
ਸ਼ਹਿਰ ਵਿਚ ਸ਼ਰੇਆਮ ਕੂੜਾ ਜਲਾਉਣ ਦੇ ਮਾਮਲੇ ਸਾਹਮਣੇ...
ਜਲੰਧਰ: ਐਨਜੀਟੀ ਦੀ ਬੈਠਕ ਨੂੰ ਖੋਖਲਾ ਸਾਬਿਤ ਕਰਨ ਵਿਚ ਜਲੰਧਰ ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਕੋਈ ਕਸਰ ਨਹੀਂ ਛੱਡ ਰਿਹਾ। ਐਨਜੀਟੀ ਦੇ ਗਠਨ ਤੋਂ ਲੈ ਕੇ ਉਸ ਦੀਆਂ ਬੈਠਕਾਂ ਤਕ ਸਰਕਾਰ ਦੇ ਖਾਤਿਆਂ ਨਾਲ ਆਮ ਜਨਤਾ ਦੀ ਕਰੋੜਾਂ ਰੁਪਏ ਦੀ ਖੂਨ ਪਸੀਨੇ ਦੀ ਕਮਾਈ ਖਰਚ ਹੁੰਦੀ ਹੈ ਪਰ ਨਾ ਤਾਂ ਸ਼ਹਿਰ ਵਿਚ ਪ੍ਰਦੂਸ਼ਣ ਦੀ ਮਾਤਰਾ ਵਿਚ ਕੋਈ ਕਮੀ ਆ ਰਹੀ ਹੈ ਅਤੇ ਨਾ ਹੀ ਪ੍ਰਦੂਸ਼ਣ ਫੈਲਾਉਣ ਵਾਲਿਆਂ ਤੇ ਕੋਈ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
Photo
ਸ਼ਹਿਰ ਵਿਚ ਸ਼ਰੇਆਮ ਕੂੜਾ ਜਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਪ੍ਰਦੂਸ਼ਣ ਨਿਯੰਤਰਣ ਬੋਰਡ ਕੂੜਾ ਜਲਾਉਣ ਵਾਲਿਆਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਅਸਫ਼ਲ ਸਿੱਧ ਹੋ ਰਿਹਾ ਹੈ। ਇੱਥੇ ਤਕ ਕਿ ਪ੍ਰਦੂਸ਼ਣ ਵਿਭਾਗ ਦੇ ਇਕ ਅਧਿਕਾਰੀ ਨੇ ਤਾਂ ਸਾਫ਼ ਕਹਿ ਦਿੱਤਾ ਕਿ ਉਹਨਾਂ ਦੇ ਹੱਥ ਖੜ੍ਹੇ ਹਨ। ਅਸੀਂ ਬੈਠਕਾਂ ਵਿਚ ਹੀ ਉਲਝੇ ਹੋਏ ਹਾਂ ਕੂੜਾ ਕਿੱਥੇ ਸਾੜਿਆ ਜਾ ਰਿਹਾ ਅਤੇ ਕੌਣ ਸਾੜ ਰਿਹਾ ਹੈ ਇਸ ਵੱਲ ਧਿਆਨ ਦੇਣ ਲਈ ਫੁਰਸਤ ਹੀ ਨਹੀਂ ਹੈ।
Photo
ਅਜਿਹੇ ਵਿਚ ਆਮ ਲੋਕ ਜ਼ਹਿਰੀਲੇ ਧੂੰਏ ਵਿਚ ਸਾਹ ਲੈਣ ਲਈ ਮਜ਼ਬੂਰ ਹਨ। ਅਜਿਹਾ ਹੀ ਨਜ਼ਾਰਾ ਫੋਕਲ ਪੁਆਇੰਟ ਦੇ ਸਾਮਹਣੇ ਵਾਲੀ ਰੋਡ ਤੇ ਦਿਖਾਈ ਦਿੱਤਾ। ਜਿੱਥੇ ਸੈਂਕੜੇ ਲਿਫਾਫ਼ਿਆਂ ਤੇ ਤੇਲ ਛਿੜਕ ਕੇ ਕਿਸੇ ਨੇ ਅੱਗ ਲਗਾ ਦਿੱਤੀ ਅਤੇ ਸਾਰੇ ਇਕਾਕਿਆਂ ਵਿਚ ਗੰਦਾ ਧੂੰਆਂ ਫੈਲ ਗਿਆ। ਇਸ ਰੋਡ ਤੋਂ ਗੁਜ਼ਰਨ ਵਾਲਿਆਂ ਨੂੰ ਉਸ ਗੰਦੇ ਧੂੰਏਂ ਵਿਚ ਸਾਹ ਲੈਣਾ ਪੈ ਰਿਹਾ ਸੀ। ਖਾਸ ਕਰ ਕੇ ਇਸ ਰੋਡ ਤੇ ਫੋਕਲ ਪੁਆਇੰਟ ਜਾਣ ਵਾਲੀ ਲੈਬਰ ਦਾ ਬੁਰਾ ਹਾਲ ਸੀ।
Photo
ਮਾਮਲੇ ਬਾਰੇ ਲੋਕਾਂ ਦਾ ਕਹਿਣਾ ਸੀ ਕਿ ਨਾ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਨਹਿਰਾਂ ਦੀ ਸਫ਼ਾਈ ਕਰ ਰਿਹਾ ਹੈ ਅਤੇ ਨਾ ਹੀ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਵਿਚ ਸਮਰੱਥ ਹੈ ਤੇ ਫਿਰ ਸਰਕਾਰ ਇਸ ਵਿਭਾਗ ਨੂੰ ਬੰਦ ਕਿਉਂ ਨਹੀਂ ਕਰ ਦਿੰਦੀ ਕਿਉਂ ਜਨਤਾ ਦੇ ਕਰੋੜਾਂ ਰੁਪਏ ਇਸ ਇਕ ਵਿਭਾਗ ਤੇ ਖਰਚ ਕੀਤੇ ਜਾ ਰਹੇ ਹਨ।
Photo
ਉੱਥੇ ਹੀ ਜਦੋਂ ਮਾਮਲੇ ਬਾਰੇ ਪ੍ਰਦੂਸ਼ਣ ਨਿਯੰਤਰ ਬੋਰਡ ਦੇ ਇਕ ਕਰਮਚਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਲੰਧਰ ਨਗਰ ਨਿਗਮ ਅਪਣੇ ਸਾਰੇ ਮੁੱਦਿਆਂ ਤੇ ਫੈਲ ਰਿਹਾ ਹੈ। ਇਹ ਕੰਮ ਨਗਰ ਨਿਗਮ ਦਾ ਹੈ ਕਿ ਕੂੜਾ ਇਕੱਠਾ ਹੀ ਨਾ ਹੋਣ ਦਿੱਤਾ ਜਾਵੇ ਅਤੇ ਉਸ ਨੂੰ ਅੱਗ ਵੀ ਨਾ ਲਗਾਈ ਜਾਵੇ ਪਰ ਐਨਜੀਟੀ ਦੇ ਆਦੇਸ਼ਾਂ ਤੋਂ ਬਾਅਦ ਵੀ ਨਗਰ ਨਿਗਮ ਕੁੱਝ ਨਹੀਂ ਕਰ ਰਿਹਾ ਅਤੇ ਸਾਰਾ ਇਲਜ਼ਾਮ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਲਗਾਇਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।