
ਭਾਰਤ ਦੀ ਆਸਟ੍ਰੇਲੀਆ ’ਤੇ ਜਿੱਤ ਸ਼ਾਨਦਾਰ ਸੀ : ਵਿਲੀਅਮਸਨ
ਨਵੀਂ ਦਿੱਲੀ, 3 ਫ਼ਰਵਰੀ : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਭਾਰਤ ਦੀ ਆਸਟ੍ਰੇਲੀਆ ਵਿਰੁਧ ਜਿੱਤ ਦੀ ਸ਼ਲਾਘਾ ਕਰਦਿਆਂ ਇਸ ਨੂੰ ਸ਼ਾਨਦਾਰ ਕਰਾਰ ਦਿਤਾ। ਵਿਲੀਅਮਸਨ ਨੇ ਸਪੋਰਟਸ ਟੁਡੇ ਨੂੰ ਕਿਹਾ,‘‘ਆਸਟ੍ਰੇਲੀਆ ਵਿਰੁਧ ਖੇਡਣਾ ਹਮੇਸ਼ਾ ਮੁਸ਼ਕਲ ਹੁੰਦਾ ਹੈ ਅਤੇ ਉਸ ਦੀ ਜ਼ਮੀਨ ’ਤੇ ਤਾਂ ਇਹ ਚੁਣੌਤੀਪੂਰਨ ਬਣ ਜਾਂਦਾ ਹੈ। ਭਾਰਤ ਨੇ ਕਈ ਖਿਡਾਰੀਆਂ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਜਿੱਤ ਦਰਜ ਕੀਤੀ ਉਹ ਅਸਲ ਵਿਚ ਸ਼ਾਨਦਾਰ ਜਿੱਤ ਹੈ।’’