ਪੁੱਤ ਦੇ ਵਿਆਹ ਦਾ ਕਾਰਡ ਦੇ ਕੇ ਪਰਤ ਰਹੇ ਮਾਂ-ਪਿਓ ਨਾਲ ਵਾਪਰਿਆ ਹਾਦਸਾ
Published : Jan 4, 2025, 6:08 pm IST
Updated : Jan 4, 2025, 6:10 pm IST
SHARE ARTICLE
Accident happened to parents returning after giving son's wedding card
Accident happened to parents returning after giving son's wedding card

ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ

ਜ਼ੀਰਾ: ਪਿੰਡ ਫੱਤੇਵਾਲਾ ਦੇ ਪਰਿਵਾਰ ਨਾਲ ਇਕ ਅਣਹੋਣੀ ਵਾਪਰ ਗਈ।  ਜ਼ੀਰਾ ਕੋਟ ਈਸੇ ਖਾਂ ਰੋਡ 'ਤੇ ਪੈਂਦੇ ਪਿੰਡ ਤਲਵੰਡੀ ਜੱਲੇ ਖਾਂ ਨੇੜੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਅਤੇ ਸਕਾਰਪੀਓ ਗੱਡੀ ਦੀ ਭਿਆਨਕ ਟੱਕਰ ਮਾਰੀ। ਇਸ ਦੌਰਾਨ ਸਕਾਰਪੀਓ ਚਾਲਕ ਦੀ ਮੌਕੇ ਉੱਤੇ ਮੌਤ ਹੋ ਗਈ।  ਮ੍ਰਿਤਕ ਦੇ ਰਿਸ਼ਤੇਦਾਰ ਅਜਮੇਰ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰਪੀਓ ਗੱਡੀ ਨੰਬਰ- ਪੀ. ਬੀ. 02ਡੀ. ਕੇ.-8644 ਚਾਲਕ ਸੁਖਵਿੰਦਰ ਸਿੰਘ ਕਾਲਾ (46) ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਫੱਤੇਵਾਲਾ (ਮੱਲਾਂਵਾਲਾ) ਉਨ੍ਹਾਂ ਦਾ ਜਵਾਈ ਸੀ।

ਸੁਖਵਿੰਦਰ ਸਿੰਘ ਆਪਣੀ ਪਤਨੀ ਜਸਵਿੰਦਰ ਕੌਰ (45) ਨਾਲ ਸਾਡੇ ਪਿੰਡ ਝੰਡਾ ਬੱਗਾ ਪੁਰਾਣਾ ਵਿਖੇ ਸਹੁਰੇ ਰਿਸ਼ਤੇਦਾਰੀ ਵਿੱਚ ਮੁੰਡੇ ਦੇ ਵਿਆਹ ਸਬੰਧੀ ਕਾਰਡ ਦੇ ਕੇ ਆਪਣੀ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਵਾਪਸ ਆਪਣੇ ਘਰ ਪਿੰਡ ਫੱਤੇਵਾਲਾ ਨੂੰ ਜਾਣ ਲਈ ਜ਼ੀਰਾ ਕੋਟ ਈਸੇ ਖਾਂ ਜਾ ਰਹੇ ਸਨ।
ਹਾਦਸਾ ਹੋਣ ਉਪਰੰਤ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਉਧਰ ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸਦਰ ਜ਼ੀਰਾ ਪੁਲਸ ਮੌਕੇ 'ਤੇ ਪੁੱਜੀ ਅਤੇ ਸਾਰੇ ਘਟਨਾਕ੍ਰਮ ਤੋਂ ਜਾਣੂੰ ਹੋਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਮੁੰਡੇ ਦਾ 24 ਜਨਵਰੀ ਦਾ ਵਿਆਹ ਸੀ ਪਰ ਉਸ ਤੋਂ ਪਹਿਲਾ ਹੀ ਇਹ ਐਕਸੀਡੈਟ ਕਾਰਨ ਮੁੰਡੇ ਦੇ ਪਿਓ ਦੀ ਮੌਤ ਹੋ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement