
ਸ਼ਹਿਰ ਦੇ ਪਾਸ ਇਲਾਕੇ ਘੁਮਾਰ ਮੰਡੀ ਵਿਚ ਕੱਪੜੇ ਦੇ ਸ਼ੋਅਰੂਮ ਰੂਪ ਸਕੇਅਰ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਾਤਿਰ ਚੋਰ ਸ਼ੋਅਰੂਮ ਦੇ ਅੰਦਰੋਂ ਸੱਤ ਲੱਖ ਪੰਜਾਹ ਹਜ਼ਾਰ ਦੀ....
ਲੁਧਿਆਣਾ : ਸ਼ਹਿਰ ਦੇ ਪਾਸ ਇਲਾਕੇ ਘੁਮਾਰ ਮੰਡੀ ਵਿਚ ਕੱਪੜੇ ਦੇ ਸ਼ੋਅਰੂਮ ਰੂਪ ਸਕੇਅਰ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਾਤਿਰ ਚੋਰ ਸ਼ੋਅਰੂਮ ਦੇ ਅੰਦਰੋਂ ਸੱਤ ਲੱਖ ਪੰਜਾਹ ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ । ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਰੂਪ ਸਕੇਅਰ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਓਮ ਪ੍ਰਕਾਸ਼ ਦੇ ਬਿਆਨਾਂ ਉੱਪਰ ਅਣਪਛਾਤੇ ਚੋਰਾਂ ਦੇ ਵਿਰੁਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰੂਪ ਸਕੇਅਰ ਦੇ ਡਾਇਰੈਕਟਰ ਓਮ ਪ੍ਰਕਾਸ਼ ਨੇ ਦਸਿਆ ਕਿ ਉਹ ਹਰ ਰੋਜ਼ ਵਾਂਗ ਰਾਤ ਸਾਢੇ 9 ਵਜੇ ਦੇ ਸ਼ੋਅਰੂਮ ਬੰਦ ਕਰ ਕੇ ਘਰ ਚਲੇ ਗਏ ।
ਅਗਲੇ ਦਿਨ ਸਵੇਰੇ ਸ਼ੋਅਰੂਮ ਦਾ ਸਟਾਫ਼ ਜਦ ਸ਼ੋਅਰੂਮ ਵਿਚ ਆਇਆ ਤਾਂ ਉਨ੍ਹਾਂ ਨੇ ਦੇਖਿਆ ਕਿ ਕੈਸ਼ ਕਾਊਂਟਰ ਦਾ ਦਰਾਜ ਟੁੱਟਿਆ ਹੋਇਆ ਹੈ ਤੇ ਕਾਊਂਟਰ 'ਚੋਂ ਸੱਤ ਲੱਖ ਪੰਜਾਹ ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਹੈ । ਓਮ ਪ੍ਰਕਾਸ਼ ਨੇ ਇਸ ਦੀ ਜਾਣਕਾਰੀ ਤੁਰੰਤ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਦਿਤੀ । ਪੁਲਿਸ ਨੇ ਇਸ ਮਾਮਲੇ ਦੀ ਜਦ ਤਫ਼ਤੀਸ਼ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਚੋਰ ਸ਼ੋਅਰੂਮ ਦੀ ਛੱਤ ਤੋਂ ਹੇਠਾਂ ਆਏ ਹਨ । ਤਫਤੀਸ਼ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸ਼ੋਅਰੂਮ ਦੇ ਬਿਲਕੁਲ ਨਾਲ ਇੱਕ ਰੈਸਟੋਰੈਂਟ ਹੈ ਤੇ ਰੈਸਟੋਰੈਂਟ ਦੇ ਨਾਲ ਫ਼ਾਇਰ ਬ੍ਰਿਗੇਡ ਦੀ ਲੋਹੇ ਦੀ ਪਾਈਪ ਜਾ ਰਹੀ ਹੈ ।
ਰਾਤ ਸਮੇਂ ਸ਼ਾਤਰ ਚੋਰ ਪਾਈਪ ਦੇ ਜ਼ਰੀਏ ਉੱਪਰ ਚੜ੍ਹ ਕੇ ਸ਼ੋਅਰੂਮ ਦੇ ਅੰਦਰ ਦਾਖ਼ਲ ਹੋਏ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਉਸੇ ਰਸਤੇ ਦੇ ਜ਼ਰੀਏ ਵਾਪਸ ਚਲੇ ਗਏ । ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸ਼ੋਅਰੂਮ ਦੇ ਡਾਇਰੈਕਟਰ ਓਮ ਪ੍ਰਕਾਸ਼ ਦੇ ਬਿਆਨਾਂ ਉਪਰ ਅਣਪਛਾਤੇ ਚੋਰਾਂ ਦੇ ਵਿਰੁਧ ਕੇਸ ਦਰਜ ਕਰ ਲਿਆ ਹੈ । ਓਮ ਪ੍ਰਕਾਸ਼ ਨੇ ਦਸਿਆ ਕਿ ਜਿਸ ਵੇਲੇ ਵਾਰਦਾਤ ਹੋਈ ਉਦੋਂ ਸ਼ੋਅਰੂਮ ਦੇ ਅੰਦਰ ਦੇ ਸੀਸੀਟੀਵੀ ਕੈਮਰੇ ਬੰਦ ਸਨ ,ਪਰ ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਇਸ ਮਾਮਲੇ ਵਿਚ ਕੇਸ ਦੀ ਤਫ਼ਤੀਸ਼ ਕਰ ਰਹੇ ਏਐਸਆਈ ਗੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ।