
ਪੰਜਾਹ ਹਜ਼ਾਰ ਤੋਂ ਉਪਰ ਪਹੁੰਚਿਆ ਸ਼ੇਅਰ ਬਾਜ਼ਾਰ, ਨਿਫ਼ਟੀ ਵੀ 14,700 ਤੋਂ ਪਾਰ
ਮੁੰਬਈ, 3 ਫ਼ਰਵਰੀ : ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਬੁਧਵਾਰ ਨੂੰ ਵੀ ਜਾਰੀ ਰਹੀ ਅਤੇ ਸ਼ੇਅਰ ਬਾਜ਼ਾਰ 458 ਅੰਕ ਦੇ ਵਾਧੇ ਨਾਲ ਪਹਿਲੀ ਵਾਰ 50,000 ਅੰਕ ਤੋਂ ਉਪਰ ਬੰਦ ਹੋਇਆ। ਆਲਮੀ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਰੁਖ਼ ਨਾਲ ਚਹੁੰ ਪਾਸਿਉ ਲਾਭ ਨਾਲ ਬਾਜ਼ਾਰ ਵਿਚ ਤੇਜ਼ੀ ਆਈ। 30 ਸ਼ੇਅਰਾਂ ਵਾਲਾ ਸੈਂਸੈਕਸ 458.03 ਅੰਕ ਭਾਵ 0.92 ਫ਼ੀ ਸਦੀ ਦੇ ਵਾਧੇ ਨਾਲ 50,255.75 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 50,526.39 ਅੰਕ ਤਕ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਂਥਕ ਐਕਸਚੇਂਜ ਦਾ ਨਿਫ਼ਟੀ 142.10 ਅੰਕ ਭਾਵ 0.97 ਫ਼ੀ ਉਛਲ ਕੇ 14,789.95 ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 14,868.85 ਦੇ ਹੁਣ ਤਕ ਦੇ ਸਿਖਰਲੇ ਪੱਧਰ ਤਕ ਗਿਆ। ਸ਼ੇਅਰ ਬਾਜ਼ਾਰ ਵਿਚ ਸ਼ਾਮਲ ਸ਼ੇਅਰਾਂ ਵਿਚੋਂ ਸੱਭ ਤੋਂ ਜ਼ਿਆਦਾ ਇੰਡਸਇੰਡ ਬੈਂਕ ਰਿਹਾ। ਇਸ ਵਿਚ ਕਰੀਬ 8 ਫ਼ੀ ਸਦੀ ਤੇਜ਼ੀ ਆਈ। ਇਸ ਤੋਂ ਇਲਾਵਾ ਪਾਰਵਗ੍ਰਿਡ, ਡਾ. ਰੈਡੀਜ਼, ਸਨ ਫ਼ਾਰਮਾ, ਐਨਟੀਪੀਸੀ ਅਤੇ ਐਕਸਿਸ ਬੈਂਕ ਵਿਚ ਵੀ ਚੰਗੀ ਤੇਜ਼ੀ ਰਹੀ। ਦੂਜੇ ਪਾਸੇ ਨੁਕਸਾਨ ਵਿਚ ਰਹਿਣ ਵਾਲੇ ਸ਼ੇਅਰਾਂ ਵਿਚ ਅਲਟ੍ਰਾਟੈਕ ਸਮਿੰਟ, ਮਾਰੂਤੀ, ਆਈਟੀਸੀ, ਕੋਟਕ ਬੈਂਕ ਅਤੇ ਏਸ਼ੀਅਨ ਪੇਂਟਸ ਸ਼ਾਮਲ ਹਨ। ਰਿਲਾਇੰਸ ਸਕਿਊਰਟਂ ਦੇ ਰਣਨੀਤਕ ਮਾਮਲਿਆਂ ਦੇ ਪ੍ਰਮੁਖ ਵਿਨੋਦ ਮੋਦੀ ਨੇ ਕਿਹਾ,‘‘ਘਰੇਲੂ ਸ਼ੇਅਰ ਬਾਜ਼ਾਰਾਂ ’ਤੇ ਤੇਜੜੀਏ ਹਾਵੀ ਰਹੇ ਅਤੇ ਦੋਵੇਂ ਬਾਜ਼ਾਰ ਰਿਕਾਰਡ ਬਣਾਉਂਦੇ ਹੋਏ ਨਵੀਂ ਉਚਾਈ ’ਤੇ ਬੰਦ ਹੋਏ। (ਪੀਟੀਆਈ)
ਉਨ੍ਹਾਂ ਕਿਹਾ ਕਿ ਬਜਟ ਵਿਚ ਹੌਸਲੇ ਵਾਲੇ ਉਪਾਵਾਂ ਦੇ ਐਲਾਨ ਨਾਲ ਭਰੋਸਾ ਵਧਿਆ ਹੈ, ਇਸ ਨਾਲ ਨਿਵੇਸ਼ਕ ਖਿੱਚੇ ਆ ਰਹੇ ਹਨ। ਇਸ ਤੇਜ਼ੀ ਨਾਲ ਭਾਰਤੀ ਬਾਜ਼ਾਰ ਦਾ ਬਾਜ਼ਾਰ ਪੂੰਜੀਕਰਨ 2,00,000 ਅਰਬ ਰੁਪਏ ਦੇ ਪੱਧਰ ਤੋਂ ਉਪਰ ਜਾਣ ਤੋਂ ਕੁੱਝ ਹੀ ਦੂਰ ਹੈ।