ਰਾਵੀ ਦਰਿਆ ਤੇ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ 60 ਫ਼ੀ ਸਦੀ ਪੂਰੀ
Published : Feb 4, 2021, 12:13 am IST
Updated : Feb 4, 2021, 12:13 am IST
SHARE ARTICLE
image
image

ਰਾਵੀ ਦਰਿਆ ਤੇ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ 60 ਫ਼ੀ ਸਦੀ ਪੂਰੀ

ਅਗਲੇ ਸਾਲ ਦਸੰਬਰ ਵਿਚ ਪਾਕਿਸਤਾਨ ਨੂੰ ਪਾਣੀ ਜਾਣਾ ਬੰਦ ਹੋਵੇਗਾ


ਚੰਡੀਗੜ੍ਹ, 3 ਫ਼ਰਵਰੀ (ਜੀ.ਸੀ. ਭਾਰਦਵਾਜ): ਰਾਵੀ ਦਰਿਆ ਦੇ ਪਾਣੀ ਨੂੰ ਰੋਕ ਕੇ 600 ਮੈਗਾਵਾਟ ਬਿਜਲੀ ਸਮਰੱਥਾ ਵਾਲੇ ਰਣਜੀਤ ਸਾਗਰ ਡੈਮ ਤੋਂ 11 ਕਿਲੋਮੀਟਰ ਹੇਠਾਂ ਵੱਲ ਆਉਂਦੇ ਪਾਣੀ ਨੂੰ ਫਿਰ ਰੋਕ ਕੇ 204 ਮੈਗਾਵਾਟ ਬਿਜਲੀ ਬਣਾਉਣ ਲਈ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ 60 ਫ਼ੀ ਸਦੀ ਤੋਂ ਵੱਧ ਹੋ ਚੁੱਕੀ ਹੈ | ਅਗਲੇ ਸਾਲ ਦਸੰਬਰ ਤਕ ਡੈਮ ਪੂਰਾ ਹੋ ਜਾਵੇਗਾ ਅਤੇ ਪਾਕਿਸਤਾਨ ਨੂੰ ਜਾਂਦਾ ਪਾਣੀ ਬੰਦ ਕਰ ਦਿਤਾ ਜਾਵੇਗਾ |
ਪਠਾਨਕੋਟ ਨੇੜੇ ਮਾਧੋਪੁਰ ਸ਼ਾਹਪੁਰ ਕੰਢੀ ਤੋਂ ਪਾਣੀ ਲੈ ਕੇ ਜਾਣ ਵਾਲੀ ਹਾਈਡਲ ਚੈਨਲ ਦਾ ਕੰਮ 97 ਫ਼ੀ ਸਦੀ ਪੂਰਾ ਹੋ ਚੁੱਕਾ ਹੈ ਅਤੇ ਅਗਲੇ ਸਾਲ ਦਸੰਬਰ ਵਿਚ ਪੰਜਾਬ ਦੇ 4 ਜ਼ਿਲਿ੍ਹਆਂ ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ ਤੇ ਹੁਸ਼ਿਆਰਪੁਰ ਵਿਚ ਪੈਂਦੀ ਫ਼ਸਲੀ 3 ਲੱਖ ਏਕੜ ਜ਼ਮੀਨ ਦੀ ਸਿੰਚਾਈ, ਅਪਰ ਬਾਰੀ ਦੋਆਬ ਨਹਿਰ ਰਾਹੀਂ ਹੋਰ ਵਾਧੂ ਹੋ ਸਕੇਗੀ | ਇਸ 2716 ਕਰੋੜ ਦੇ ਵੱਡੇ ਪਣ ਬਿਜਲੀ ਪ੍ਰਾਜੈਕਟ 'ਤੇ 400 ਇੰਜੀਨੀਅਰ, ਤਕਨੀਕੀ ਵਰਕਰ ਤੇ 800 ਕਾਮਿਆਂ ਸਮੇਤ ਸੋਮਾ ਬੁਰੇਈਆ ਕੰਪਨੀ ਦੇ ਕੰਮ 'ਤੇ ਨਿਗਰਾਨੀ ਰੱਖਣ ਵਾਲੇ ਚੀਫ਼ ਇੰਜੀਨੀਅਰ ਐਸ.ਕੇ. ਸਲੂਜਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕੇਂਦਰੀ ਜਲ ਸ੍ਰੋਤ ਮੰਤਰਾਲਾ ਇਸ ਨੁਕਤੇ 'ਤੇ ਬਹੁਤ ਗੰਭੀਰ ਹੈ ਕਿ ਪਾਕਿਸਤਾਨ ਨੂੰ ਅਜਾਈਾ ਜਾਂਦਾ ਪਾਣੀ ਰੋਕ ਕੇ ਜਲਦ ਪੰਜਾਬ ਤੇ ਜੰਮੂ ਕਸ਼ਮੀਰ ਲਈ ਵਰਤਣਾ ਚਾਹੀਦਾ ਹੈ |
