ਖ਼ਬਰਾਂ |

ਤਾਜ਼ਾ |

ਭੇਦਭਰੀ ਹਾਲਤ ’ਚ ਲੜਕੀ ਦੀ ਮੌਤ

By : GAGANDEEP

Published : Mar 4, 2021, 2:18 pm IST
Updated : Mar 4, 2021, 3:19 pm IST
SHARE ARTICLE
Suicide
Suicide

ਮੌਕੇ ਤੇ ਪੁੱਜੀ ਪੁਲਿਸ

ਖੰਨਾ ( ਧਰਮਿੰਦਰ) - ਖੰਨਾ ਨੈਸ਼ਨਲ ਹਾਈਵੇ 'ਤੇ ਬੀਜਾ ਦੇ ਪੁਲ ਉਪਰ ਇਕ ਨੌਜਵਾਨ ਲੜਕੀ ਦੀ ਭੇਦਭਰੇ ਹਾਲਾਤ 'ਚ ਅੱਗ ਨਾਲ ਅੱਧਸੜੀ ਲਾਸ਼ ਮਿਲੀ  ਹੈ। ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਮੌਕੇ 'ਤੇ ਪੁੱਜੇ ਡੀਐਸਪੀ ਨੇ ਕਿਹਾ ਕਿ ਜਾਂਚਕਾਰ ਹਰ ਪਹਿਲੂ ਤੋਂ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ।

SuicideSuicide

ਓਥੇ ਹੀ ਲੜਕੀ ਦੇ ਪਿਤਾ ਦਾ ਕਹਿਣਾ ਹੈ ਕੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ। ਓਥੇ ਹੀ ਦੇਖਣ ਯੋਗ ਗੱਲ ਇਹ ਵੀ ਹੈ ਕੇ ਨੈਸ਼ਨਲ ਹਾਈਵੇ ਤੇ ਹਜ਼ਾਰਾਂ ਦੀ ਤਦਾਦ 'ਚ ਲੋਕ ਲੰਘਦੇ ਹਨ ਪਰ ਕਿਸੇ ਨੇ ਅੱਗ ਬੁਝਾਉਣ ਦੀ ਕੋਸ਼ਿਸ ਨਹੀਂ ਕੀਤੀ ।

Father Bhajan SinghFather Bhajan Singh

ਲੜਕੀ ਦੇ ਪਿਤਾ ਭਜਨ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਡਾ ਪਿੰਡ ਭੱਠਲ ਹੈ ਜੋ ਕੇ ਦੋਰਾਹਾ 'ਚ ਪੈਂਦਾ ਹੈ ਤੇ ਮੇਰੀ ਲੜਕੀ ਦਾ ਨਾਮ ਮਨਪ੍ਰੀਤ ਕੌਰ ਹੈ, ਉਸਦੀ ਉਮਰ ਕਰੀਬ 31 ਸਾਲ ਸੀ ਅਤੇ ਮੇਰੇ 7 ਬੱਚੇ ਹਨ। ਮਨਪ੍ਰੀਤ ਅੱਜ ਸਵੇਰੇ 7 ਵਜੇ ਰੁਜ਼ਗਾਰ ਦੀ ਭਾਲ ਵਿਚ ਘਰੋਂ ਨਿਕਲੀ ਸੀ। ਘਰ ਵਿਚ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਗੱਲ ਨਹੀਂ ਜਿਸ ਕਾਰਨ ਉਸਨੇ ਏਨਾ ਵੱਡਾ ਕਦਮ ਚੁੱਕਿਆ। ਓਥੇ ਹੀ ਪਿੰਡ ਦੇ ਨੰਬਰਦਾਰ ਦੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ  ਨੂੰ ਇਸ ਘਟਨਾ ਦਾ ਪ੍ਰਸ਼ਾਸਨ ਵੱਲੋਂ ਸੂਚਨਾ ਮਿਲਣ ਤੇ ਪਤਾ ਲੱਗਿਆ। ਜਿਸ ਤੋਂ ਅਸੀਂ ਏਥੇ ਪੁੱਜੇ ਹਾਂ।

Rajan Parminder (DSP KhannaDSP Rajan Parminder 

ਮੌਕੇ ਤੇ ਪੁੱਜੇ ਡੀਐਸਪੀ ਰਾਜਨ ਪਰਮਿੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੈਸ਼ਨਲ  ਹਾਈਵੇ ਤੇ ਬਣੇ ਲੋਹੇ ਦੇ ਪੁਲ ਤੇ ਇਕ ਮਨਪ੍ਰੀਤ ਨਾਮ ਦੀ ਲੜਕੀ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਸਾਡੇ ਥਾਣੇਦਾਰ ਨੇ ਮੌਕੇ ਤੇ ਪੁੱਜ ਕੇ ਬੁਜਾਇਆ ਤੇ ਉਹਨਾਂ ਕਿਹਾ ਕਿ ਹਰ ਪਹਿਲੂ ਤੋਂ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement