
ਰੂਸ : ਅਦਾਲਤ ਨੇ ਵਿਰੋਧੀ ਆਗੂ ਨਵਲਨੀ ਨੂੰ ਜੇਲ ਦੀ ਸਜ਼ਾ ਸੁਣਾਈ
ਵਿਰੋਧ ਵਿਚ ਕਈ ਸਥਾਨਾਂ ’ਤੇ ਪ੍ਰਦਰਸ਼ਨ, ਗ੍ਰਿਫ਼ਤਾਰੀਆਂ ਹੋਈਆਂ
ਮਾਸਕੋ, 3 ਫ਼ਰਵਰੀ : ਮਾਸਕੋ ਦੀ ਇਕ ਅਦਾਲਤ ਨੇ ਰੂਸ ਦੇ ਵਿਰੋਧੀ ਆਗੂ ਅਲੈਕਸੀ ਲਵਲਨੀ ਨੂੰ ਅਪਣੇ ਉਪਰ ਹੋਏ ਨਰਵ ਏਜੰਟ (ਜ਼ਹਿਰ) ਹਮਲੇ ਦਾ ਜਰਮਨੀ ਵਿਚ ਇਲਾਜ ਕਰਵਾਉਣ ਦੌਰਾਨ ਜ਼ਮਾਨਤ ਦੀਆਂ ਸ਼ਰਤਾਂ ਦੇ ਉਲੰਘਣ ਦਾ ਦੋਸ਼ੀ ਕਰਾਰ ਦਿੰਦੇ ਹੋਏ ਢਾਈ ਸਾਲ ਤੋਂ ਜ਼ਿਆਦਾ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਇਸ ਫ਼ੈਸਲੇ ਵਿਰੁਧ ਮਾਸਕੋ ਅਤੇ ਸੇਂਟ ਪੀਟਰਸਬਰਗ ਵਿਚ ਵਿਰੋਧ ਪ੍ਰਦਰਸ਼ਨ ਹੋਏ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਧੁਰ ਵਿਰੋਧੀ ਲਵਲਨੀ ਨੇ ਅਦਾਲਤੀ ਕਾਰਵਾਈ ਨੂੰ ਦੇਸ਼ ਦੇ ਲੱਖਾਂ ਲੋਕਾਂ ਨੂੰ ਡਰਾਉਣ ਦਾ ਮਿਥਿਆ ਹੋਇਆ ਯਤਨ ਕਰਾਰ ਦਿਤਾ। ਰਾਤ ਕਰੀਬ ਅੱਠ ਵਜੇ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀ ਮੱਧ ਮਾਸਕੋ ਦੇ ਕਈ ਇਲਾਕਿਆਂ ਵਿਚ ਅਤੇ ਸੇਂਟ ਪੀਟਰਸਬਰਗ ਦੇ ਮੁੱਖ ਸਥਾਨ ਨੇਵਸਕਾਈ ਪ੍ਰਾਸਪੈਕਟ ਵਿਚ ਇਕੱਠੇ ਹੋ ਗਏ। ਦੰਗਾ ਰੋਧੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਫੜ ਕੇ ਪੁਲਿਸ ਵਾਹਨਾਂ ਵਿਚ ਬਿਠਾ ਲਿਆ। ਵੈਬਸਾਈਟ ਮੇਡੂਜ਼ਾ ਨੇ ਇਕ ਵੀਡੀਉ ਵਿਚ ਦਿਖਾਇਆ ਕਿ ਪੁਲਿਸ ਇਕ ਯਾਤਰੀ ਅਤੇ ਟੈਕਸੀ ਚਾਲਕ ਨੂੰ ਵਾਹਨ ਵਿਚ ਖਿੱਚ ਰਹੀ ਹੈ। (ਪੀਟੀਆਈ)
ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬÇਲੰਕਨ ਨੇ ਅਦਾਲਤ ਦੇ ਹੁਕਮ ਤੋਂ ਬਾਅਦ ਕਿਹਾ,‘‘ਅਸੀਂ ਲਵਲਨੀ ਨੂੰ ਤੁਰਤ ਅਤੇ ਬਿਨਾਂ ਸ਼ਰਤ ਰਿਹਾਅ ਕਰਨ ਦੀ ਰੂਸੀ ਸਰਕਾਰ ਤੋਂ ਅਪਣੀ ਮੰਗ ਨੂੰ ਦੁਹਰਾਉਂਦੇ ਹਾਂ, ਨਾਲ ਹੀ ਹਾਲ ਦੇ ਸਮੇਂ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਇਕੱਠੇ ਹੋਣ ਅਤੇ ਹੱਕਾਂ ਦੀ ਆਜ਼ਾਦੀ ਵਰਗੇ ਅਪਣੇ ਅਧਿਕਾਰਾਂ ਦਾ ਇਸਤੇਮਾਲ ਕਰ ਰਹੇ ਲੋਕਾਂ ਨੂੰ ਹਿਰਾਸਤ ਵਿਚੋਂ ਰਿਹਾਅ ਕਰਨ ਦੀ ਮੰਗ ਕਰਦੇ ਹਾਂ।’’
ਹੁਕਮ ਪੜ੍ਹੇ ਜਾਣ ਦੌਰਾਨ ਲਵਲਨੀ ਹੱਸੇ ਅਤੇ ਉਨ੍ਹਾਂ ਨੇ ਅਪਣੀ ਪਤਨੀ ਵਲ ਦੇਖਿਆ ਅਤੇ ਕਟਹਿਰੇ ਦੇ ਸ਼ੀਸ਼ੇ ਵਿਚ ਦਿਲ ਦੀ ਤਸਵੀਰ ਉਕੇਰੀ। ਜਦੋਂ ਗਾਰਡ ਉਨ੍ਹਾਂ ਨੂੰ ਲਿਜਾ ਰਹੇ ਸਨ ਤਾਂ ਵਿਰੋਧੀ ਆਗੂ ਨੇ ਕਿਹਾ,‘‘ਸੱਭ ਠੀਕ ਹੋ ਜਾਵੇਗਾ।’’