ਇੰਜੀਨੀਅਰ ਸਲੂਜਾ ਜੋ ਹਫ਼ਤੇ ਵਿਚ 5 ਦਿਨ ਸ਼ਾਹਪੁਰ ਕੰਢੀ ਡੈਮ ਤੇ ਦਿਨ ਰਾਤ ਉਸਾਰੀ ਦਾ ਕੰਮ ਦੇਖਣ ਨੂੰ ਮਸ਼ਰੂਫ਼ ਰਹਿੰਦੇ ਹਨ, ਨੇ ਦਸਿਆ ਕਿ ਪ੍ਰਧਾਨ ਮੰਤਰੀ ਦੇ ਵੱਡੇ ਦਫ਼ਤਰ ਵਿਚ ਇਸ ਪ੍ਰਾਜੈਕਟ ਦੀ ਮੌਨੀਟਰਿੰਗ ਹੋ ਰਹੀ ਹੈ 
ਅਤੇ 6 ਮਹੀਨੇ ਪਹਿਲਾਂ ਕੇਂਦਰੀ ਜਲ ਸਰੋਤ ਮੰਤਰੀ ਖ਼ੁਦ ਮਾਹਰਾਂ ਦੀ ਟੀਮ ਨਾਲ ਇਸ ਦਾ ਨਿਰੀਖਣ ਕਰਨ ਲਈ ਆਏ ਸਨ | ਚੀਫ਼ ਇੰਜੀਨੀਅਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਲੇਬਰ ਤੇ ਤਕਨੀਕੀ ਕਾਮਿਆਂ ਵਲੋਂ ਕੰਮ ਰੋਕਿਆ ਗਿਆ ਸੀ ਪਰ 6 ਮਹੀਨੇ ਬਾਅਦ ਹੁਣ ਦਿਨ ਰਾਤ ਉਸਾਰੀ ਚਲ ਰਹੀ ਹੈ ਅਤੇ ਮਈ 2022 ਦੀ ਥਾਂ ਹੁਣ ਦਸੰਬਰ 2022 ਵਿਚ ਡੈਮ ਸਿਰੇ ਚੜ੍ਹ ਜਾਵੇਗਾ | ਉਨ੍ਹਾਂ ਦਸਿਆ ਕਿ 637 ਕਰੋੜ ਦੇ ਟੈਂਡਰ ਜਾਰੀ ਹੋ ਗਏ ਹਨ ਜਿਸ ਤਹਿਤ ਪ੍ਰਾਈਵੇਟ ਕੰਪਨੀ 99-99 ਮੈਗਾਵਾਟ ਸਮਰੱਥਾ ਸਮੇਤ ਕੁਲ 206 ਮੈਗਾਵਾਟ ਦੇ 2 ਪਾਵਰ ਹਾਊਸ ਉਸਾਰੇਗੀ ਜਿਥੋਂ ਰੋਜ਼ਾਨਾ 1042 ਮਿਲੀਅਨ ਯੂਨਿਟ ਯਾਨੀ 10.4 ਕਰੋੜ ਯੂਨਿਟ ਬਿਜਲੀ ਪੈਦਾ ਹੋਵੇਗੀ | ਇਸ ਬਿਜਲੀ 'ਤੇ ਪੂਰਾ ਅਧਿਕਾਰ ਪੰਜਾਬ ਦਾ ਹੋਵੇਗਾ ਅਤੇ ਪਾਣੀ ਬਿਜਲੀ ਤੋਂ ਸਾਲਾਨਾ 850 ਕਰੋੜ ਦਾ ਲਾਭ ਕੇਵਲ ਇਸ ਸੂਬੇ ਨੂੰ ਮਿਲੇਗਾ |
ਪਾਣੀ ਸਿੰਚਾਈ ਡੈਮ ਦੀ ਉਸਾਰੀ ਲਈ ਕੇਂਦਰ ਸਰਕਾਰ ਨੇ 86.14 ਫ਼ੀ ਸਦੀ ਹਿੱਸਾ ਦੇ 486 ਕਰੋੜ ਦੀ ਰਕਮ ਦਿਤੀ ਹੈ ਜਦੋਂ ਕਿ ਪਾਵਰ ਹਾਊਸ ਵਾਸਤੇ ਸਾਰੀ ਰਕਮ ਪਟਿਆਲਾ ਸਥਿਤ ਪਾਵਰ ਕਾਰਪੋਰੇਸ਼ਨ ਨੇ ਦੇਣੀ ਹੈ | ਚੀਫ਼ ਇੰਜੀਨੀਅਰ ਸਲੂਜਾ ਨੇ ਦਸਿਆ ਕਿ ਡੈਮ ਅਤੇ ਪਾਵਰ ਹਾਉੂਸ ਦੇ ਸ਼ੁੂ ਹੋਣ ਨਾਲ ਇਕੱਲੇ ਪੰਜਾਬ ਨੂੰ 850 ਕਰੋੜ ਦਾ ਫ਼ਾਇਦਾ ਹੋਵੇਗਾ ਅਤੇ ਫ਼ਸਲ ਵਾਧੂ ਪੈਦਾ ਹੋਣ ਸਮੇਤ ਇਸ ਸਰਹੱਦੀ ਸੂਬੇ ਦੇ ਅਰਥਚਾਰੇ ਵਿਚ ਮਜ਼ਬੂਤੀ ਆਵੇਗੀ | ਉਨ੍ਹਾਂ ਕਿਹਾ ਕਿ ਇਸ ਵੱਡੇ ਪ੍ਰਾਜੈਕਟ 'ਤੇ ਕੁਲ ਆਉਣ ਵਾਲਾ 2716 ਕਰੋੜ ਦਾ ਖ਼ਰਚਾ ਮਹਿਜ਼ 3 ਸਾਲ ਵਿਚ ਪੂਰਾ ਹੋ ਜਾਵੇਗਾ |


ਨਵੀਂ ਦਿੱਲੀ, 3 ਫ਼ਰਵਰੀ (ਅਮਨਦੀਪ ਸਿੰਘ): ਅਰਵਿੰਦ ਕੇਜਰੀਵਾਲ ਸਰਕਾਰ ਨੇ ਅੱਜ ਦਿੱਲੀ ਦੇ ਵੱਖ-ਵੱਖ ਜੇਲਾਂ ਵਿਚ ਬੰਦ 115 ਕਿਸਾਨਾਂ ਦੀ ਸੂਚੀ ਜਾਰੀ ਕੀਤੀ ਹੈ | ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਜਿਨ੍ਹਾਂ ਲਾਪਤਾ ਲੋਕਾਂ ਦੇ ਨਾਮ ਇਸ ਸੂਚੀ ਵਿਚ ਨਹੀਂ ਹਨ, ਉਨ੍ਹਾਂ ਦੀ ਭਾਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ ਅਤੇ ਲੋੜ ਪੈਣ ਉਤੇ ਉਪ-ਰਾਜਪਾਲ ਅਤੇ ਕੇਂਦਰ ਸਰਕਾਰ ਨਾਲ ਵੀ ਗੱਲ ਕਰਾਂਗਾ | ਉਨ੍ਹਾਂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਅਤੇ ਦਿੱਲੀ ਸਰਕਾਰ ਕਿਸਾਨਾਂ ਨਾਲ ਹੈ ਅਤੇ ਕਿਸਾਨ ਅੰਦੋਲਨ ਨਾਲ ਸਬੰਧਤ ਲਾਪਤਾ ਲੋਕਾਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਪੂਰੀ ਜਾਣਕਾਰੀ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਦੇਵਾਂਗੇ | 
ਇਸ ਜਾਰੀ ਸੂਚੀ ਤੋਂ ਪਤਾ ਲਗਾ ਸਕਦਾ ਹੈ ਕਿ ਜੇਕਰ ਲਾਪਤਾ ਲੋਕ ਗਿ੍ਫ਼ਤਾਰ ਕੀਤੇ ਗਏ ਹਨ ਤਾਂ ਕਿਸ ਜੇਲ ਵਿਚ ਅਤੇ ਕਦੋਂ ਤੋਂ ਕੈਦ ਵਿਚ ਹਨ | ਮੁੱਖ ਮੰਤਰੀ ਨੇ ਕਿਹਾ ਕਿ ਕਈ ਕਿਸਾਨ ਜਥੇਬੰਦੀਆਂ ਨੇ ਮੇਰੇ ਨਾਲ ਸੰਪਰਕ ਕਰ ਕੇ ਦਸਿਆ ਕਿ 26 ਜਨਵਰੀ ਨੂੰ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਆਏ ਉਨ੍ਹਾਂ ਦੇ ਪਰਵਾਰਕ ਮੈਂਬਰ ਵਾਪਸ ਘਰ ਨਹੀਂ ਪੁੱਜੇ ਹਨ ਅਤੇ ਉਹ ਲਾਪਤਾ ਹਨ | ਟਰੈਕਟਰ ਰੈਲੀ ਦੌਰਾਨ ਦਿੱਲੀ ਵਿਚ ਹੋਈ ਘਟਨਾ ਤੋਂ ਬਾਅਦ ਲਾਪਤਾ ਲੋਕਾਂ ਦੀ ਤਲਾਸ਼ ਕਰ ਕੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਸੂਚਿਤ ਕਰਨਾ ਸਾਰੀਆਂ ਸਰਕਾਰਾਂ ਦਾ ਫ਼ਰਜ਼ ਹੈ |
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁਧਵਾਰ ਨੂੰ ਡਿਜੀਟਲ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਸਰਕਾਰ ਨੂੰ ਕਈ ਲੋਕਾਂ ਨੇ ਸੰਪਰਕ ਕੀਤਾ ਹੈ ਕਿ ਉਨ੍ਹਾਂ ਦੇ ਘਰ ਦੇ ਮੈਂਬਰ, ਜੋ ਦਿੱਲੀ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਦਿੱਲੀ ਗਏ ਹੋਏ ਸਨ, ਉਹ ਅਜੇ ਤਕ ਵਾਪਸ ਘਰ ਨਹੀਂ ਪਹੁੰਚੇ ਅਤੇ ਨਾ ਹੀ ਉਨ੍ਹਾਂ ਨਾਲ ਸੰਪਰਕ ਹੋ ਰਿਹਾ ਹੈ |  ਉਨ੍ਹਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਰਿਹਾ ਹੈ ਅਤੇ ਉਹ ਲੋਕ ਗ਼ਾਇਬ ਹਨ | ਮੈਂ ਸਮਝ ਸਕਦਾ ਹਾਂ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਬੱਚੇ, ਬਜ਼ੁਰਗ ਜਾਂ ਕੋਈ ਵੀ ਜੇਕਰ ਘਰ ਨਹੀਂ ਪਹੁੰਚਿਆ ਹੈ ਅਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ, ਤਾਂ ਉਨ੍ਹਾਂ ਦੇ ਪਰਵਾਰਕ ਮੈਂਬਰਾਂ 'ਤੇ ਕੀ ਬੀਤ ਰਹੀ ਹੋਵੇਗੀ | ਸਾਰੀਆਂ ਸਰਕਾਰਾਂ ਦਾ ਫ਼ਰਜ਼ ਹੈ ਕਿ ਜੋ ਲੋਕ ਲਾਪਤਾ ਹਨ, ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਵੇ |
ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਸਬੰਧ ਪਿਛਲੇ ਕੁੱਝ ਦਿਨਾਂ ਤੋਂ ਕਈ ਕਿਸਾਨ ਜਥੇਬੰਦੀਆਂ ਨੇ ਦਿੱਲੀ ਸਰਕਾਰ ਅਤੇ ਮੇਰੇ ਨਾਲ ਨਿਜੀ ਤੌਰ 'ਤੇ ਸੰਪਰਕ ਕੀਤਾ ਹੈ | ਕਿਸਾਨ ਜਥੇਬੰਦੀਆਂ ਦੇ ਕੁੱਝ ਲੋਕ ਕੱਲ੍ਹ ਸ਼ਾਮ ਨੂੰ ਵੀ ਮੇਰੇ ਨਾਲ ਮੁਲਾਕਾਤ ਕਰਨ ਆਏ ਸਨ | ਇਸ ਤੋਂ ਬਾਅਦ ਅਸੀਂ ਦਿੱਲੀ ਦੀਆਂ ਵੱਖ-ਵੱਖ ਜੇਲਾਂ ਵਿਚ ਕਿਸਾਨ ਅੰਦੋਲਨ ਨਾਲ ਸਬੰਧਤ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ | ਇਹ ਵੀ ਸੰਭਵ ਹੈ ਕਿ ਜੋ ਲੋਕ ਲਾਪਤਾ ਹਨ, ਉਨ੍ਹਾਂ ਨੂੰ 26 ਜਨਵਰੀ ਵਾਲੀ ਘਟਨਾਵਾਂ ਨੂੰ ਲੈ ਕੇ ਦਿੱਲੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੋਵੇ ਅਤੇ ਉਹ ਕਿਸੇ ਜੇਲ ਵਿਚ ਕੈਦ ਹੋਣ ਅਤੇ ਇਸ ਕਾਰਨ ਲਾਪਤਾ ਲੋਕ ਅਪਣੇ ਘਰ ਦੇ ਲੋਕਾਂ ਨਾਲ ਸੰਪਰਕ ਨਾ ਕਰ ਪਾ ਰਹੇ ਹੋਣ | 
ਦੋ ਨੰ. ਫ਼ੋਟੋ ਅਮਨਦੀਪ


 

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement