
ਵਿਰੋਧੀ ਧਿਰਾਂ ਨੂੰ ਕਿਸੇ ਵੀ ਭਾਰਤੀ ਚੀਜ਼ 'ਤੇ ਮਾਣ ਨਹੀਂ : ਨੱਡਾ
ਨਵੀਂ ਦਿੱਲੀ, 3 ਜਨਵਰੀ : ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਕਾਂਗਰਸ ਵਲੋਂ ਕੋਰੋਨਾ ਵਾਇਰਸ ਟੀਕੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿਤਾ ਹੈ | ਨੱਡਾ ਨੇ ਕਿਹਾ ਹੈ ਕਿ ਜੇ ਭਾਰਤ ਕੁੱਝ ਚੰਗਾ ਅਤੇ ਲੋਕਾਂ ਦੇ ਭਲੇ ਲਈ ਕਰਦਾ ਹੈ, ਤਾਂ ਕਾਂਗਰਸ ਪ੍ਰਾਪਤੀਆਂ ਦਾ ਵਿਰੋਧ ਕਰਦੀ ਹੈ ਅਤੇ ਮਖੌਲ ਉਡਾਉਾਦੀ ਹੈ |
ਇਹ ਕੋਰੋਨਾ ਵਾਇਰਸ ਦੇ ਪ੍ਰਸੰਗ ਵਿਚ ਵੀ ਵੇਖਿਆ ਗਿਆ ਹੈ | ਜਿੰਨਾ ਉਹ ਵਿਰੋਧ ਕਰਦੇ ਹਨ, ਓਨਾ ਹੀ ਉਨ੍ਹਾਂ ਦੀ ਸੱਚਾਈ ਸਾਹਮਣੇ ਆਉਾਦੀ ਹੈ | ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕਈ ਟਵੀਟਾਂ ਵਿਚ ਕਿਹਾ ਕਿ ਸਮੇਂ ਦੇ ਨਾਲ ਅਸੀਂ ਵੇਖਿਆ ਹੈ ਕਿ ਜਦੋਂ ਵੀ ਭਾਰਤ ਕੋਈ ਪ੍ਰਾਪਤੀ ਪ੍ਰਾਪਤ ਕਰਦਾ ਹੈ ਜਾਂ ਜਨਤਾ ਲਈ ਕੁੱਝ ਚੰਗਾ ਕਰਦਾ ਹੈ ਤਾਂ ਕਾਂਗਰਸ ਅਪਣੇ ਅਜੀਬ ਸਿਧਾਂਤਾਂ ਰਾਹੀਂ ਇਸਦਾ ਵਿਰੋਧ ਕਰਦੀ ਹੈ ਅਤੇ ਇਸਦਾ ਮਜਾਕ ਉਡਾਉਾਦੀ ਹੈ | ਜਿੰਨਾ ਜਿਆਦਾ ਕਾਂਗਰਸ ਵਿਰੋਧ ਕਰਦੀ ਹੈ, ਉਨੀ ਹੀ ਜਿਆਦਾ ਉਜਾਗਰ ਹੁੰਦੀ ਹੈ | ਇਸ ਦੀ ਤਾਜਾ ਮਿਸਾਲ ਕੋਵਿਡ ਟੀਕਿਆਂ ਦੀ ਹੈ |
ਨੱਡਾ ਨੇ ਕਿਹਾ ਕਿ ਕਾਂਗਰਸ ਅਤੇ ਵਿਰੋਧੀ ਧਿਰ ਨੂੰ ਕਿਸੇ ਵੀ ਭਾਰਤੀ 'ਤੇ ਮਾਣ ਨਹੀਂ ਹੈ | ਉਨ੍ਹਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਕੋਵਿਡ -19 ਟੀਕੇ 'ਤੇ ਉਨ੍ਹਾਂ ਦੇ ਝੂਠ ਕਿਸ ਤਰ੍ਹਾਂ ਦੇ ਸਵਾਰਥੀ ਸਮੂਹਾਂ ਦੁਆਰਾ ਅਪਣੇ ਏਜੰਡੇ ਲਈ ਵਰਤੇ ਜਾਣਗੇ | ਭਾਰਤ ਦੇ ਲੋਕ ਇਸ ਕਿਸਮ ਦੀ ਰਾਜਨੀਤੀ ਨੂੰ ਨਕਾਰਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਅਜਿਹਾ ਕਰਦੇ ਰਹਿਣਗੇ |
ਨੱਡਾ ਨੇ ਕਿਹਾ ਕਿ ਅਪਣੀ ਅਸਫ਼ਲ ਰਾਜਨੀਤੀ ਅਤੇ ਰੂੜ੍ਹੀਵਾਦੀ ਏਜੰਡੇ ਨੂੰ ਅੱਗੇ ਵਧਾਉਣ ਲਈ ਕਾਂਗਰਸ ਅਤੇ ਹੋਰ ਵਿਰੋਧੀ ਆਗੂ ਲੋਕਾਂ ਦੇ ਮਨਾਂ ਵਿਚ ਦਹਿਸਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ |
ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹੋਰ ਮੁੱਦਿimageਆਂ 'ਤੇ ਰਾਜਨੀਤੀ ਕਰਨ, ਉਨ੍ਹਾਂ ਨੂੰ ਲੋਕਾਂ ਦੀ ਰੋਜ਼ੀ-ਰੋਟੀ ਨਾਲ ਖੇਡਣ ਅਤੇ ਸਖ਼ਤ ਮਿਹਨਤ ਤੋਂ ਪਰਹੇਜ ਕਰਨਾ ਚਾਹੀਦਾ ਹੈ | (ਪੀਟੀਆਈ)