
ਸੁਖਬੀਰ ਬਾਦਲ ਨੇ ਖ਼ੁਦ ਹੀ ਅਪਣੇ ਉਤੇ ਕਰਵਾਇਆ ਹਮਲਾ: ਰੰਧਾਵਾ
ਚੰਡੀਗੜ੍ਹ, 3 ਫ਼ਰਵਰੀ (ਗੁਰਉਪਦੇਸ਼ ਭੁੱਲਰ): ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਕ ਅਹਿਮ ਬਿਆਨ ਦਿੰਦਿਆਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਲਾਲਾਬਾਦ ਵਿਚ ਅਪਣੇ ਉਪਰ ਯੋਜਨ ਬਣਾ ਕੇ ਹਮਲਾ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਇਸ ਲਈ ਸੁਖਬੀਰ ਉਪਰ ਧਾਰਾ 307 ਤਹਿਤ ਫ਼ੌਜਦਾਰੀ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ |
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਪਣੇ ਖੁਸੇ ਹੋਏ ਜਨ ਆਧਾਰ ਨੂੰ ਮੁੜ ਬਹਾਲ ਕਰਨ ਲਈ ਜਾਣ ਬੁੱਝ ਕੇ ਸੂਬੇ ਵਿਚ ਮਾਹੌਲ ਵਿਗਾੜਨ ਲਈ ਯਤਨ ਕਰ ਰਿਹਾ ਹੈ ਤੇ ਹੁਣ ਸਥਾਨਕ ਚੋਣਾਂ ਵਿਚ ਵੀ ਹਾਰ ਸਾਹਮਣੇ ਦੇਖ ਕੇ ਬੁਖਲਾਹਟ ਵਿਚ ਹੈ | ਉਨ੍ਹਾਂ ਕਿਹਾ ਕਿ ਸਰਕਾਰ ਇਹ ਚੋਣਾਂ ਪੂਰੀ ਤਰ੍ਹਾਂ ਨਿਰਪੱਖ ਤੇ ਭੈਅ ਮੁਕਤ ਕਰਵਾਏਗੀ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਸਖ਼ਤ ਹਿਦਾਇਤਾਂ ਦਿਤੀਆਂ ਗਈਆਂ ਹਨ |
ਜ਼ਿਕਰਯੋਗ ਹੈ ਕਿ ਸੁਖਬੀਰ ਦੇ ਜਲਾਲਾਬਾਦ ਪਹੁੰਚਣ ਦੌਰਾਨ ਗੋਲੀਬਾਰੀ ਦੀ ਘਟਨਾ ਹੋਈ ਸੀ |
image