Punjab News : ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਬਾਦਲਾਂ 'ਤੇ ਸਾਧਿਆ ਤਿੱਖਾ ਨਿਸ਼ਾਨਾ, ਕਿਹਾ - ਅਕਾਲੀ ਦਲ ਬਾਦਲ ਦੋ ਮੂੰਹੇ ਸੱਪ ਹਨ 

By : BALJINDERK

Published : Feb 4, 2025, 2:31 pm IST
Updated : Feb 4, 2025, 6:01 pm IST
SHARE ARTICLE
 ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Punjab News : ਸੁਖਬੀਰ ਬਾਦਲ ਨੂੰ ਸਾਫ਼ ਕਰਨਾ ਪਏਗਾ ਕਿ ਹਰਿਆਣਾ ਕਮੇਟੀ ਨੂੰ ਮੰਨਦੇ ਹਨ ਜਾਂ ਨਹੀਂ

Punjab News in Punjabi : ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (HSGMC ) ਦੀਆਂ ਚੋਣਾਂ ਜਿੱਤਣ ਵਾਲੇ  ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਬਾਦਲਾਂ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਰਿਆਣੇ ਦੇ ਸਿੱਖਾਂ ਦੇ ਹੱਕ ਖੋਹਣ ਅਤੇ ਉਨ੍ਹਾਂ ਆਪਣਾ ਗੁਲਾਮ ਬਣਾ ਕੇ ਰੱਖਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੌਕੇ ਦੇ ਪ੍ਰਧਾਨ ਰਹੇ ਨੂੰ ਬੜੀਆਂ ਬੇਨਤੀਆਂ ਕੀਤੀਆਂ ਸੀ ਕਿ ਹੁਣ ਤਾਂ ਸਾਡਾ ਬਿੱਲ ਪਾਸ ਹੋ ਗਿਆ, ਤੁਸੀਂ ਬਿੱਲ ਨੂੰ ਚੈਲੰਜ਼ ਕਰਦੇ ਹੋ। ਪਰ ਉਹ ਬਾਦਲ ਸੁਪਰੀਮ ਕੋਰਟ ਚਲੇ ਗਏ। ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਇਨ੍ਹਾਂ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਦੇ ਕੋਰੜਾਂ ਰੁਪਏ ਬਰਬਾਦ ਕੀਤੇ ਹਨ। ਝੀਂਡਾ ਨੇ ਕਿਹਾ ਕਿ ਅਕਾਲੀ ਦਲ ਨੇ ਵੱਡੇ -ਵੱਡੇ ਮਹਿੰਗੇ ਵਕੀਲ ਵੀ ਕੀਤੇ। ਉਨ੍ਹਾਂ ਦੇ ਨੌ -ਨੌ ਵਕੀਲਾਂ ’ਤੇ ਕੋਰੜਾਂ ਰੁਪਾਇਆ ਦਾ ਖਰਚਾ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਕਮੇਟੀ ਵਿਚੋਂ ਦਿੱਤਾ ਜਾਂਦਾ ਸੀ।

ਉਨ੍ਹਾਂ ਕਿਹਾ ਕਿ ਪਰ ਅਸੀਂ 2 ਕਰੋੜ ਤੋਂ ਵੱਧ ਅਸੀਂ ਸੰਗਤ ਤੋਂ ਝੋਲੀ ਅੱਡ ਕੇ ਵਕੀਲ ਭੁਗਤਾਉਂਦੇ ਰਹੇ। ਇੱਕ ਵਕੀਲ ਦਾ ਖਰਚਾ 3 ਤੋਂ 5 ਲੱਖ ਰੁਪਏ ਇੱਕ ਬੈਚ ਦਾ ਹੁੰਦਾ ਸੀ । ਜੇਕਰ ਤਰੀਕ ਵੀ ਪੈ ਜਾਂਦੀ ਸੀ ਤਾਂ ਵੀ ਸਾਨੂੰ ਉਸ ਵਕੀਲ ਨੂੰ 3 ਤੋਂ 5 ਲੱਖ ਰੁਪਏ ਭੁਗਤਾਨ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਮੁਕਾਬਲਾ ਕਰਨ ਵਾਸਤੇ ਕੋਰੜ ਤੋਂ ਵੱਧ ਸਾਡਾ ਖਰਚਾ ਆਇਆ, ਪਰ ਕੀ ਫ਼ਾਇਦਾ ਹੋਇਆ ਕਮੇਟੀ ਤਾਂ ਫੇਰ ਬਣ ਗਈ ਹੈ।

ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਭਰਾਵਾਂ ਨੂੰ ਕਹਿਣਾ ਚਾਹਾਂਗਾ ਜਿਹੜੀ ਪਾਰਟੀ ਤੁਹਾਡੀ ਦੁਸਮਣ ਹੈ ਉਸ ਦੀ ਟਿਕਟ ਹੀ ਨਹੀਂ ਲੈਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੋ ਮੂੰਹੇ ਸੱਪ ਹਨ। ਜਿਹੜਾ ਇੱਕ ਮੂੰਹੋਂ ਤਾਂ ਕਹਿੰਦੇ ਸੀ ਕਿ ਮੈਂ ਹਰਿਆਣਾ ਕਮੇਟੀ ਨੂੰ ਮੰਨਦਾ, ਪਰ ਦੂਜੇ ਪਾਸੇ ਉਸੀ ਕਮੇਟੀ ’ਚ ਆਪਣੇ ਬੰਦੇ ਖੜੇ ਕਰਦਾ ਹੈ। ਜ਼ੀਰਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸਾਫ਼ ਕਰਨਾ ਪਏਗਾ ਹਰਿਆਣਾ ਕਮੇਟੀ ਮੰਨੀ ਹੈ ਜਾਂ ਨਹੀਂ ਮੰਨੀ।

ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਬਾਦਲ ਕਹਿੰਦਾ ਹੈ ਕਿ ਇਹ ਕਮੇਟੀ ਗੈਰ ਕਾਨੂੰਨੀ ਕਮੇਟੀ ਹੈ, ਜੇਕਰ ਇਹ ਕਮੇਟੀ ਗੈਰ ਕਾਨੂੰਨੀ ਤਾਂ ਇਸ ’ਚ ਆਪਣੀ ਪਾਰਟੀ ਦੇ ਬੰਦੇ ਕਿਉਂ ਖੜ੍ਹੇ ਕਰ ਰਿਹਾ ਹੈ। ਕਮੇਟੀ ਨੂੰ ਮੰਨਣਾ ਵੀ ਨਹੀਂ ਹੈ ਤੇ ਉਸ ਦਾ ਹਿੱਸਾ ਵੀ ਜ਼ਰੂਰ ਬਣਨਾ ਹੈ। ਜ਼ੀਰਾ ਨੇ ਕਿਹਾ "ਤੁਹਾਡਾ ਭੱਠਾ ਬੈਠ ਗਿਆ, ਤੁਹਾਡਾ ਸੱਚ ਸਾਹਮਣੇ ਆ ਗਿਆ ਹੈ। 

(For more news apart from Sikh leader Jagdish Singh Jhinda took sharp aim at Badals, said - Akali Dal Badal is two-faced snake. News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement