ਅਗਸਤ 2025 ਵਿਚ ਵੀ 40 ਦਿਨਾਂ ਦੀ ਮਿਲੀ ਸੀ ਪੈਰੋਲ
ਸੌਧਾ ਸਾਧ ਜੋ ਸਾਧਵੀਆਂ ਨਾਲ ਬਲਾਤਕਾਰ ਅਤੇ ਇੱਕ ਪੱਤਰਕਾਰ ਦੇ ਕਤਲ ਦੇ ਮਾਮਲਿਆਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ।
photo
ਇਸ ਸਮੇਂ ਦੌਰਾਨ, ਰਾਮ ਰਹੀਮ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਵਿੱਚ ਰਹੇਗਾ। ਸੌਦਾ ਸਾਧ ਇਸ ਸਮੇਂ 2 ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਅਗਸਤ 2017 ਵਿੱਚ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਸਿੰਘ 15ਵੀਂ ਵਾਰ ਜੇਲ੍ਹ ਤੋਂ ਬਾਹਰ ਆਵੇਗਾ। ਇਸ ਤੋਂ ਪਹਿਲਾਂ, ਰਾਮ ਰਹੀਮ 15 ਅਗਸਤ ਨੂੰ ਆਪਣਾ ਜਨਮ ਦਿਨ ਮਨਾਉਣ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਸੀ।
15ਵੀਂ ਵਾਰ ਜੇਲ੍ਹ ਤੋਂ ਬਾਹਰ ਆਵੇਗਾ ਬਲਾਤਕਾਰੀ ਸੌਦਾ ਸਾਧ
ਸਮਾਂ ਇੰਨੇ ਦਿਨ ਦੀ ਪੈਰੋਲ
1.24 ਅਕਤੂਬਰ 2020 1 ਦਿਨ
2.21 ਮਈ 2021 12 ਘੰਟੇ
3.7 ਫ਼ਰਵਰੀ 2022 21 ਦਿਨ
4.ਜੂਨ 2022 30 ਦਿਨ
5.14 ਅਕਤੂਬਰ 2022 40 ਦਿਨ
6.21 ਜਨਵਰੀ 2023 40 ਦਿਨ
7.20 ਜੁਲਾਈ 2023 30 ਦਿਨ
8.21 ਨਵੰਬਰ 2023 21 ਦਿਨਾਂ
9.19 ਜਨਵਰੀ 2024 50 ਦਿਨ
10.13 ਅਗਸਤ 2024 21 ਦਿਨ
11.2 ਅਕਤੂਬਰ 2024 20 ਦਿਨ
12.28 ਜਵਨਰੀ 2025 30 ਦਿਨ
13.9 ਅਪ੍ਰੈਲ 2025 21 ਦਿਨ
14.5 ਅਗਸਤ 2025 40 ਦਿਨ
15.3 ਜਨਵਰੀ 2026 40 ਦਿਨਾਂ
