
ਉਦਯੋਗਿਕ ਇਕਾਈਆਂ ਨੂੰ ਸਬਸਿਡੀ ਲੈਣ ਲਈ ਵਿਸ਼ੇਸ਼ ਮੌਕਾ: ਅਰੋੜਾ
ਚੰਡੀਗੜ੍ਹ, 3 ਫ਼ਰਵਰੀ (ਭੁੱਲਰ): ਪੰਜਾਬ ਸਰਕਾਰ ਵਲੋਂ ਵੱਖ-ਵੱਖ ਉਦਯੋਗਿਕ ਨੀਤੀਆਂ ਦੇ ਤਹਿਤ ਜਨਰਲ ਉਦਯੋਗਿਕ ਇਕਾਈਆਂ ਅਤੇ ਐਕਪੋਰਟ ਓਰੀਐਟਿਡ ਇਕਾਈਆਂ (ਈ.ਓ.ਯੂ) ਨੂੰ ਮਨਜ਼ੂਰ ਕੀਤੀ ਇਨਵੈਸਟਮੈਂਟ ਇੰਨਸੈਟਿਵ/ ਕੈਪੀਟਲ ਸਬਸਿਡੀ ਹਾਸਲ ਕਰਨ ਦਾ ਇਕ ਵਿਸ਼ੇਸ਼ ਮੌਕਾ ਦਿਤਾ ਗਿਆ ਹੈ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਕੁੱਝ ਉਦਯੋਗਿਕ ਇਕਾਈਆਂ ਵੱਖ-ਵੱਖ ਸਨਅਤੀ ਨੀਤੀਆਂ ਅਧੀਨ ਮਨਜ਼ੂਰ ਹੋਈ ਸਬਸਿਡੀ ਲੈਣ ਤੋਂ ਵਾਂਝੀਆਂ ਰਹਿ ਗਈਆਂ ਸਨ। ਇ੍ਹਨਾਂ ਵਿਚੋਂ ਕਈ ਇਕਾਈਆਂ ਬੰਦ ਹੋ ਗਈਆਂ ਸਨ ਅਤੇ ਕਈ ਕਿਸੇ ਹੋਰ ਕਾਰਨ ਸਬਸਿਡੀ ਲੈਣ ਤੋਂ ਖੰੁਝ ਗਈਆਂ ਸਨ। ਉਨ੍ਹਾਂ ਦਸਿਆ ਕਿ ਹੁਣ ਅਜਿਹੀਆਂ ਇਕਾਈਆਂ ਨੂੰ ਇਹ ਰਾਸ਼ੀ ਹਾਸਲ ਕਰਨ ਲਈ ਵਿਸ਼ੇਸ਼ ਮੌਕਾ ਦਿਤਾ ਜਾ ਰਿਹਾ ਹੈ।
ਅਰੋੜਾ ਨੇ ਦਸਿਆ ਕਿ ਪੰਜਾਬ ਦੀਆਂ ਅਜਿਹੀਆਂ ਯੋਗ ਤੇ ਹੱਕਦਾਰ ਉਦਯੋਗਿਕ ਇਕਾਈਆਂ ਵਿਭਾਗ ਦੀ ਵੈਬਸਾਈਟ pbindustries.gov.in ’ਤੇ ਪਾਈ ਉਡੀਕ ਸੂਚੀ ਅਨੁਸਾਰ ਅਪਲਾਈ ਕਰ ਸਕਦੀਆਂ ਹਨ। ਇਸ ਲਈ ਈ-ਮੇਲ ਆਈ ਡੀ ਨੰ: br.incentive0gmail.com ’ਤੇ ਜਾਂ ਸਬੰਧਤ ਜਨਰਲ ਮੈਨੇਜਰ, ਜ਼ਿਲਾ੍ਹ ਉਦਯੋਗ ਕੇਂਦਰ ਰਾਹੀਂ ਅਪਣੀ ਪ੍ਰਤੀ ਬੇਨਤੀ ਲਈ ਤਾਲਮੇਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਅਪਲਾਈ ਕਰਨ ਵਾਲੀਆਂ ਇਕਾਈਆਂ ਨੂੰ ਸਬਸਿਡੀ ਦੀ ਵੰਡ ਇਸ ਉਡੀਕ ਸੂਚੀ ਅਨੁਸਾਰ ਕਰਨ ਸਬੰਧੀ ਵਿਚਾਰਿਆ ਜਾਵੇਗਾ।
ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਵਲੋਂ ਇਨ੍ਹਾਂ ਬੰਦ ਇਕਾਈਆ ਨੂੰ ਉਨ੍ਹਾਂ ਦੀ ਯੋਗਤਾ ਅਤੇ ਹੱਕਦਾਰਤਾ ਦੇ ਸਨਮੁੱਖ ਚਾਲੂ ਵਿੱਤੀ ਸਾਲ ਵਿਚ 25 ਕਰੋੜ ਰੁਪਏ ਦਾ ਉਪਬੰਧ ਕੀਤਾ ਸੀ ਪਰ ਇਕਾਈਆਂ ਦੇ ਮੌਜੂਦਾ ਐਡਰੈਸ ਵਿਭਾਗ ਪਾਸ ਨਾ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹÄ ਕੀਤਾ ਜਾ ਸਕਿਆ।