
ਨੇਪਾਲ ਦੇ ਜ਼ਿਲ੍ਹੇ ਦਾਰਚੁਲਾ ਦੀ ਨਦੀ 'ਤੇ ਬਣੇ ਹਾਈਵੇਅ 'ਤੇ ਹਾਦਸਾ ਵਾਪਰਨ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ...
ਕਾਠਮੰਡੂ : ਨੇਪਾਲ ਦੇ ਜ਼ਿਲ੍ਹੇ ਦਾਰਚੁਲਾ ਦੀ ਨਦੀ 'ਤੇ ਬਣੇ ਹਾਈਵੇਅ 'ਤੇ ਹਾਦਸਾ ਵਾਪਰਨ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੈ। ਜਾਣਕਾਰੀ ਮੁਤਾਬਕ ਸ਼ੁਕਰਵਾਰ ਦੇਰ ਰਾਤ ਨੂੰ ਇਕ ਜੀਪ ਨਦੀ 'ਚ ਡਿੱਗ ਗਈ। ਦੁਰਘਟਨਾ ਦਾ ਸਥਾਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਲਗਭਗ 526 ਕਿਲੋਮੀਟਰ ਦੂਰ ਹੈ।
ਅਧਿਕਾਰੀਆਂ ਨੇ ਦਸਿਆ ਕਿ ਮਹਾਕਾਲੀ ਨਦੀ 'ਤੇ ਇਹ ਹਾਦਸਾ ਵਾਪਰਿਆ ਅਤੇ 11 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਗੱਡੀ ਦਾ ਡਰਾਈਵਰ ਜ਼ਖ਼ਮੀ ਹੈ , ਜਿਸ ਨੂੰ ਭਾਰਤ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ 'ਚ 7 ਔਰਤਾਂ, 3 ਪੁਰਸ਼ ਅਤੇ ਇਕ ਬੱਚੀ ਸ਼ਾਮਲ ਹੈ। ਅਜੇ ਤਕ ਜਾਣਕਾਰੀ ਨਹੀਂ ਮਿਲ ਸਕੀ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਜਾਂ ਕਿਸੇ ਹੋਰ ਵਜ੍ਹਾ ਕਾਰਨ ਵਾਪਰਿਆ।
ਫਿਲਹਾਲ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨੂੰ ਪਰਿਵਾਰ ਵਾਲਿਆਂ ਨੂੰ ਸੌਂਪਣ ਦੀ ਪ੍ਰਕਿਰਿਆ ਚੱਲ ਰਹੀ ਹੈ।