ਕਿਸਾਨਾਂ ਦੀ ਮੌਤ 'ਤੇ ਜਨਤਾ ਦੇ ਪੈਸਿਆਂ ਨਾਲ ਸਰਕਾਰ ਮਨਾ ਰਹੀ ਹੈ ਜਸ਼ਨ : ਭਗਵੰਤ ਮਾਨ
Published : Feb 4, 2019, 2:45 pm IST
Updated : Feb 4, 2019, 2:45 pm IST
SHARE ARTICLE
Bhagwant Mann
Bhagwant Mann

ਆਮ ਆਦਮੀ ਪਾਰਟੀ ਨੇ ਕਰਜ਼-ਮੁਆਫੀ ਪ੍ਰਮਾਣ-ਪੱਤਰ ਵੰਡ ਸਮਾਗਮ ਵਿਚ ਕੈਪਟਨ ਸਰਕਾਰ ਵਲੋਂ ਕੀਤੇ ਜਾ ਰਹੇ ਫ਼ਾਲਤੂ ਖ਼ਰਚਿਆਂ ਨੂੰ ਕਿਸਾਨਾਂ ਦੀ ਮੌਤ 'ਤੇ ਜਨਤਾ...

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਕਰਜ਼-ਮੁਆਫੀ ਪ੍ਰਮਾਣ-ਪੱਤਰ ਵੰਡ ਸਮਾਗਮ ਵਿਚ ਕੈਪਟਨ ਸਰਕਾਰ ਵਲੋਂ ਕੀਤੇ ਜਾ ਰਹੇ ਫ਼ਾਲਤੂ ਖ਼ਰਚਿਆਂ ਨੂੰ ਕਿਸਾਨਾਂ ਦੀ ਮੌਤ 'ਤੇ ਜਨਤਾ ਦੇ ਪੈਸਿਆਂ ਨਾਲ ਮਨਾ ਰਹੀ ਜਸ਼ਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਕਿਸਾਨ ਕਰਜ਼-ਮੁਆਫੀ ਯੋਜਨਾ ਸੰਪੂਰਨ ਤੌਰ 'ਤੇ ਅਸਫਲ ਸਾਬਤ ਹੋਈ ਹੈ।

ਸਰਕਾਰ ਅਪਣੀ ਇਸ ਅਸਫ਼ਲਤਾ ਨੂੰ ਛੁਪਾਉਣ ਲਈ ਝੂਠੇ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ ਅਤੇ ਉਹ ਜਨਤਾ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਅਪਣੇ ਜਸ਼ਨਾਂ ਉਤੇ ਖ਼ਰਚ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਕਰਜ਼-ਮੁਆਫੀ ਪ੍ਰਮਾਣ ਪੱਤਰ ਵੰਡ ਸਮਾਗਮ ਵਿਚ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਬਠਿੰਡਾ ਵਿਚ ਆਯੋਜਨ ਕੀਤੇ ਸਮਾਗਮ ਵਿਚ 11 ਲੱਖ ਰੁਪਏ ਖ਼ਰਚ ਕਰਨ ਦੇ ਗੱਲ ਸਾਹਮਣੇ ਆਈ ਹੈ।

ਜਿੱਥੇ 11 ਹਜ਼ਾਰ ਲੋਕਾਂ ਲਈ ਨਾਸ਼ਤਾ ਅਤੇ ਮਿਨਰਲ ਵਾਟਰ ਅਤੇ ਵਾਟਰ ਅਤੇ ਬੁਲਟ ਪਰੂਫ਼ ਟੈਂਟ ਦਾ ਪ੍ਰਬੰਧ ਜਨਤਾ ਦੇ ਪੈਸਿਆਂ ਨਾਲ ਕੀਤਾ ਗਿਆ ਸੀ। ਹਜ਼ਾਰਾਂ ਪੁਲਸ ਕਰਮਚਾਰੀਆਂ ਦੀ ਡਿਊਟੀ ਦਾ ਪ੍ਰਬੰਧ ਵੱਖ-ਵੱਖ ਥਾਵਾਂ 'ਤੇ ਕੀਤਾ ਗਿਆ। ਇਸੇ ਤਰ੍ਹਾਂ ਪੈਸਿਆਂ ਦੀ ਬਰਬਾਦੀ ਹੋਰ ਥਾਵਾਂ 'ਤੇ ਆਯੋਜਨ ਕੀਤੇ ਸਮਾਗਮਾਂ ਵਿਚ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਕੈਪਟਨ ਸਰਕਾਰ ਨੇ ਕਰਜ਼-ਮੁਆਫ਼ੀ ਦੇ ਸਬੰਧ ਵਿਚ ਆਯੋਜਿਤ ਕੀਤੇ ਇਕ ਸਮਾਗਮ ਵਿਚ

