Kapurthala News : ਕਪੂਰਥਲਾ ਪੁਲਿਸ ਨੇ ਤਿੰਨ ਲੁਟੇਰੇ ਕੀਤੇ ਹਥਿਆਰਾਂ ਸਮੇਤ ਕਾਬੂ, ਸੀ.ਸੀ.ਟੀ.ਵੀ ਫ਼ੁਟੇਜ ਨੇ ਫਸਾਏ 

By : BALJINDERK

Published : Jan 4, 2025, 2:53 pm IST
Updated : Jan 4, 2025, 2:53 pm IST
SHARE ARTICLE
ਪੁਲਿਸ ਅਧਿਕਾਰੀ ਪੱਤਰਕਾਰਾਂ ਨੂੰ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ
ਪੁਲਿਸ ਅਧਿਕਾਰੀ ਪੱਤਰਕਾਰਾਂ ਨੂੰ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ

Kapurthala News : ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ, ਇੱਕ ਪਿਸਟਲ ਅਤੇ 2 ਖਿਡੋਣਾ ਪਿਸਟਲ ਬਰਾਮਦ

Kapurthala News in Punjabi : ਕਪੂਰਥਲਾ ਦੇ ਫਗਵਾੜਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਲੁੱਟੇ ਹੋਏ ਸਮਾਨ, ਤੇਜ਼ਧਾਰ ਹਥਿਆਰ, ਇੱਕ ਪਿਸਟਲ ਅਤੇ 2 ਖਿਡੌਣਾ ਪਿਸਟਲ ਤੋਂ ਇਲਾਵਾ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐੱਸ.ਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਸੀ.ਆਈ.ਏ ਸਟਾਫ਼ ਫਗਵਾੜਾ ਦੀ ਪੁਲਿਸ ਨਾਲ ਮਿਲ ਇਨਾਂ ਸ਼ਾਤਰ ਲੁਟੇਰਿਆ ਨੂੰ ਕਾਬੂ ਕੀਤਾ ਹੈ।

ਉਨ੍ਹਾਂ ਖੁਲਾਸਾ ਕੀਤਾ ਕਿ 22 ਦਸੰਬਰ ਨੂੰ ਰਾਜ ਗਾਰਡਨ ਵਿਖੇ ਇਨਾਂ ਤਿੰਨ ਲੁਟੇਰਿਆਂ ਨੇ ਇੱਕ ਮਹਿਲਾਂ ਦੇ ਗਲੇ ’ਚ ਪਾਈ ਸੋਨੇ ਦੀ ਚੈਨ ਖੋਹੀ ਸੀ ਤੇ ਬੜੀ ਹੀ ਹੁਸ਼ਿਆਰੀ ਨਾਲ ਚਕਮਾ ਦੇ ਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੇ ਸੀ.ਸੀ.ਟੀ.ਵੀ ਫ਼ੁਟੇਜ ਦੇ ਮਾਧਿਅਮ ਰਾਹੀ ਬੜੀ ਹੀ ਮੁਸ਼ੱਕਤ ਤੋਂ ਬਾਅਦ ਹੀ ਇਨ੍ਹਾਂ ਨੂੰ ਕਾਬੂ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਮਧੁਰ ਵਾਸੀ ਐੱਸ.ਬੀ.ਐੱਸ ਨਗਰ, ਗੁਰਪ੍ਰੀਤ ਸਿੰਘ ਵਾਸੀ ਅਲਾਚੋਰ ਐੱਸ. ਬੀ. ਐੱਸ. ਨਗਰ ਅਤੇ ਆਫ਼ਤਾਬ ਉਰਫ਼ ਸੋਰਵ ਵਾਸੀ ਫ਼ਗਵਾੜਾ ਵੱਜੋਂ ਹੋਈ ਹੈ।

ਐੱਸ.ਪੀ ਫਗਵਾੜਾ ਮੁਤਾਬਕ ਤਿੰਨੇ ਲੁਟੇਰੇ ਬੜੇ ਹੀ ਸ਼ਾਤਰ ਹਨ ਤੇ ਪੇਸ਼ੇਵਰ ਮੁਜਰਿਮ ਹਨ, ਜੋ ਕਿ ਕੁਝ ਸਮਾਂ ਪਹਿਲਾਂ ਹੀ ਜੇਲ ਵਿੱਚੋਂ ਜ਼ਮਾਨਤ ’ਤੇ ਆਏ ਹੋਏ ਸਨ, ਤੇ ਇਨਾਂ ਦੋਸ਼ੀਆਂ ਖਿਲਾਫ਼ ਪਹਿਲਾ ਵੀ ਕਈ ਮਾਮਲੇ ਦਰਜ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਨ੍ਹਾਂ ’ਚੋਂ ਫਗਵਾੜਾ ਦਾ ਰਹਿਣ ਵਾਲਾ ਦੋਸ਼ੀ ਆਫ਼ਤਾਬ ਉਰਫ਼ ਸੋਰਵ ਆਪਣੇ ਇਨਾਂ ਦੋਵਾਂ ਸਾਥੀਆਂ ਨੂੰ ਫਗਵਾੜਾ ਵਿਖੇ ਰੇਕੀ ਕਰਵਾਉਂਦਾ ਸੀ ਜਿਸ ਤੋਂ ਬਾਅਦ ਹੀ ਇਹ ਤਿੰਨੋਂ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਐੱਸ.ਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਤਿੰਨੇ ਦੋਸ਼ੀ ਨਸ਼ੇ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਹੀ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਫ਼ਿਲਹਾਲ ਪੁਲਿਸ ਨੇ ਇਨਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

(For more news apart from Kapurthala police arrested three robbers along with weapons News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement