕੇ ਇਸ ਕੰਮ 'ਚ ਉਸਦੀ ਮਦਦ ਕਰ ਰਹੇ ਹਨ।