
ਅੱਜ ਇਥੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਲਕੇ ਦੀਆਂ ਖ਼ਸਤਾ ਹਾਲਤ ਸੜਕਾਂ ਬਾਰੇ ਪੁੱਛਣ 'ਤੇ ਦਸਿਆ ਕਿ ਭਾਰਤ ਮਾਲਾ ਪ੍ਰਾਜੈਕਟ ਅਧੀਨ ਖੇਮਕਰਨ ਤੋਂ......
ਅਜਨਾਲਾ : ਅੱਜ ਇਥੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਲਕੇ ਦੀਆਂ ਖ਼ਸਤਾ ਹਾਲਤ ਸੜਕਾਂ ਬਾਰੇ ਪੁੱਛਣ 'ਤੇ ਦਸਿਆ ਕਿ ਭਾਰਤ ਮਾਲਾ ਪ੍ਰਾਜੈਕਟ ਅਧੀਨ ਖੇਮਕਰਨ ਤੋਂ ਗੁਰਦਾਸਪੁਰ ਵਾਇਆ ਅਜਨਾਲਾ ਰਮਦਾਸ ਤਕ ਸੜਕ ਮਨਜ਼ੂਰ ਹੋ ਚੁਕੀ ਹੈ, ਜਿਸ ਦਾ ਕੰੰਮ ਜਲਦੀ ਸ਼ਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਮਾਲ ਮੰਤਰੀ ਸੁੱਖ ਸਰਕਾਰੀਆ ਦੇ ਉੱਦਮ ਸਦਕਾ ਕੇਂਦਰੀ ਰੋਡ ਫ਼ੰਡ ਤਹਿਤ ਮਨਜ਼ੂਰ ਹੋਈ ਅਜਨਾਲਾ ਤੋਂ ਅਟਾਰੀ ਵਾਇਆ ਚੋਗਾਵਾਂ ਸੜਕ ਜਿਸ ਦੀ ਲੰਬਾਈ 19 ਕਿਲੋਮੀਟਰ ਦੇ ਲਗਭਗ ਹੈ,
ਇਹ ਵੀ 12 ਕਰੋੜ 88 ਲੱਖ ਰੁਪਏ ਦੀ ਲਾਗਤ ਨਾਲ ਇਕ ਮਹੀਨੇ ਦੇ ਅੰਦਰ-ਅੰਦਰ ਬਣਨੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ਤੋਂ ਫ਼ਤਿਹਗੜ੍ਹ ਚੂੜੀਆਂ ਵਾਇਆ ਸੋਹੀਆਂ ਸੜਕ ਦੀ 15 ਕਰੋੜ 64 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਜਲਦ ਹੀ ਸ਼ੁਰੂ ਹੋ ਜਾਵੇਗੀ ਅਤੇ ਅੰਮ੍ਰਿਤਸਰ ਤੋਂ ਅੰਤਰ-ਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤਕ 7 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਹੋ ਕੇ ਅਗਲੇ ਮਹੀਨੇ ਤਿਆਰ ਹੋ ਜਾਵੇਗੀ। ਉਨ੍ਹਾਂ ਦਸਿਆ ਕਿ ਸਰਹੱਦੀ ਖੇਤਰ ਦੀਆਂ ਸੜਕਾਂ ਖ਼ਸਤਾ ਹਾਲਤ 'ਚ ਨਹੀ ਰਹਿਣ ਦਿਤੀਆਂ ਜਾਣਗੀਆਂ।
ਇਸ ਮੌਕੇ ਯੂਥ ਕਾਂਗਰਸ ਦੇ ਸੂਬਾਈ ਸਕੱਤਰ ਗੁਰਪਿੰਦਰ ਸਿੰਘ ਮਾਹਲ, ਅਸ਼ੌਕ ਸ਼ਰੀਨ, ਸੁਖਵਿੰਦਰ ਸਿੰਘ,ਰਿੰਕੂ ਅਜਨਾਲਾ ਅਤੇ ਰਜਿੰਦਰ ਸ਼ਰਮਾ ਹਾਜ਼ਰ ਸਨ।ਔਜਲਾ ਨੇ ਸਾਬਕਾ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਵਿਰੁਧ ਪੁਲਿਸ ਵਲੋਂ ਪੇਸ਼ ਕੀਤੇ ਚਲਾਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹੋ-ਜਿਹੇ ਲੋਕਾਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਹੋ-ਜਿਹੀਆਂ ਘਟਨਾਵਾਂ ਨਾ ਵਾਪਰੇ। ਇਸ ਮੌਕੇ ਯੂਥ ਕਾਂਗਰਸ ਦੇ ਸੂਬਾਈ ਸਕੱਤਰ ਗੁਰਪਿੰਦਰ ਸਿੰਘ ਮਾਹਲ, ਅਸ਼ੌਕ ਸ਼ਰੀਨ, ਸੁਖਵਿੰਦਰ ਸਿੰਘ,ਰਿੰਕੂ ਅਜਨਾਲਾ ਅਤੇ ਰਜਿੰਦਰ ਸ਼ਰਮਾ ਹਾਜ਼ਰ ਸਨ।