
ਕਿਸਾਨਾਂ ਨੂੰ ਲੈ ਕੇ ਰਿਹਾਨਾ ਦਾ ਟਵੀਟ, ਵਿਦੇਸ਼ ਮੰਤਰਾਲੇ ਨੇ ਦਸਿਆ 'ਮੰਦਭਾਗਾ'
ਨਵੀਂ ਦਿੱਲੀ, 3 ਫ਼ਰਵਰੀ: ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਦੁਨੀਆਂ ਭਰ ਦੀਆਂ ਮਸ਼ਹੂਰ ਹਸਤੀਆਂ ਸਾਹਮਣੇ ਆ ਰਹੀਆਂ ਹਨ | ਅਮਰੀਕੀ ਪੋਪ ਸਿੰਗਰ ਰਿਹਾਨਾ, ਵਾਤਾਵਰਣ ਪ੍ਰੇਮੀ ਤੇ ਵਰਕਰ ਗ੍ਰੇਟਾ ਥਨਬਰਗ ਅਤੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਤੇ ਲੇਖਕਾ ਮੀਨਾ ਹੈਰਿਸ ਨੇ ਕਿਸਾਨਾਂ ਦੇ ਸਮਰਥਨ 'ਚ ਟਵੀਟ ਕੀਤੇ ਹਨ | ਇਸ ਤੋਂ ਬਾਅਦ ਹੁਣ ਭਾਰਤ ਸਰਕਾਰ ਦੀ ਪ੍ਰਤੀਕਿਰਿਆ ਆਈ ਹੈ |
ਵਿਦੇਸ਼ ਮੰਤਰਾਲੇ ਨੇ ਕਿਸਾਨਾਂ ਦੇ ਵਿਰੋਧ 'ਤੇ ਵਿਦੇਸ਼ੀ ਵਿਅਕਤੀਆਂ ਅਤੇ ਸੰਸਥਾਵਾਂ ਵਲੋਂ ਕੀਤੀਆਂ ਜਾ ਰਹੀਆਂ ਟਿਪਣੀਆਂ 'ਤੇ ਬਿਆਨ ਜਾਰੀ ਕੀਤਾ ਹੈ | ਪ੍ਰੈੱਸ ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੁਝ ਗਰੁਪ ਅਪਣੀ ਖ਼ੁਦਗ਼ਰਜ਼ੀ
ਅਤੇ ਏਜੰਡੇ ਨੂੰ ਲਾਗੂ ਕਰਨ ਲਈ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਦਾ ਸਹਾਰਾ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਪਟੜੀ ਤੋਂ ਲਾਹੁਣ ਦੀ ਕੋਸ਼ਿਸ਼ ਕਰ ਰਹੇ ਹਨ | ਇਨ੍ਹਾਂ ਸੁਆਰਥੀ ਗਰੁਪਾਂ 'ਚੋਂ ਕੁਝ ਨੇ ਭਾਰਤ ਵਿਰੁਧ ਕੌਮਾਂਤਰੀ ਸਮਰਥਨ ਜੁਟਾਉਣ ਦੀ ਵੀ ਕੋਸ਼ਿਸ਼ ਕੀਤੀ ਹੈ | ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਸੇ ਵੀ ਕੌਮਾਂਤਰੀ ਹਸਤੀ ਦਾ ਨਾਂ ਨਹੀਂ ਲਿਆ | (ਏਜੰਸੀ)image