ਪੰਜਾਬ ਦੇ ਇਕ ਪ੍ਰਸਿੱਧ ਕਲਾਕਾਰ ਨੂੰ ਸੱਦ ਕੇ ਪੰਜਾਬ ਦੀ ਜਨਤਾ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਬਰਬਾਦ ਕੀਤਾ ਹੈ, ਜਦੋਂ ਕਿ ਚਾਹੀਦਾ ਇਹ ਸੀ ਕਿ ਕੈਪਟਨ ਨੂੰ ਇਕ ਕਲਾਕਾਰ ਉਤੇ ਲੱਖਾਂ ਰੁਪਏ ਖ਼ਰਚ ਕਰਨ ਦੀ ਬਜਾਏ ਕਿਸਾਨਾਂ ਦੇ ਸਰ ਚੜ੍ਹੇ ਭਾਰੀ ਕਰਜ਼ੇ ਨੂੰ ਮੁਆਫ਼ ਕਰਨ ਵਿਚ ਖ਼ਰਚਣਾ ਚਾਹੀਦਾ ਸੀ ਨਾ ਕਿ ਇਕ ਕਲਾਕਾਰ ਨੂੰ ਸੱਦ ਕੇ ਲੱਖਾਂ ਰੁਪਏ ਬਰਬਾਦੀ ਅਤੇ ਡਰਾਮੇਬਾਜ਼ੀ ਕਰਦੇ।

ਮਾਨ ਨੇ ਕਿਹਾ ਕਿ ਇਸ ਰਾਸ਼ੀ ਨੂੰ ਕਾਂਗਰਸ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਵਿਚ ਕਰਜ਼-ਮੁਆਫ਼ੀ ਦੇ ਰੂਪ ਵਿਚ ਵੰਡਦੀ ਤਾਂ ਪੰਜਾਬ ਵਿੱਚ ਕਿਸਾਨਾਂ ਨੂੰ ਆਤਮ ਹੱਤਿਆ ਕਰਨ ਦੇ ਰਾਹ ਨਾ ਪੈਂਦੇ। ਕੈਪਟਨ ਸਰਕਾਰ ਦੇ ਕਾਰਜਕਾਲ ਵਿਚ ਹੁਣ ਤੱਕ ਕਰੀਬ 430 ਕਿਸਾਨ ਕਰਜ਼ ਦੇ ਕਾਰਨ ਆਤਮ ਹੱਤਿਆ ਕਰ ਚੁੱਕੇ ਹਨ। ਦੂਜੇ ਪਾਸੇ ਸਰਕਾਰ ਜਸ਼ਨ ਮਨਾ ਰਹੀ ਹੈ। ਇਹ ਹਾਲਤ ਸਰਕਾਰ ਲਈ ਸ਼ਰਮਨਾਕ ਹੈ ਅਤੇ ਇਸ ਦੀ ਜਿੰਨੀ ਨਿੰਦੀ ਕੀਤੀ ਜਾਵੇ ਉਹ ਘੱਟ ਹੈ।

