ਵਿਗਿਆਨੀਆਂ ਨੇ ਨਵੇਂ ਮੈਗਨੇਟਿਕ ਸੀਡ
Published : Feb 4, 2022, 11:35 pm IST
Updated : Feb 4, 2022, 11:35 pm IST
SHARE ARTICLE
image
image

ਵਿਗਿਆਨੀਆਂ ਨੇ ਨਵੇਂ ਮੈਗਨੇਟਿਕ ਸੀਡ

ਲੰਡਨ, 4 ਫ਼ਰਵਰੀ : ਕੈਂਸਰ ਵਰਗੀ ਘਾਤਕ ਬਿਮਾਰੀ ਤੇ ਉਸ ਦੇ ਇਲਾਜ ਦੀਆਂ ਮੁਸ਼ਕਲਾਂ ਅਜੇ ਵਿਗਿਆਨੀਆਂ ਲਈ ਚੁਣੌਤੀ ਬਣੀ ਹੋਈ ਹੈ। ਇਸ ਲਈ ਇਸ ਦਿਸ਼ਾ ’ਚ ਸੋਧਾਂ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਵਿਚ ਯੂਨੀਵਰਸਟੀ ਕਾਲਜ ਲੰਡਨ (ਯੂਸੀਐਲ) ਦੇ ਵਿਗਿਆਨੀਆਂ ਨੇ ਕੈਂਸਰ ਦੇ ਇਲਾਜ ਲਈ ਇਕ ਨਵੀਂ ਵਿਧੀ ਦਾ ਵਿਕਾਸ ਕੀਤਾ ਹੈ। ਇਸ ’ਚ ਟਿਊਮਰ ਨੂੰ ਗਰਮ ਕਰਨ ਤੇ ਨਸ਼ਟ ਕਰਨ ਲਈ ਦਿਮਾਗ਼ ਰਾਹੀਂ ਮੈਗਨੇਟਿਕ ਸੀਡ ਨੂੰ ਗਾਈਡ ਕਰਨ ਲਈ ਐਮ.ਆਰ.ਆਈ. ਸਕੈਨਰ ਦਾ ਉਪਯੋਗ ਕੀਤਾ ਜਾਂਦਾ ਹੈ।
ਚੂਹਿਆਂ ’ਤੇ ਕੀਤੇ ਗਏ ਇਸ ਪ੍ਰਯੋਗਿਕ ਪ੍ਰਦਰਸ਼ਨ ਨੂੰ ਮਿਨਿਮਲੀ ਇੰਵੈਸਿਵ ਇਮੇਜ਼- ਗਾਇਡਡ ਐਬਲੇਸ਼ਨ ਜਾਂ ਮਿਨਿਮਾ ਨਾਮ ਦਿਤਾ ਗਿਆ ਹੈ। ਇਸ ’ਚ ਇਕ ਟਿਊਮਰ ਲਈ ਨੇਵੀਗੇਟਿਡ ਫ਼ੈਰੋਮਗਨੈਟਿਕ ਥਰਮੋਸੀਡ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਐਮ.ਆਰ.ਆਈ. ਸਕੈਨਰ ਤੋਂ ਨਿਕਲਣ ਵਾਲੀ ਪ੍ਰੋਪਲਸ਼ਨ ਗ੍ਰੇਡਿਐਂਟ ਤੋਂ ਗਾਈਡ ਹੁੰਦਾ ਹੈ।
ਸੋਧ ਕਰਤਾਵਾਂ ਨੇ ਕਿਹਾ ਕਿ ਇਸ ’ਚ ਗਿਲੋਬਲਾਸਟੋਮਾ (ਦਿਮਾਗ਼ੀ ਕੈਂਸਰ) ਦਾ ਸਟੀਕ ਤੇ ਪ੍ਰਭਾਵੀ ਇਲਾਜ ਕੀਤਾ ਜਾਂਦਾ ਹੈ। ਇਸ ਲਈ ਇਹ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਤਰ੍ਹਾਂ ਦੇ ਕੈਂਸਰ ’ਚ ਟਿਊਮਰ ਤਕ ਪਹੁੰਚਣਾ ਆਸਾਨ ਨਹੀਂ ਹੁੰਦਾ ਤੇ ਸਰਜ਼ਰੀ ਦੀ ਪ੍ਰਕਿਰਿਆ ਬਹੁਤ ਔਖੀ ਹੁੰਦੀ ਹੈ।
ਫ਼ੈਰੋਮੈਗਨੈਟਿਕ ਥਰਮੋਸੀਡ ਦਾ ਆਕਾਰ ਗੋਲ ਹੁੰਦਾ ਹੈ। ਇਹ ਮੈਟਲ ਅਲਾਏ (ਮਿਸ਼ਰਤ ਧਾਤੂ) ਦਾ ਬਣਿਆ ਹੋਇਆ ਹੈ, ਜਿਸ ਨੂੰ ਕੈਂਸਰ ਸੈੱਲ ਲਈ ਨੈਗੇਟਿਵ ਕੀਤੇ ਜਾਣ ਤੋਂ ਪਹਿਲਾਂ ਟਿਸ਼ੂ ਦੀ ਉਪਰਲੀ ਸਤਹ ’ਤੇ ਲਗਾਇਆ ਜਾਂਦਾ ਹੈ।
ਸੋਧ ਦੀ ਮੁੱਖ ਲੇਖਿਕਾ ਰੇਬੇਕਾ ਬੇਕਰ ਨੇ ਦਸਿਆ ਕਿ ਐਮਆਰਆਈ ਸਕੈਨਰ ਜ਼ਰੀਏ ਦਿਤੀ ਜਾਣ ਵਾਲੀ ਇਸ ਥੈਰੇਪੀ ’ਚ ਸੀਡ ਟਿਊਮਰ ਤਕ ਪਹੁੰਚਦਾ ਹੈ ਤੇ ਪੂਰੀ ਪ੍ਰਕਿਰਿਆ ਦੀ ਇਮੇਜ਼ਿੰਗ ਹੋ ਸਕਦੀ ਹੈ। ਇਸ ’ਚ ਓਪਨ ਸਰਜਰੀ ਦੀ ਵੀ ਲੋਡ ਨਹੀਂ ਹੁੰਦੀ ਹੈ। ਰੋਗੀ ਘੱਟ ਸਮੇਂ ’ਚ ਠੀਕ ਹੋਣ ਦੇ ਨਾਲ-ਨਾਲ ਸਾਈਡ ਇਫ਼ੈਕਟ ਤੋਂ ਵੀ ਬਚ ਸਕਦਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement