
Ludhiana News : 9 ਕੁਇੰਟਲ ਭੁੱਕੀ ਸਮੇਤ ਕਾਬੂ ਕੀਤੇ ਸਮੱਗਲਰ ਦੀ 53,31,592/-ਲੱਖ ਰੁਪਏ ਦੀ ਜਾਇਦਾਦ ਕੀਤੀ ਜ਼ਬਤ
Ludhiana News in Punjabi : ਅੱਜ ਲੁਧਿਆਣਾ (ਦਿਹਾਤੀ) ਦੀ ਸੁਪਰਵੀਜਨ ਅਧੀਨ ਵਰਿੰਦਰ ਸਿੰਘ ਖੋਸਾ (ਪੀ.ਪੀ.ਐਸ) ਉਪ ਕਪਤਾਨ ਸਬ ਡਵੀਜਨ ਦਾਖਾ ਵੱਲੋਂ ਆਪਣੇ ਅਧੀਨ ਪੈਂਦੇ ਥਾਣਿਆਂ ਦੇ ਡਰੱਗ ਸਮੱਗਲਰਾਂ ਦੀ ਨਸ਼ਿਆਂ ਨਾਲ ਬਣਾਈ ਜਾਇਦਾਦ ਜ਼ਬਤ ਕਰਵਾਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸਦੀ ਲੜੀ ’ਚ ਇੰਸ: ਦਵਿੰਦਰ ਸਿੰਘ, ਮੁੱਖ ਅਫਸਰ, ਥਾਣਾ ਜੋਧਾਂ ਵੱਲੋ ਐਕਟ ਥਾਣਾ ਜੋਧਾਂ ’ਚ ਦੋਸ਼ੀ ਅਵਤਾਰ ਸਿੰਘ ਉਰਫ਼ ਰੇਸ਼ਮ ਪੁੱਤਰ ਗੁਰਮੇਲ ਸਿੰਘ ਵਾਸੀ ਜੰਡ ਰੋਡ, ਪਿੰਡ ਲਤਾਲਾ, ਥਾਣਾ ਜੋਧਾਂ ਵੱਲੋ ਨਸ਼ਿਆਂ ਨਾਲ ਕਮਾਈ ਕਰ ਕੇ ਬਣਾਈ ਜਾਇਦਾਦ 53,31,592/- ਰੁਪਏ ਦੀ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਰਾਹੀ ਜ਼ਬਤ ਕਰਵਾਇਆ ਗਿਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਖੋਸਾ ਨੇ ਦੱਸਿਆ ਕਿ ਜ਼ਬਤ ਕਰਵਾਈ ਪ੍ਰਾਪਰਟੀ ’ਚੋਂ ਇੱਕ ਰਿਹਾਇਸ਼ੀ ਮਕਾਨ ਪਿੰਡ ਲਤਾਲਾ ਜਿਸਦੀ ਕੀਮਤ 41,27,750/- ਰੁਪਏ , ਜ਼ਮੀਨ ਰਕਬਾ 01 ਕਨਾਲ 02 ਮਰਲਾ ਵਾਕਿਆ ਪਿੰਡ ਲਤਾਲਾ ਜਿਸਦੀ ਕੀਮਤ 6,40,000 ਰੁਪਏ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਬ੍ਰਾਂਚ ਪਿੰਡ ਜੰਡ ਦਾ ਖਾਤਾ ਨੰਬਰ 744301000099 ਜਿਸ ’ਚ 5,63,842 ਰੁਪਏ ਜਮ੍ਹਾਂ ਹਨ ਨੂੰ ਫਰੀਜ਼ ਕਰਵਾਇਆ ਗਿਆ ਹੈ।
ਡੀ.ਐਸ.ਪੀ ਖੋਸਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਬ ਡਵੀਜਨ ਦਾਖਾ ਅਧੀਨ ਪੈਂਦੇ ਨਸਿਆਂ ਦੇ ਸਮੱਗਲਰਾਂ ਦਾ ਰਿਕਾਰਡ ਘੋਖ ਪੜਤਾਲ ਕੀਤਾ ਜਾ ਰਿਹਾ ਹੈ। ਜਿਸ ਵੀ ਕਿਸੇ ਵਿਅਕਤੀ ਵੱਲੋਂ ਨਸ਼ਿਆਂ ਦਾ ਧੰਦਾ ਕਰਕੇ ਜਾਇਦਾਦ ਬਣਾਉਣੀ ਪਾਈ ਗਈ ਤਾਂ ਉਸਦੀ ਜਾਇਦਾਦ ਨੂੰ ਕਾਨੂੰਨ ਮੁਤਾਬਿਕ ਜ਼ਬਤ ਕਰਵਾਇਆ ਜਾਵੇਗਾ। ਪੁਲਿਸ ਵੱਲੋਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ ਕਿ ਨਸ਼ਿਆਂ ਦਾ ਧੰਦਾ ਕਰਨ ਵਾਲੇ ਆਪਣੀਆਂ ਹਰਕਤਾਂ ਤੋ ਬਾਜ਼ ਆਉਣ, ਪੁਲਿਸ ਵੱਲੋ ਸਮੱਗਲਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪਹਿਲਾਂ ਹੀ ਰਣਨੀਤੀ ਤਿਆਰ ਕੀਤੀ ਗਈ ਹੈ। ਏਰੀਆ ਵਿਚ ਕਿਸੇ ਵੀ ਤਰੀਕੇ ਨਾਲ ਅਜਿਹਾ ਧੰਦਾ ਬਰਦਾਸ਼ਤ ਨਹੀ ਕੀਤਾ ਜਾਵੇਗਾ।
(For more news apart from Ludhiana rural police has frozen property of drug smugglers News in Punjabi, stay tuned to Rozana Spokesman)