ਸਮਾਗਮਾਂ ਵਿਚ ਪੈਸੇ ਦੀ ਕੀਤੀ ਬਰਬਾਦੀ ਨੂੰ ਲੈ ਕੇ ਮੁੱਖ ਮੰਤਰੀ ਨੂੰ ਜਨਤਾ ਦੇ ਦਰਬਾਰ ਵਿਚ ਮੁਆਫ਼ੀ ਮੰਗਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਇਮਾਨਦਾਰੀ ਦੇ ਨਾਲ ਕਿਸਾਨਾਂ ਦੇ ਨਾਲ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਰਜ਼-ਮੁਆਫ਼ੀ ਯੋਜਨਾ ਵਿਚ ਖ਼ਾਮੀਆਂ ਨੂੰ ਆਮ ਆਦਮੀ ਪਾਰਟੀ ਜਨਤਾ ਦੇ ਦਰਬਾਰ ਵਿਚ ਲੈ ਕੇ ਜਾਵੇਗੀ ਅਤੇ ਸਰਕਾਰ ਨੂੰ ਸਮੇਂ-ਸਮੇਂ ਬੇਨਕਾਬ ਕਰਦੀ ਰਹੇਗੀ।

ਭਗਵੰਤ ਮਾਨ  ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਦੇ ਕਿਸਾਨਾਂ ਅਤੇ ਹੋਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ 'ਤੇ ਚੜ੍ਹਿਆ ਕਰਜ਼ ਬੇਸ਼ੱਕ ਉਹ ਆੜ੍ਹਤੀਆ ਦਾ ਹੋਵੇ, ਬੈਂਕ ਦਾ ਹੋਵੇ ਉਹ ਸੰਪੂਰਨ ਤੌਰ ਉਤੇ ਮੁਆਫ਼ ਕੀਤਾ ਜਾਵੇਗਾ, ਪਰੰਤੂ ਅਫ਼ਸੋਸ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੀ ਸੱਤਾ ਸੰਭਾਲੇ ਕਰੀਬ 2 ਸਾਲ ਹੋ ਚੁੱਕੇ ਹਨ ਅਤੇ ਹੁਣ ਤੱਕ ਪੰਜਾਬ ਦੇ ਕਿਸਾਨਾਂ ਅਤੇ ਹੋਰਾਂ ਦੇ ਸਿਰ ਕਰੀਬ 1 ਲੱਖ ਕਰੋੜ ਰੁਪਏ ਦਾ ਕਰਜ਼ ਸੰਪੂਰਨ ਤੌਰ ਉਤੇ ਮਾਫ਼ ਨਹੀਂ ਕੀਤਾ ਗਿਆ।

ਹਾਂ ਕੈਪਟਨ ਸਰਕਾਰ ਇੰਨਾ ਜ਼ਰੂਰ ਕਰ ਰਹੀ ਹੈ ਕਿ ਕਰਜ਼-ਮੁਆਫ਼ੀ  ਦੇ ਸਮਾਗਮਾਂ ਵਿਚ ਫ਼ਜ਼ੂਲ ਖ਼ਰਚੀ ਕਰ ਕੇ ਅਤੇ ਕਿਸਾਨਾਂ ਨੂੰ ਸਮਾਗਮਾਂ ਵਿਚ ਸੱਦ ਕੇ ਉਨ੍ਹਾਂ ਨੂੰ ਜ਼ਲੀਲ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM

ਕਿਸਾਨਾਂ ਨੇ ਚੱਕਾ ਕੀਤਾ ਜਾਮ, ਕੌਣ-ਕੌਣ ਹੋਇਆ ਪਰੇਸ਼ਾਨ ? ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਹੋਰ ਤਿੱਖਾ ਹੋਵੇਗਾ ਸੰਘਰਸ਼

18 Apr 2024 10:50 AM

“ਚੰਨੀ ਜੀ ਤਾਂ ਕਦੇ ਬੱਕਰੀਆਂ ਚੋਣ ਲੱਗ ਪੈਂਦੇ ਆਂ.. ਕਦੇ ਸੱਪ ਫੜਨ ਲੱਗ ਪੈਂਦੇ ਆਂ ਤੇ ਕਦੇ ਸੁਦਾਮਾ ਬਣ ਜਾਂਦੇ ਆਂ..”

18 Apr 2024 9:43 AM

Sidhu Mossewala ਦੀ Mother Charan Kaur ਦੇ ਕੀਤੇ Fake Signature, ਮਾਮਲਾ ਭਖਿਆ, ਪੁਲਿਸ ਨੇ ਵੱਡੀ ਕਾਰਵਾਈ....

18 Apr 2024 9:28 AM
Advertisement