
Mohali Encounter: ਪੁਲਿਸ ਨੇ ਬਦਮਾਸ਼ ਦੀ ਲੱਤ ਵਿਚ ਮਾਰੀ ਗੋਲੀ
Mohali Encounter: ਮੁਹਾਲੀ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਹੈ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ। ਉਸ ਨੂੰ ਮੋਹਾਲੀ ਦੇ 6 ਫੇਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਤੇ ਗੈਂਗਸਟਰ ਵਿਚਾਲੇ ਇਹ ਮੁਕਾਬਲਾ ਬਲੌਂਗੀ ਦੀ ਇੱਕ ਗਊਸ਼ਾਲਾ ਕੋਲ ਹੋਇਆ। ਜਖ਼ਮੀ ਦੀ ਪਛਾਣ ਸ਼ਰਨ ਵਜੋਂ ਹੋਈ ਹੈ ਜੋ ਗੈਂਗਸਟਰ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਦਾ ਸਾਥੀ ਦੱਸਿਆ ਜਾ ਰਿਹਾ ਹੈ।