ਅਕਾਲੀਆਂ ਨੂੰ ਧਰਮ ਨਹੀਂ, ਗੋਲਕ ਅਤੇ ਕੁਰਸੀ ਪਿਆਰੀ: ਮਨਪ੍ਰੀਤ ਬਾਦਲ 
Published : Feb 4, 2019, 10:53 am IST
Updated : Feb 4, 2019, 10:53 am IST
SHARE ARTICLE
Manpreet Singh Badal
Manpreet Singh Badal

ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੀ ਭਰਜਾਈ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਸਿਆਸੀ ਹਮਲੇ ਕਰਦਿਆਂ ਦਾਅਵਾ ਕੀਤਾ ਕਿ.....

ਬਠਿੰਡਾ : ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੀ ਭਰਜਾਈ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਸਿਆਸੀ ਹਮਲੇ ਕਰਦਿਆਂ ਦਾਅਵਾ ਕੀਤਾ ਕਿ ਅਕਾਲੀਆਂ ਨੂੰ ਧਰਮ ਨਹੀਂ, ਗੋਲਕ ਅਤੇ ਕੁਰਸੀ ਪਿਆਰੀ ਹੈ। ਅੱਜ ਸਥਾਨਕ ਸ਼ਹਿਰ 'ਚ ਕਾਂਗਰਸ ਪ੍ਰਧਾਨ ਦੀ ਤਾਜ਼ਪੋਸੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਦੋਸ਼ ਲਗਾਇਆ ਕਿ ਅਕਾਲੀ ਇਸ ਮਾਮਲੇ 'ਤੇ ਦੋਹਰੀ ਖੇਡ ਖੇਡਣ ਲੱਗੇ ਹੋਏ ਹਨ, ਇਕ ਪਾਸੇ ਭਾਜਪਾ ਨਾਲ ਮੀਟਿੰਗਾਂ ਦਾ ਬਾਈਕਾਟ ਕੀਤਾ ਜਾ ਰਿਹਾ, ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਭਾਜਪਾ ਦੀ ਸਮਿਰਤੀ ਇਰਾਨੀ ਨਾਲ ਕਿੱਕਲੀ ਪਾ ਰਹੀ ਹੈ। 

ਮਨਪ੍ਰੀਤ ਨੇ ਦੋਸ਼ਾਂ ਦੀ ਲੜੀ ਜਾਰੀ ਰਖਦਿਆਂ ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ ਨੂੰ ਚੁਣੌਤੀ ਦਿਤੀ ਕਿ ਜੇਕਰ ਭਾਜਪਾ ਵਲੋਂ ਉਨ੍ਹਾਂ ਨਾਲ ਇੰਨਾਂ ਹੀ ਧੱਕਾ ਕੀਤਾ ਜਾ ਰਿਹਾ ਹੈ ਤਾਂ ਉਹ ਕੁਰਸੀ ਛੱਡਣ। ਸ. ਬਾਦਲ ਨੇ ਇਹ ਵੀ ਕਿਹਾ ਕਿ ਅੱਜ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਬਜਟ ਆਏ ਨੂੰ ਦੋ ਦਿਨ ਹੋ ਚੁੱਕੇ ਹਨ ਪ੍ਰੰਤੂ ਭਾਜਪਾ ਦੀ ਭਾਈਵਾਲ ਅਕਾਲੀ ਪਾਰਟੀ ਦੇ ਆਗੂਆਂ ਵਲੋਂ ਇਕ ਵੀ ਪ੍ਰਤੀਕ੍ਰਮ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਚ ਅਕਾਲੀ ਦਲ ਵਾਲੇ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਦੇ ਦੋ-ਦੋ ਲੱਖ ਰੁਪਏ ਦੇ ਕਰਜ਼ੇ ਮਾਫ਼ ਕਰਨ ਦੇ ਫ਼ੈਸਲੇ ਨੂੰ ਨਿਗੂਣੀ ਰਾਸ਼ੀ ਦੱਸ ਕੇ ਭੰਡਦੇ ਸਨ

ਪਰ ਅੱਜ ਦਸਣ ਕਿ ਇਕ ਕਿਸਾਨ ਪ੍ਰਵਾਰ ਨੂੰ ਪ੍ਰਤੀ ਦਿਨ ਮੋਦੀ ਸਰਕਾਰ ਵਲੋਂ ਦਿਤੇ 15 ਰੁਪਏ ਉਪਰ ਉਹ ਕੀ ਸੋਚਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਦੋ ਸਾਲਾਂ ਦੇ ਕਾਰਜ਼ਕਾਲ ਦੌਰਾਨ ਪੰਜਾਬ ਦੀ ਵਿੱਤੀ ਹਾਲਤ ਮਜਬੂਤ ਹੋਈ ਹੈ। Àਨ੍ਹਾਂ ਕਿਹਾ ਕਿ ਕਾਫ਼ੀ ਹੱਦ ਤਕ ਚੋਣ ਵਾਅਦੇ ਪੂਰੇ ਕਰ ਦਿਤੇ ਹਨ ਤੇ ਜਿਹੜੇ ਬਾਕੀ ਹਨ ਉਨ੍ਹਾਂ ਨੂੰ ਵੀ ਪੂਰਾ ਕੀਤਾ ਜਾ ਰਿਹਾ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਪੰਜਾਬ ਦਾ ਵਿਤੀ ਕੇਸ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਕੇਂਦਰੀ ਕਮਿਸ਼ਨ ਅੱਗੇ ਰਖਿਆ ਹੈ ਅਤੇ ਜਿਸਦੀ ਬਦੌਲਤ 31 ਹਜ਼ਾਰ ਕਰੋੜੀ ਕਰਜ਼ੇ ਦੇ ਹੱਲ ਲਈ ਕਮਿਸ਼ਨ ਵਲਂੋ ਕਮੇਟੀ ਗਠਿਤ ਕੀਤੀ ਗਈ ਹੈ। 

ਇਸ ਮੌਕੇ ਉਨ੍ਹਾਂ ਨਾਲ ਨਵਨਿਯੁਕਤ ਪ੍ਰਧਾਨ ਅਰੁਣ ਵਧਾਵਨ, ਸਾਬਕਾ ਪ੍ਰਧਾਨ ਮੋਹਨ ਲਾਲ ਝੂੰਬਾ, ਸੀਨੀਅਰ ਆਗੂ ਜੈਜੀਤ ਸਿੰਘ ਜੌਹਲ, ਬਲਾਕ ਪ੍ਰਧਾਨ ਬਲਜਿੰਦਰ ਠੇਕੇਦਾਰ ਤੇ ਹਰਵਿੰਦਰ ਲੱਡੂ, ਕੇ.ਕੇ.ਅਗਰਵਾਲ, ਜਗਰੂਪ ਸਿੰਘ ਗਿੱਲ, ਪਵਨ ਮਾਨੀ, ਰਾਜਨ ਗਰਗ, ਅਨਿਲ ਭੋਲਾ, ਕੋਂਸਲਰ ਮਲਕੀਤ ਸਿੰਘ ਗਿੱਲ, ਮਾਸਟਰ ਹਰਮਿੰਦਰ ਸਿੰਘ, ਰਜਿੰਦਰ ਸਿੱਧੂ, ਚਮਕੌਰ ਸਿੰਘ ਮਾਨ, ਰਤਨ ਰਾਹੀ ਆਦਿ ਹਾਜ਼ਰ ਸਨ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement