
ਜ਼ੁਰਮਾਨਾ ਨਹੀਂ ਭਰਿਆ ਤਾਂ ਸੰਪੱਤੀ ਜ਼ਬਤ
ਨਵੀਂ ਦਿੱਲੀ: ਰਾਜਧਾਨੀ ਵਿਚ ਠੰਡ ਦਸਤਕ ਦੇ ਰਹੀ ਹੈ ਅਤੇ ਐਤਵਾਰ ਨੂੰ ਗੁਲਾਬੀ ਸਰਦੀ ਦੇ ਅਹਿਸਾਸ ਵਿਚ ਪ੍ਰਦੂਸ਼ਣ ਦਾ ਪੱਧਰ ਵੀ ਘਟ ਰਿਹਾ ਹੈ। ਹੁਣ ਹਵਾ ਬਹੁਤ ਖ਼ਰਾਬ ਦੀ ਸ਼੍ਰੇਣੀ ਤੋਂ ਸੁਧਰ ਕੇ ਖਰਾਬ ਹੋ ਗਈ ਹੈ ਅਤੇ ਹਵਾ ਦੀ ਰਫ਼ਤਾਰ ਨਾਲ ਆਇਆ ਸੁਧਾਰ ਜਾਰੀ ਰਹੇਗਾ। ਸੋਮਵਾਰ ਨੂੰ ਮਾਮੂਲੀ ਤੌਰ ’ਤੇ ਗੁਣਵੱਤਾ ਦਾ ਸੂਚਕਾਂਕ ਚੜਿਆ ਤਾਂ ਸੀ ਪਰ ਖਰਾਬ ਤੋਂ ਉਪਰ ਜਾਣ ਦੇ ਆਸਾਰ ਨਹੀਂ ਹਨ।
Delhi ਪਰ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਸਖ਼ਤੀ ਦਿਖਾਉਂਦੇ ਹੋਏ ਹੁਣ ਜ਼ੁਰਮਾਨਾ ਨਾ ਅਦਾ ਕਰ ਸਕਣ ਵਾਲਿਆਂ ਦੀ ਸੰਪੱਤੀ ਤਕ ਜ਼ਬਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਮੰਗਲਵਾਰ ਨੂੰ ਹਲਕੀ ਬੂੰਦਾਂਬਾਂਦੀ ਹੋਣ ਤੋਂ ਬਾਅਦ ਐਕਿਊਆਈ ਸੁਧਰ ਜਾਵੇਗਾ ਅਤੇ ਹਵਾ ਖਰਾਬ ਪੱਧਰ ਤੇ ਹੀ ਰਹੇਗੀ। ਹਾਲਾਂਕਿ ਪਰਾਲੀ ਸਾੜਨ ਦੇ ਮਾਮਲੇ ਦੀ ਸੰਖਿਆ ਲਗਭਗ 349 ਹੈ ਪਰ ਹਵਾਵਾਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਦਿੱਲੀ ਅਤੇ ਐਨਸੀਆਰ ਵਿਚ ਰਾਹਤ ਹੀ ਦਰਜ ਕੀਤੀ ਗਈ ਹੈ।
Delhiਧਰਤੀ ਵਿਗਿਆਨ ਦੇ ਵਿਗਿਆਨੀਆਂ ਅਨੁਸਾਰ ਅਗਲੇ ਦੋ ਦਿਨਾਂ ਤਕ ਪਰਾਲੀ ਦਾ ਅਸਰ ਵਿਸ਼ੇਸ਼ ਨਹੀਂ ਹੋਵੇਗਾ। ਸਫਰ ਨੇ ਦਸਿਆ ਕਿ ਐਤਵਾਰ ਨੂੰ ਪਰਾਲੀ ਦੇ ਪ੍ਰਦੂਸ਼ਣ ਵਿਚ ਕੁੱਲ ਹਿੱਸਾ ਛੇ ਫ਼ੀਸਦੀ ਰਿਹਾ ਅਤੇ ਸੋਮਵਾਰ ਨੂੰ ਇਹ ਅੱਠ ਤਕ ਹੋ ਸਕਦਾ ਹੈ। ਦਿੱਲੀ ਸਰਕਾਰ ਦੇ ਮੁੱਖ ਬੁਲਾਰੇ ਨੇ ਹਾਲ ਹੀ ਵਿਚ ਇਕ ਬੈਠਕ ਵਿਚ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਕਿਹਾ ਹੈ ਕਿ ਉਹ ਪ੍ਰਦੂਸ਼ਣ ਸਬੰਧੀ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ।
ਇਸ ਦੇ ਨਾਲ ਹੀ ਉਹਨਾਂ ਕਿਹਾ ਦਿੱਲੀ ਪ੍ਰਦੂਸ਼ਣ ਨਿਯੰਤਰਣ ਕਮੇਟੀ ਨਾਲ ਸਖ਼ਤ ਲਹਿਜੇ ਵਿਚ ਕਿਹਾ ਕਿ ਉਹ ਜ਼ੁਰਮਾਨੇ ਵਸੂਲਣ ਅਤੇ ਜੋ ਲੋਕ ਜ਼ੁਰਮਾਨਾ ਨਹੀਂ ਦਿੰਦੇ ਉਹਨਾਂ ਦੀ ਸੰਪੱਤੀ ਜ਼ਬਤ ਕਰਨ ਲਈ ਕਾਰਵਾਈ ਕਰਨੀ ਪਵੇ ਤਾਂ ਕਾਰਵਾਈ ਕੀਤੀ ਜਾਵੇ। ਦਿੱਲੀ ਪ੍ਰਦੂਸ਼ਣ ਨਿਯੰਤਰਣ ਕਮੇਟੀ ਨੇ ਇਸ ਤੋਂ ਬਾਅਦ ਹੀ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਵੀ ਨੋਟਿਸ ਭੇਜ ਕੇ ਪ੍ਰਦੂਸ਼ਣ ਨਿਯੰਤਰਣ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।