
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਲੰਪਿਕ ਕੌਂਸਲ ਆਫ਼ ਏਸ਼ੀਆ ਵੱਲੋਂ ਸਾਲ 2022 ਦੀਆਂ ਆਉਂਦੀਆਂ ਏਸ਼ੀਅਨ ਖੇਡਾਂ ਲਈ ਓਲੰਪੀਅਨ...
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਲੰਪਿਕ ਕੌਂਸਲ ਆਫ਼ ਏਸ਼ੀਆ ਵੱਲੋਂ ਸਾਲ 2022 ਦੀਆਂ ਆਉਂਦੀਆਂ ਏਸ਼ੀਅਨ ਖੇਡਾਂ ਲਈ ਓਲੰਪੀਅਨ ਰਣਧੀਰ ਸਿੰਘ ਨੂੰ ਤਾਲਮੇਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਵਧਾਈ ਦਿੱਤੀ ਹੈ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਬੈਂਕਾਕ ਵਿਖੇ ਓਲੰਪਿਕ ਕੌਂਸਲ ਆਫ਼ ਏਸ਼ੀਆ ਵੱਲੋਂ ਲਏ ਗਏ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਸ਼ਵ ਪੱਧਰੀ ਇਹ ਸ਼ੂਟਰ ਚੀਨ ਦੇ ਸ਼ਹਿਰ ਹਾਂਗਜੂ ਵਿਖੇ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਆਪਣੀ ਭੂਮਿਕਾ ਨੂੰ ਵਧੀਆ ਤਰੀਕੇ ਨਾਲ ਨਿਭਾਉਣਗੇ।
Randhir Singhਰਣਧੀਰ ਸਿੰਘ ਨੂੰ ਇਕ ਉੱਚ ਦਰਜੇ ਦਾ ਖਿਡਾਰੀ ਅਤੇ ਉੱਘਾ ਪ੍ਰਸ਼ਾਸਕ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਨਮਾਨਾਂ ਦੀ ਲੜੀ ਵਿੱਚ ਇਹ ਇਕ ਹੋਰ ਵੱਡਾ ਸਨਮਾਨ ਜੁੜ ਗਿਆ ਹੈ।
ਰਾਜਾ ਰਣਧੀਰ ਸਿੰਘ ਨੂੰ 1979 ਵਿੱਚ ਅਰਜੁਨ ਐਵਾਰਡ ਮਿਲਿਆ ਸੀ ਉਹ ਅਫਰੋ-ਏਸ਼ੀਅਨ ਗੇਮਜ਼ ਕੌਂਸਲ (1998-2007) ਦੇ ਬਾਨੀ ਸਕੱਤਰ ਜਨਰਲ ਸਨ। ਉਨ੍ਹਾਂ ਨੇ 2003 ਵਿੱਚ ਹੈਦਰਾਬਾਦ ਵਿਖੇ ਹੋਈਆਂ ਇਕੋ-ਇਕ ਅਫਰੋ-ਏਸ਼ੀਅਨ ਖੇਡਾਂ ਨੂੰ ਆਯੋਜਿਤ ਕਰਾਉਣ ਲਈ ਵੱਡੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਉਹ ਸਾਲ 2001-2014 ਤੱਕ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਬੋਰਡ ਵਿੱਚ ਰਹੇ।