
ਫੋਕਲ ਪੁਆਇੰਟ ਦੇ ਜੀਵਨ ਨਗਰ ਇਲਾਕੇ ਵਿਚ ਦਿਲ ਦਹਿਲਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਕਲਜੁਗੀ ਮਾਂ ਨੇ ਆਪਣੀ ਹੀ ਡੇਢ ਸਾਲ ਦੀ ਬੱਚੀ...
ਲੁਧਿਆਣਾ : ਫੋਕਲ ਪੁਆਇੰਟ ਦੇ ਜੀਵਨ ਨਗਰ ਇਲਾਕੇ ਵਿਚ ਦਿਲ ਦਹਿਲਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਕਲਜੁਗੀ ਮਾਂ ਨੇ ਆਪਣੀ ਹੀ ਡੇਢ ਸਾਲ ਦੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿਤਾ। ਪੁਲਿਸ ਨੇ ਬੱਚੀ ਦੇ ਪਿਤਾ ਗੁੱਡੂ ਦੀ ਸ਼ਿਕਾਇਤ ‘ਤੇ ਉਸਦੀ ਪਤਨੀ ਸੁਨੀਤਾ ਰਾਣੀ ਦੇ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁੱਡੂ ਫੈਕਟਰੀ ਵਿਚ ਕੰਮ ਕਰਦਾ ਸੀ। 3 ਸਾਲ ਪਹਿਲਾਂ ਉਸਦਾ ਵਿਆਹ ਸੁਨੀਤਾ ਨਾਲ ਹੋਇਆ ਸੀ। ਸੁਨੀਤਾ ਦਾ ਪੇਕਾ ਘਰ ਪਿੱਪਲ ਚੌਂਕ ਕੋਲ ਹੈ। ਵਿਆਹ ਤੋਂ ਬਾਅਦ ਪਤੀ-ਪਤਨੀ ਵਿਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ।
Murder case
ਸੁਨੀਤਾ ਲੜਕੇ ਆਪਣੇ ਪੇਕੇ ਚੱਲੀ ਜਾਂਦੀ ਸੀ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਸੁਨੀਤਾ ਰਾਣੀ ਨੇ ਪਤੀ ਨੂੰ ਸਬਕ ਸਿਖਾਉਣ ਲਈ ਹੀ ਬੱਚੀ ਦੀ ਹੱਤਿਆ ਦਾ ਪਲਾਨ ਬਣਾਇਆ ਸੀ। ਸ਼ਨੀਵਾਰ ਦੁਪਹਿਰ ਨੂੰ ਜਾਨ-ਬੁੱਝ ਕੇ ਉਹ ਆਪਣੇ ਪਤੀ ਦੇ ਘਰ ਬੱਚੀ ਨੂੰ ਨਾਲ ਲੈ ਗਈ। ਰਾਤ ਨੂੰ ਦੋਨੋਂ ਸੋ ਗਏ। ਇਸ ਤੋਂ ਬਾਅਦ ਦੇਰ ਰਾਤ ਬੱਚੀ ਜਦੋਂ ਰੋਈ ਤਾਂ ਉਸ ਨੇ ਚੁੱਪ ਕਰਵਾਉਣ ਲਈ ਪਹਿਲਾਂ ਬੱਚੀ ਨੂੰ ਦੁੱਧ ਪਿਲਾਇਆ, ਫਿਰ ਉਸਨੇ ਬੱਚੀ ਦੇ ਮੁੰਹ ‘ਤੇ ਸਰਹਾਣਾ ਰੱਖ ਦਿੱਤਾ ਤਾਂਕਿ ਉਸਦਾ ਸਾਂਹ ਰੁਕ ਜਾਵੇ। ਬੱਚੀ ਦੀ ਮੌਤ ਤੋਂ ਬਾਅਦ ਉਹ ਸੋ ਗਈ। ਕੁਝ ਦੇਰ ਬਾਅਦ ਉੱਠੀ ‘ਤੇ ਬੱਚੀ ਨੂੰ ਚੁੱਕਣ ਦਾ ਡਰਾਮਾ ਕਰਨ ਲੱਗੀ।
Murder
ਜਦੋਂ ਬੱਚੀ ਨਹੀਂ ਉੱਠੀ ਤਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸਦਾ ਪਤੀ ਜਾਗਿਆ ਅਤੇ ਬੱਚੀ ਨੂੰ ਨਜਦੀਕੀ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਉੱਥੇ ਪਹੁੰਚ ਕੇ ਪਤਾ ਚੱਲਿਆ ਕਿ ਬੱਚੀ ਮਰ ਚੁੱਕੀ ਹੈ।