
ਚਾਲਕ ਬੜੀ ਮੁਸ਼ਕਿਲ ਦੇ ਨਾਲ ਲੋਕਾਂ ਦੀ ਮਦਦ ਲੈ ਕੇ ਬਾਹਰ ਨਿਕਲਿਆ
ਕੀਰਤਪੁਰ ਸਾਹਿਬ : ਕੀਰਤਪੁਰ ਸਾਹਿਬ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਵਿੱਚ ਇੱਕ ਅਲਟੋ ਗੱਡੀ ਡਿੱਗ ਗਈ ਜਿਸ ਤੋਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ ਐਸ ਆਈ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ 4 ਵਜੇ ਦੇ ਕਰੀਬ ਇੱਕ ਆਲਟੋ ਗੱਡੀ ਨਹਿਰ ਦੇ ਵਿੱਚ ਡਿੱਗ ਗਈ ਹੈ ਜਿਸ ਦੇ ਡਰਾਈਵਰ ਨੂੰ ਸੁਰੱਖਿਤ ਲੋਕਾਂ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਹੈ ਡਰਾਈਵਰ ਰਜਿੰਦਰ ਸਿੰਘ ਪੁੱਤਰ ਧਰਮਪਾਲ ਨੇ ਉਹਨਾਂ ਨੂੰ ਦੱਸਿਆ ਕਿ ਉਹ ਬਰੂਆਲ ਪੰਪ ਤੋਂ ਪੈਟਰੋਲ ਪਵਾ ਕੇ ਵਾਪਸ ਕੀਰਤਪੁਰ ਸਾਹਿਬ ਦੀ ਤਰਫ ਆ ਰਿਹਾ ਸੀ ਤਾਂ ਉਸੀ ਦਿਸ਼ਾ ਦੇ ਵਿੱਚ ਪਿੱਛੋਂ ਆ ਰਹੇ ਇੱਕ ਟੈਂਪੂ ਟਰੈਵਲ ਨੇ ਜੋਰਦਾਰ ਟੱਕਰ ਮਾਰੀ ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਡਿੱਗ ਗਈ ਬੜੀ ਮੁਸ਼ਕਿਲ ਦੇ ਨਾਲ ਉਹ ਆਪਣੀ ਜਾਨ ਬਚਾ ਕੇ ਨਹਿਰ ਚੋਂ ਬਾਹਰ ਨਿਕਲਿਆ।
ਖੁਸ਼ਹਾਲ ਸਿੰਘ ਨੇ ਦੱਸਿਆ ਕਿ ਡਬੋਲੀਆਂ ਦੇ ਮਦਦ ਦੇ ਨਾਲ ਗੱਡੀ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ ਜਦੋਂ ਕਿ ਆਲਟੋ ਗੱਡੀ ਦ ਮਾਲਕ ਰਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।