ਦੁਨੀਆਂ ਦੀ ਸੱਭ ਤੋਂ ਵੱਡੀ ਸਿਆਸੀ ਜਮਾਤ
Published : Feb 4, 2021, 12:20 am IST
Updated : Feb 4, 2021, 12:20 am IST
SHARE ARTICLE
image
image

ਦੁਨੀਆਂ ਦੀ ਸੱਭ ਤੋਂ ਵੱਡੀ ਸਿਆਸੀ ਜਮਾਤ

ਭਾਜਪਾ ਨੂੰ ਬਠਿੰਡਾ ਦੇ ਸੱਤ ਵਾਰਡਾਂ ਵਿਚੋਂ ਨਹੀਂ ਮਿਲੇ ਉਮੀਦਵਾਰ

ਬਠਿੰਡਾ,3 ਫਰਵਰੀ(ਸੁਖਜਿੰਦਰ ਮਾਨ): ਪਿਛਲੇ ਸਾਢੇ 6 ਸਾਲ ਤੋਂ ਲਗਾਤਾਰ ਦੇਸ਼ ਦੀ ਸੱਤਾ ’ਤੇ ਕਾਬਜ਼ ਦੁਨੀਆਂ ਦੀ ਸੱਭ ਤੋਂ ਵੱਡੀ ਸਿਆਸੀ ਜਮਾਤ ਭਾਰਤੀ ਜਨਤਾ ਪਾਰਟੀ ਨੂੰ ਬਠਿੰਡਾ ਨਗਰ ਨਿਗਮ ਦੇ ਸੱਤ ਵਾਰਡਾਂ ਵਿਚੋਂ ਅਪਣੇ ਉਮੀਦਵਾਰ ਖੜ੍ਹੇ ਕਰਨ ਵਿਚ ਅਸਫ਼ਲ ਰਹੀ ਹੈ। ਸ਼ਹਿਰ ਦੇ 50 ਵਾਰਡਾਂ ਵਿਚੋਂ ਲਗਾਤਾਰ ਕੋਸ਼ਿਸ਼ ਦੇ ਬਾਅਦ ਪਾਰਟੀ ਵਲੋਂ 43 ਉਮੀਦਵਾਰ ਮੈਦਾਨ ਵਿਚ ਉਤਾਰੇ ਜਾ ਸਕੇ ਹਨ।
 ਇਹੀਂ ਨਹੀਂ ਪਾਰਟੀ ਦੇ ਦੋ ਉਮੀਦਵਾਰਾਂ ਵਲੋਂ ਮੌਕੇ ਤੋਂ ਜਵਾਬ ਦੇਣ ਕਾਰਨ ਨਵੇਂ ਉਮੀਦਵਾਰਾਂ ਨੂੰ ਮੈਦਾਨ ਵਿਚ ਲਿਆਉਣਾ ਪਿਆ। ਮਹੱਤਵਪੂਰਨ ਗੱਲ ਇਹ ਵੀ ਦਸਣੀ ਬਣਦੀ ਹੈ ਕਿ ਪਾਰਟੀ ਦੇ ਅੱਧੀ ਦਰਜਨ ਦੇ ਕਰੀਬ ਸ਼ਹਿਰ ਦੇ ਵੱਡੇ ਆਗੂਆਂ ਨੂੰ ਛੱਡ ਜ਼ਿਆਦਾਤਰ ਆਗੂ ਚੋਣ ਮੈਦਾਨ ਵਿਚ ਉਤਰਨ ਤੋਂ ਬਚਣ ਵਿਚ ਸਫ਼ਲ ਰਹੇ ਹਨ। ਲਗਾਤਾਰ ਦਸ ਸਾਲ ਸੀਨੀਅਰ ਡਿਪਟੀ ਮੇਅਰ ਰਹੇ ਤਰਸੇਮ ਗੋਇਲ ਵੀ ਚੋਣ ਮੈਦਾਨ ਤੋਂ ਪਾਸੇ ਹਨ। 
ਇਸੇ ਤਰ੍ਹਾਂ ਸਾਬਕਾ ਚੇਅਰਮੈਨ ਮੋਹਨ ਲਾਲ ਗਰਗ, ਸੂਬਾ ਆਗੂ ਸੁਨੀਲ ਸਿੰਗਲਾ, ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ, ਆਸੂਤੋਸ਼ ਤਿਵਾੜੀ ਤੋਂ ਇਲਾਵਾ ਜ਼ਿਲ੍ਹਾ ਤੇ ਮੰਡਲਾਂ ਦੇ ਕਈ ਅਹੁੱਦੇਦਾਰ ਵੀ ਚੋਣ ਮੈਦਾਨ ਵਿਚੋਂ ਪਾਸੇ ਹਨ। ਹਾਲਾਂਕਿ ਸੂਬਾਈ ਬੁਲਾਰੇ ਅਸ਼ੋਕ ਭਾਰਤੀ ਪਾਰਟੀ ਦੀ ਇੱਜ਼ਤ ਲਈ ਅਪਣੀ ਪਤਨੀ ਰਾਹੀਂ ਮੈਦਾਨ ਵਿਚ ਨਿੱਤਰ ਆਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਆਗੂ ਰਾਜੇਸ਼ ਨੌਨੀ ਵਲੋਂ ਅਪਣੀ ਪਤਨੀ ਨੂੰ ਚੌਣ ਲੜਾਈ ਜਾ ਰਹੀ ਹੈ। ਜਦੋਂਕਿ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਭੁੱਚੋਂ ਮੰਡੀ ਦੇ ਵਾਸੀ ਹੋਣ ਕਾਰਨ ਉਥੋਂ ਚੋਣ ਲੜ ਰਹੇ ਹਨ। ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਉਮੀਦਵਾਰ ਪੂਰੇ ਕਰਨ ਲਈ ਇਸ ਕੌਮਾਂਤਰੀ ਪਾਰਟੀ ਨੂੰ ਅਸਿੱਧੇ ਢੰਗ ਨਾਲ ਛੋਟੀਆਂ ਪਾਰਟੀਆਂ ਦੀ ਮਦਦ ਲੈਣੀ ਪੈ ਰਹੀ ਹੈ। ਸੂਚਨਾ ਮੁਤਾਬਕ ਸ਼ਹਿਰ ਦੇ 19,23,25,30,36,46,47 ਅਤੇ 50 ਨੰਬਰ ਵਾਰਡ ਵਿਚੋਂ ਭਾਜਪਾ ਦੇ ਚੋਣ ਨਿਸ਼ਾਨ ’ਤੇ ਲੜਣ ਵਾਲੇ ਕਿਸੇ ਵੀ ਉਮੀਦਵਾਰ ਵਲੋਂ ਕਾਗ਼ਜ਼ ਦਾਖ਼ਲ ਨਹੀਂ ਕੀਤੇ ਗਏ ਹਨ। 
ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਪਾਰਟੀ ਦਾ ਪ੍ਰਧਾਨ ਕਾਰਪੋਰੇਸ਼ਨ ਦੀ ਹੱਦ ਤੋਂ ਬਾਹਰਲਾ ਹੋਣ ਕਾਰਨ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪਾਰਟੀ ਦੇ ਜ਼ਿਆਦਾਤਰ ਟਕਸਾਲੀ ਆਗੂ ਪਿਛਲੇ ਕੁੱਝ ਸਮੇਂ ਤੋਂ ਪੁਛਗਿਛ ਨਾ ਹੋਣ ਕਾਰਨ ਘਰਾਂ ਵਿਚ ਬੈਠੇ ਹੋਏ ਹਨ ਜਿਸ ਦਾ ਖ਼ਮਿਆਜਾ ਹੁਣ ਇੰਨ੍ਹਾਂ ਚੋਣਾਂ ਵਿਚ ਭੁਗਤਣਾ ਪੈ ਰਿਹਾ ਹੈ। ਉਧਰ ਸੰਪਰਕ ਕਰਨ ’ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਦਾਅਵਾ ਕੀਤਾ ਕਿ ‘‘ਭਾਜਪਾ ਦਾ ਮਕਸਦ ਖ਼ਾਨਾਪੂਰਤੀ ਨਹੀਂ, ਬਲਕਿ ਸਮਾਜ ਨੂੰ ਚੰਗੇ ਉਮੀਦਵਾਰ ਦੇਣ ਦੀ ਕੋਸ਼ਿਸ਼ ਹੈ ਜਿਸ ਦੇ ਚੱਲਦੇ ਕਈ ਵਾਰਡਾਂ ਵਿਚਂੋ ਉਮੀਦਵਾਰ ਨਹੀਂ ਦਿਤੇ ਗਏ। ’’

ਇਸ ਖਬਰ ਨਾਲ ਸਬੰਧਤ ਫੋਟੋ 3 ਬੀਟੀਆਈ 09 ਵਿਚ ਹੈ। 
 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement