Mohali News : ਦਿੱਲੀ ਪੁਲਿਸ ਨੇ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰਾਂ ਨੂੰ ਬਿਠਾਇਆ 8 ਘੰਟੇ ਨਜਾਇਜ਼ ਪੁਲਿਸ ਹਿਰਾਸਤ ਵਿੱਚ

By : BALJINDERK

Published : Feb 4, 2025, 6:20 pm IST
Updated : Feb 4, 2025, 6:20 pm IST
SHARE ARTICLE
ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਐਸਸੀ ਬੀਸੀ ਮੋਰਚਾ ਪੰਜਾਬ ਅਤੇ ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ
ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਐਸਸੀ ਬੀਸੀ ਮੋਰਚਾ ਪੰਜਾਬ ਅਤੇ ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ

Mohali News : ਦਿੱਲੀ ’ਚ ਪੰਜਾਬ ਤੋਂ ਗਏ ਪੱਤਰਕਾਰ ਕੇਂਦਰ ਸਰਕਾਰ ਦੇ ਡੰਡਾਤੰਤਰ ਦਾ ਹੋਏ ਸ਼ਿਕਾਰ ਦੀ ਐਸਸੀ ਬੀਸੀ ਮੋਰਚੇ ਨੇ ਕੀਤੀ ਨਿਖੇਧੀ

Mohali News in Punjabi : ਦਿੱਲੀ ਅੰਦਰ ਚੱਲ ਰਹੇ ਚੋਣ ਪ੍ਰਚਾਰ ਨੂੰ ਕਵਰੇਜ ਕਰਨ ਲਈ ਪੰਜਾਬ ਤੇ ਪੱਤਰਕਾਰਾਂ ਦੀ ਇੱਕ ਟੀਮ ਦਿੱਲੀ ਵਿਖੇ ਪਹੁੰਚੀ। 01 ਫਰਵਰੀ ਨੂੰ ਰਾਤ ਦੇ ਸਮੇਂ ਕਵਰੇਜ ਤੇ ਇਤਰਾਜ ਦਰਸਾਉਂਦੇ ਕੁਝ ਸ਼ਰਾਰਤੀ ਅਨਸਰਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਗੁੰਡਾਗਰਦੀ ਕਰਦੇ ਹੋਏ ਪੱਤਰਕਾਰਾਂ ਦੇ ਕੈਮਰੇ ਤੋੜੇ ਅਤੇ ਪੱਤਰਕਾਰਾਂ ਨੂੰ ਜਖਮੀ ਕਰ ਦਿੱਤਾ। ਇਹ ਗੱਲ ਹੋਰ ਸ਼ਰਮਸ਼ਾਰ ਉਦੋਂ ਸਾਬਤ ਹੋਈ ਜਦੋਂ ਪੁਲਿਸ ਦੇ ਸਾਹਮਣੇ ਸ਼ਰੇਆਮ ਇਹ ਗੁੰਡਾਗਰਦੀ ਦਾ ਗੰਦਾ ਨਾਚ ਹੋਇਆ ਤੇ ਪੁਲਿਸ ਤਮਾਸ਼ਬੀਨ ਬਣ ਕੇ ਦੇਖਦੀ ਰਹੀ। ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ ਫੜਨ ਦੀ ਬਜਾਏ 8 ਪੱਤਰਕਾਰਾਂ ਨੂੰ ਗ੍ਰਿਫਤਾਰ ਕਰਕੇ ਬੀ.ਆਰ. ਕੈਂਪ, ਤੁਗਲਕ ਰੋਡ ਦੇ ਥਾਣੇ ਵਿੱਚ ਬੰਦ ਰੱਖਿਆ ਤੇ ਸਾਰੀ ਰਾਤ ਉਹਨਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕੀਤਾ।

ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸਸੀ ਬੀਸੀ ਮੋਰਚਾ ਪੰਜਾਬ ਅਤੇ ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਲੋਕਤੰਤਰ ਦੇ ਚੌਥੇ ਥੰਮ ਨੂੰ ਡਰਾਕੇ ਪ੍ਰੈਸ ਦਾ ਗਲਾ ਕੁੱਟਣ ਦੀ ਜੋ ਕੋਸ਼ਿਸ਼ ਕੀਤੀ, ਉਹ ਬੇਹਦ ਨਿੰਦਣ ਯੋਗ ਹੈ। ਐਸੀ ਬੀਸੀ ਮੋਰਚੇ ਵੱਲੋ ਇਸ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆਂ ਕਰਦੇ ਹਾਂ। ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਤੋਂ ਤਾਂ ਪਹਿਲਾਂ ਹੀ ਘਬਰਾਈ ਸੀ, ਅੱਜ ਪੰਜਾਬ ਤੋਂ ਕਵਰੇਜ ਕਰਨ ਗਏ ਪੱਤਰਕਾਰਾਂ ਤੋਂ ਵੀ ਘਬਰਾ ਰਹੀ ਹੈ। ਅਸੀਂ ਪੱਤਰਕਾਰ ਭਾਈਚਾਰੇ ਨਾਲ ਹਮੇਸ਼ਾ ਚੱਟਾਨ ਵਾਂਗ ਖੜੇ ਹਾਂ।

ਮੋਰਚੇ ਦੇ ਸੀਨੀਅਰ ਆਗੂ ਤੇ ਐਸੀ ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ ਨੇ ਕਿਹਾ ਕਿ ਸਾਡੀ ਯੂਨੀਅਨ ਪੱਤਰਕਾਰਾਂ ਤੇ ਹੋਏ ਹਮਲੇ ਅਤੇ ਗਲਤ ਢੰਗ ਨਾਲ ਹਿਰਾਸਤ ਵਿੱਚ ਰੱਖਣ ਦੀ ਨਿੰਦਿਆ ਕਰਦੀ ਹੈ। ਅਸੀਂ ਅਪੀਲ ਕਰਦੇ ਹਾਂ ਕਿ ਜਦੋਂ ਵੀ ਕਿਸੇ ਨਾਲ ਧੱਕੇਸ਼ਾਹੀ ਹੋਵੇਗੀ ਜਾਂ ਹੱਕਾਂ ਤੇ ਡਾਕਾ ਮਾਰਿਆ ਜਾਵੇਗਾ। ਸਾਡੀ ਯੂਨੀਅਨ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੇਗੀ ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਜਦੋਂ ਵੀ ਦਿੱਲੀ ਵਿੱਚ ਕਿਸੇ ਸੰਘਰਸ਼ ਦੀ ਕਾਲ ਦੇਵੇਗਾ। ਅਸੀਂ ਉਹਨਾਂ ਦੇ ਨਾਲ ਡਟ ਕੇ ਖੜਾਗੇ।       

ਇਸ ਸਮੇਂ ਬਲਵਿੰਦਰ ਸਿੰਘ ਲਤਾੜਾ ਸੀਨੀਅਰ ਮੀਤ ਪ੍ਰਧਾਨ, ਗੁਰਜੈਪਾਲ ਸਿੰਘ ਚੀਫ ਆਰਗਨਾਈਜ਼ਰ ਲੁਧਿਆਣਾ, ਦਲਜੀਤ ਸਿੰਘ, ਗਜਿੰਦਰ ਸਿੰਘ ਗਜਨ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

(For more news apart from Delhi Police put journalists,fourth pillar of democracy, in illegal police custody for 8 hours News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement