ਖੇਮਕਰਨ ਦੇ ਪਿੰਡ ਵਲਟੋਹਾ ਦੇ ਸਰਪੰਚ ਸਨ ਜਰਮਲ ਸਿੰਘ
ਅੰਮ੍ਰਿਤਸਰ: ਅੰਮ੍ਰਿਤਸਰ ’ਚ ‘ਆਪ’ ਦੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਖੇਮਕਰਨ ਦੇ ਪਿੰਡ ਵਲਟੋਹਾ ਦੇ ਸਰਪੰਚ ਜਰਮਲ ਸਿੰਘ ’ਤੇ 2 ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਸਰਪੰਚ ਜਰਮਲ ਸਿੰਘ ਰਿਸ਼ਤੇਦਾਰ ਦੇ ਵਿਆਹ 'ਚ ਆਇਆ ਹੋਇਆ ਸੀ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਜਾਂਚ ਜਾਰੀ ਹੈ।
ਸਰਪੰਚ ਜਰਮਲ ਸਿੰਘ ਦੇ ਕਤਲ ਦੇ ਮਾਮਲੇ ਵਿਚ ਗੈਂਗਸਟਰ ਡੋਨੀ ਬੱਲ ਤੇ ਪ੍ਰਭ ਦਾਸੂਵਾਲ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਪੋਸਟ 'ਚ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿਚ ਕਿਹਾ ਗਿਆ ਹੈ ਕਿ ਪ੍ਰਭ ਦਾਸੂਵਾਲ ਦਾ ਘਰ ਢਾਹੁਣ ਲਈ ਪੁਲਿਸ ਨੂੰ 35 ਲੱਖ ਦਿੱਤੇ ਸਨ। ਇਹ ਵੀ ਕਿਹਾ ਗਿਆ ਹੈ ਕਿ ਜਰਮਲ ਸਿੰਘ ਨੇ ਘਰਾਂ 'ਚੋਂ ਨਾਜਾਇਜ਼ ਮੁੰਡੇ ਚੁਕਵਾ ਕੇ ਗੋਲੀਆਂ ਮਰਵਾਈਆਂ। ਅਸੀਂ 2 ਵਾਰ ਜਰਮਲ ਸਿੰਘ 'ਤੇ ਕੀਤਾ ਸੀ ਹਮਲਾ, ਪਰ ਉਹ ਬੱਚ ਗਿਆ। ਜਰਮਲ ਸਿੰਘ ਨੂੰ ਫ਼ੋਨ ਕਰਕੇ ਸਮਝਾਇਆ ਸੀ, ਪਰ ਜਰਮਲ ਸਿੰਘ ਨਹੀਂ ਸੁਧਰਿਆ। ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।
